best platform for news and views

ਨੌਜਵਾਨ ਦੇ ਇਲਾਜ ਵਾਸਤੇ ਗੁਰੁ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਮੱਦਦ

Please Click here for Share This News
ਫਰੀਦਕੋਟ (ਜਗਤਾਰ ਦੁਸਾਂਝ ) ਗੁਰੁ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਲੋੜਵੰਦ ਨੌਜਵਾਨ ਦੇ ਇਲਾਜ ਵਾਸਤੇ ਪਰਿਵਾਰ ਨੂੰ ਮੱਦਦ ਸੌਂਪੀ ਗਈ। ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਸੇਵਾਦਾਰ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਪਿੰਡ ਪੰਜਗਰਾਂਈ ਕਲਾਂ ਦੇ ਵਸਨੀਕ ਛਿੰਦਾ ਸਿੰਘ ਦਾ ਨੌਜਵਾਨ ਬੇਟਾ ਮਾਈਦਿੱਤਾ ਸਿੰਘ ਕਰੀਬ 3 ਮਹੀਨਿਆਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜ੍ਹਤ ਹੈ, ਜੋ ਮਿਹਨਤ-ਮਜ਼ਦੂਰੀ ਕਰਕੇ ਪੇਟ ਪਾਲਦਾ ਸੀ ਪਰ ਅਚਾਨਕ ਬਲੱਡ ਪ੍ਰੈਸ਼ਰ ਦੀ ਬਿਮਾਰੀ ਕਾਰਨ ਉਸਦੇ ਗੁਰਦਿਆਂ ‘ਚ ਨੁਕਸ ਪੈ ਗਿਆ ਤੇ ਇਕ ਗੁਰਦਾ ਪੂਰੀ ਤਰ੍ਹਾਂ ਖ਼ਰਾਬ ਹੋ ਗਿਆ, ਜਦਕਿ ਦੂਜਾ ਵੀ ਨੁਕਸਾਨਿਆ ਜਾ ਰਿਹਾ ਹੈ। ਉਕਤ ਨੌਜਵਾਨ ਨੂੰ ਡਾਇਲਸਸ ਦੀ ਲੋੜ ਪੈਂਦੀ ਹੈ। ਜ਼ਿਕਰਯੋਗ ਹੈ ਕਿ ਛਿੰਦਾ ਸਿੰਘ ਨਰੇਗਾ ਮਜ਼ਦੂਰ ਹੈ ਤੇ ਉਨ੍ਹਾਂ ਦੀ ਆਰਥਿਕ ਸਥਿਤੀ ਵੀ ਬਹੁਤੀ ਵਧੀਆ ਨਹੀਂ। ਸ਼ੋਸ਼ਲ ਮੀਡੀਏ ਰਾਹੀਂ ਨੌਜਵਾਨ ਦੀ ਹਾਲਤ ਪਾ ਲੱਗਦਿਆਂ ਹੀ ਗੁਰੂ ਨਾਨਕ ਭਲਾਈ ਟਰੱਸਟ ਦੇ ਸੇਵਾਦਾਰ ਬਿੰਦਰ ਸਿੰਘ ਤੇ ਜਤਿੰਦਰ ਸਿੰਘ ਬਰਾੜ ਨੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਦੀ ਡਿਊਟੀ ਲਾਈ। ਸੁਸਾਇਟੀ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜ਼ਾ ਦੀ ਅਗਵਾਈ ‘ਚ ਗੁਰਪ੍ਰੀਤ ਸਿੰਘ ਸਿੱਧੂ ਤੇ ਖੁਸ਼ਦੀਪ ਸਿੰਘ ਸਰਾਂ ਦੀ ਟੀਮ ਵੱਲੋਂ ਪਰਿਵਾਰ ਤੇ ਨੌਜਵਾਨ ਬਾਰੇ ਪੜ੍ਹਤਾਲ ਕਰਨ ਉਪਰੰਤ ਇਲਾਜ ਵਾਸਤੇ 35,000 ਰੁਪਏ ਦਾ ਚੈੱਕ ਸੌਂਪਿਆ। ਗੁਰਪ੍ਰੀਤ ਸਿੰਘ ਚੰਦਬਾਜਾ ਨੇ ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਦੇ ਸਮੂਹ ਸੇਵਾਦਾਰ ਵੀਰਾਂ ਦਾ ਧੰਨਵਾਦ ਕਰਦਿਆਂ ਅਤੇ ਟਰੱਸਟ ਵੱਲੋਂ ਸਮਾਜਸੇਵਾ ਦੇ ਖੇਤਰ ‘ਚ ਕੀਤੀ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ।
Please Click here for Share This News

Leave a Reply

Your email address will not be published. Required fields are marked *