best platform for news and views

ਨੋਟਬੰਦੀ ਨੇ ਲੁੱਟੀ ਮੁਕਤਸਰ ਦੇ ਮਾਘੀ ਮੇਲੇ ਦੀ ਰੌਣਕ

Please Click here for Share This News

ਨੋਟਬੰਦੀ ਦਾ ਅਸਰ ਅਜੇ ਵੀ ਲੋਕਾਂ ਉਪਰ ਵੱਡੀ ਪੱਧਰ ‘ਤੇ ਮੋਜੂਦ ਹੈ। ਇਸ ਕਾਰਣ ਮੇਲਾ ਮਾਘੀ ਮੌਕੇ ਬਹੁਤ ਘੱਟ ਗਿਣਤੀ ‘ਚ ਲੋਕ ਪੁੱਜੇ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਨੇ ਮੇਲਾ ਮਾਘੀ ਮੌਕੇ ਦੇਗ ਦੀਆਂ ਪਰਚੀਆਂ ਤੇ ਚੜ੍ਹਾਵੇ ਦਾ ਲੇਖਾ-ਜੋਖਾ ਕਰਨ ਉਪਰੰਤ ਦੱਸਿਆ ਕਿ ਇਸ ਵਾਰ ਉਮੀਦ 13 ਲੱਖ ਤੋਂ ਵੱਧ ਸ਼ਰਧਾਲੂ ਆਉਣ ਦੀ ਸੀ ਪਰ ਇਹ ਗਿਣਤੀ ਮਸਾਂ 9 ਕੁ ਲੱਖ ਸ਼ਰਧਾਲੂ ਹੀ ਪੁੱਜੇ। ਪਿਛਲੇ ਵਰ੍ਹਿਆਂ ‘ਚ ਇਹ ਗਿਣਤੀ 12-13 ਲੱਖ ਦੇ ਕਰੀਬ ਹੁੰਦੀ ਸੀ। ਹਾਲਾਂ ਕਿ ਇਸ ਵਾਰ ਮੌਸਮ ਵੀ ਸਾਫ ਸੀ ਤੇ ਸਿਆਸੀ ਕਾਨਫਰੰਸਾਂ ਦੀ ਭੀੜ ਵੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹਿਆਂ ‘ਚ ਮੇਲੇ ਤੋਂ ਬਾਅਦ ਵੀ ਹਜ਼ਾਰਾਂ ਸ਼ਰਧਾਲੂ ਦਰਸ਼ਨ- ਇਸ਼ਨਾਨ ਵਾਸਤੇ ਆਉਂਦੇ ਸਨ ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਇਸਦਾ ਮੁੱਖ ਕਾਰਣ ਨੋਟਬੰਦੀ ਹੈ। ਦੂਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਪੈਸੇ ਦੀ ਤੰਗੀ ਰੋਕ ਦਿੰਦੀ ਹੈ।
ਮੁਕਤਸਰ ਵਿਖੇ ਮੇਲਾ ਮਾਘੀ ਮੌਕੇ ਘੌੜਿਆਂ ਦੀ ਵਿਸ਼ੇਸ਼ ਮੰਡੀ ਲੱਗਦੀ ਹੈ ਜਿਸ ਵਿੱਚ ਦੇਸ਼ ਭਰ ਤੋਂ ਘੋੜਾ ਵਪਾਰੀ ਪੁੱਜਦੇ ਹਨ। ਦਿੱਲੀ, ਯੂਪੀ ਤੇ ਮੁੰਬਈ ਤੋਂ ਘੋੜਿਆਂ ਦੇ ਗਾਹਕ ਆਉਂਦੇ ਹਨ। ਨੁਕਰੇ ਘੋੜੇ ਦੀ ਮੰਗ ਜ਼ਿਆਦਾ ਹੁੰਦਾ ਹੈ। ਇਹ ਮੰਡੀ 9 ਤੋਂ 18 ਜਨਵਰੀ ਤੱਕ ਲੱਗਦੀ ਹੈ। ਮੰਡੀ ਦੇ ਪ੍ਰਬੰਧਕ ਗੁਰਚਰਨ ਸਿੰਘ ਭੌਣ ਨੇ ਦੱਸਿਆ ਕਿ ਇਸ ਵਾਰ ਬਹੁਤ ਘੱਟ ਵਪਾਰੀ ਪੁੱਜੇ। ਉਨ੍ਹਾਂ ਦੱਸਿਆ ਕਿ ਘੋੜਿਆਂ ਦੇ ਵਪਾਰ ਲਈ ਪੈਸੇ ਦੀ ਵੱਡੀ ਲੋੜ ਹੁੰਦੀ ਹੈ ਪਰ ਵਪਾਰੀਆਂ ਕੋਲ ਪੈਸੇ ਦਾ ਪ੍ਰਬੰਧ ਨਹੀਂ ਸੀ ਹੋ ਰਿਹਾ। ਉਨ੍ਹਾਂ ਕਿਹਾ ਕਿ ਕੀਮਤ ਤਾਂ ਚੈਕ ਰਾਹੀਂ ਅਦਾ ਹੋ ਸਕਦੀ ਹੈ ਪਰ ਆਵਾਜਾਈ ਅਤੇ ਖਾਧ ਖੁਰਾਕ ਵਾਸਤੇ ਵੀ ਪੈਸਿਆਂ ਦੀ ਲੋੜ ਪੈਂਦੀ ਹੈ। ਯੂਪੀ ਤੋਂ ਆਏ ਸਲੀਮ ਨੇ ਦੱਸਿਆ ਕਿ ਉਹ ਚਾਰ ਲੱਖ ਰੁਪਏ ਦਾ ਪ੍ਰਬੰਧ ਕਰਕੇ ਤੁਰਿਆ ਸੀ ਪਰ ਪੰਜਾਬ ਵਿਚ ਚੋਣਾਂ ਹੋਣ ਕਰਕੇ ਉਸਦੇ ਪੈਸੇ ਪੁਲੀਸ ਨੇ ਫੜ ਲਏ ਤੇ ਬੜੀ ਮੁਸ਼ਕਲ ਨਾਲ ਜਦੋਂ ਛਡਾਏ ਉਦੋਂ ਤੱਕ ਮੰਡੀ ਉਜੜ ਚੁੱਕੀ ਸੀ। ਸ੍ਰੀ ਭੌਣ ਨੇ ਦੱਸਿਆ ਕਿ ਨੋਟਬੰਦੀ ਤੇ ਚੋਣਾਂ ਕਰਕੇ ਚੌਥਾ ਹਿੱਸਾ ਘੋੜਾ ਵਪਾਰੀ ਆਏ ਹਨ।
ਇਸ ਦੌਰਾਨ ਮੰਨੋਰੰਜਨ ਮੇਲੇ ‘ਚ ਆਏ ਰਾਮਜੀ ਲਾਲ ਝੂਲਿਆਂ ਵਾਲੇ ਨੇ ਦੱਸਿਆ ਕਿ ਨੋਟਬੰਦੀ, ਠੰਡ ਤੇ ਚੋਣਾਂ ਨੇ ਉਨ੍ਹਾਂ ਦਾ ਮੇਲਾ ਚੌਪਟ ਕਰ ਦਿੱਤਾ ਹੈ। ਪਹਿਲਾਂ ਤਾਂ ਮੇਲਾ ਸ਼ੁਰੂ ਹੀ ਬਹੁਤ ਲੇਟ ਹੋਇਆ। ਮਹਿੰਗਾ ਵੀ ਸੀ। ਜ਼ਮੀਨ ਵੀ ਮਹਿੰਗੀ ਮਿਲੀ। ਤੇ ਉਤੋਂ ਹੁਣ ਮੰਦੀ ਦਾ ਅਸਰ। ਉਨ੍ਹਾਂ ਦੱਸਿਆ ਕਿ ਉਹ ਇਸ ਵਾਰ ਮੇਲੇ ‘ਚੋਂ ਖਰਚਾ ਵੀ ਪੁਰਾ ਨਹੀਂ ਕਰ ਸਕੇ। ਗਵਾਲੀਅਰ ਤੋਂ ਆਏ ਲੱਕੜ ਦੇ ਸਮਾਨ ਵਾਲਿਆਂ ਵੀ ਮੰਦੀ ਦਾ ਰੋਣਾ ਰੋਂਦਿਆਂ ਦੱਸਿਆ ਕਿ ਹੁਣ ਮੇਲੇ ਕਮਾਈ ਦਾ ਨਹੀਂ ਭਕਾਈ ਦਾ ਥਾਂ ਬਣ ਗਏ ਹਨ।

Please Click here for Share This News

Leave a Reply

Your email address will not be published. Required fields are marked *