best platform for news and views

ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਵੱਲੋਂ 2 ਅਪ੍ਰੈਲ ਭਾਰਤ ਬੰਦ ਦੀ ਹਮਾਇਤ—-ਕੈਂਥ

Please Click here for Share This News
ਚੰਡੀਗੜ੍ਹ  ,1  ਅਪ੍ਰੈਲ     ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਨੇ 2 ਅਪ੍ਰੈਲ ਨੂੰ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕੀਤੀ ਹੈ।
ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਜੋ ਪਿਛਲੇ ਦਿਨੀਂ ਸੁਪਰੀਮ ਕੋਰਟ ਆਫ ਇੰਡੀਆ ਦੇ ਦੋ ਜੱਜਾਂ ਦਾ ਫੈਸਲਾ ਅਨੁਸੂਚਿਤ ਜਾਤੀਆਂ ਅੱਤਿਆਚਾਰ ਰੋਕੂ ਐਕਟ 89 ਨੂੰ ਕਮਜੋਰ ਕਰਨ ਦਾ ਫੈਸਲਾ ਸੁਣਿਐ ਉਸ ਨਾਲ ਕਮਜੋਰ ਵਰਗਾ ਵਿੱਚ ਬੇਚੈਨੀ ਅਤੇ ਅਸੁਰੱਖਿਅਤ ਦੀ ਭਾਵਨਾ ਪੈਦਾ ਹੋ ਰਹੀ ਹੈ, ਜੋ ਇਕ ਚਿੰਤਾ ਦਾ ਵਿਸ਼ਾ ਹੈ ।
ਸ੍ਰ ਕੈਂਥ ਨੇ ਦੱਸਿਆ ਕਿ ਪੰਜਾਬ ਅਨੁਸੂਚਿਤ ਜਾਤੀਆਂ ਦੇ 4 ਲੋਕ ਸਭਾ ਮੈਂਬਰ ਹਨ ਅਤੇ 34 ਵਿਧਾਨ ਸਭਾ ਦੇ ਮੈਂਬਰ ਹਨ। ਇਕ ਲੋਕ ਸਭਾ ਮੈਂਬਰ ਲੋਕ ਸਭਾ ਹਲਕਾ ਫਿਰੋਜ਼ਪੁਰ ਤੋ ਜਰਨਲ ਸੀਟ ਤੋ ਜਿੱਤਿਆ ਹੈ। ਅਤੇ ਇਕ ਵਿਧਾਇਕ ਫਾਜ਼ਿਲਕਾ ਤੋ ਜਰਨਲ ਸੀਟ ਵਿਧਾਇਕ ਹੈ। ਇਨ੍ਹਾਂ ਸਾਰਿਆਂ ਤੋਂ ਅਨੁਸੂਚਿਤਜਾਤੀਆਂ ਅੱਤਿਆਚਾਰ ਰੋਕੂ ਐਕਟ 89 ਬਾਰੇ ਪਾਰਟੀ ਦਾ ਸਟੈਂਡ ਸਪਸ਼ਟ ਕਰਨ। ਉਹਨਾਂ ਕਿਹਾ ਕਿ ਵੱਖੋ ਵੱਖਰੀ ਪਾਰਟੀਆਂ ਦੇ ਜਿਵੇਂ ਕਿ ਕਾਂਗਰਸ ਪਾਰਟੀ ਦੇ 1ਲੋਕ ਸਭਾ ਤੇ 1 ਰਾਜ ਸਭਾ ਅਤੇ 21ਐਮ ਐਲ ਏ ਹਨ, ਇਕ ਐਮ ਐਲ ਏ ਜਰਨਲ ਸੀਟ ਤੋ ਜਿੱਤਿਆ ਹੈ,ਆਮ ਆਦਮੀ ਪਾਰਟੀ ਦੇ 2 ਐਮ ਪੀ ਅਤੇ 9 ਐਮ ਐਲ ਏ,ਸ਼ੋਮਣੀ ਆਕਾਲੀ ਦਲ ਦੇ 1 ਐਮ ਪੀ ਜੋ ਫਿਰੋਜ਼ਪੁਰ ਤੋਂ ਜਰਨਲ ਤੋ ਜਿੱਤਿਆ ਅਤੇ  3ਐਮ ਐਲ ਏ ,ਭਾਰਤੀ ਜਨਤਾ ਪਾਰਟੀ ਦਾ 1 ਐਮ ਪੀ ਅਤੇ 1 ਐਮ ਐਲ ਏ ਅਨੁਸੂਚਿਤ ਜਾਤੀਆਂ ਵਿਚੋਂ ਹਨ।ਉਹਨਾਂ ਅਪੀਲ ਕੀਤੀ ਕਿ ਪਾਰਟੀਆਂ ਦੇ ਹਿੱਤਾਂ ਤੋ ਉਪਰ ਉਠਕੇ ਅਨੁਸੂਚਿਤ ਜਾਤੀਆਂ ਨਾਲ ਹੋ ਰਹੇ ਅਨਿਆਂ ਦੇ ਖਿਲਾਫ ਖਡ਼੍ਹੇ ਹੋਣਾ ਚਾਹੀਦਾ ਹੈ। ਕੈਪਟਨ ਸਰਕਾਰ ਨੂੰ ਅਪੀਲ ਕਰਦਿਆਂ ਸ੍ਰ ਕੈਂਥ ਨੇ ਕਿਹਾ ਤੁਰੰਤ ਕੈਬਨਿਟ ਮੀਟਿੰਗ ਬੁਲਾਕੇ ਅਨੁਸੂਚਿਤ ਜਾਤੀਆਂ ਅੱਤਿਆਚਾਰ ਰੋਕੂ ਸੋਧਾਂ 2015 ਨੂੰ ਤੁਰੰਤ ਲਾਗੂ ਕਰਨਾ ਚਾਹੀਦਾ ਹੈ। ਪੰਜਾਬੀਆਂ ਨੂੰ ਅਪੀਲ ਕਰਦਿਆਂ ਕੈਂਥ ਨੇ ਕਿਹਾ ਕਿ ਭਾਰਤ ਬੰਦ ਨੂੰ ਸਾਰੇ ਪੰਜਾਬੀਆਂ ਨੂੰ ਇੱਕ ਦਿਨ ਲਈ ਆਪਣੇ ਕਾਰੋਬਾਰ ਨੂੰ ਬੰਦ ਕਰਨਾ ਚਾਹੀਦਾ ਹੈ।ਤਾ ਜੋ ਗੈਰ ਸਮਾਜਿਕ ਤੱਤ ਕਿਸੇ ਤਰ੍ਹਾਂ ਦਾ ਕੋਈ ਅਣਸ਼ੁਖਾਵੀ ਘਟਨਾਵਾਂ ਨੂੰ ਅੰਜਾਮ ਨਾ ਦੇ ਸਕਣ। ਪ੍ਰਦਰਸ਼ਨਕਾਰੀਆਂ ਨੂੰ ਸ਼ਾਤੀਪੂਰਵਕ ਭਾਰਤ ਬੰਦ ਕਰਨ ਦੀ ਅਪੀਲ ਕੀਤੀ।
Please Click here for Share This News

Leave a Reply

Your email address will not be published. Required fields are marked *