Malwa News Bureau
ਟੋਰਾਂਟੋ : ਚੇਤਨਾ ਕਰਲਚਰਲ ਸੈਂਟਰ ਟੋਰਾਂਟੋ ਵਲੋਂ ਕੈਨੇਡਾ ਵਿਚ ਬਰੈਂਪਟਨ ਵਿਖੇ ਵੱਖ ਵੱਖ ਥਾਵਾਂ ‘ਤੇ ਖੇਡੇ ਜਾ ਰਹੇ ਨੁੱਕੜ ਨਾਟਕ ‘ਸੁਪਰ ਵੀਜ਼ਾ’ ਨੇ ਇਨ੍ਹੀਂ ਦਿਨੀਂ ਧੁੰਮਾ ਪਾਈਆਂ ਹੋਈਆਂ ਹਨ। ਜਿਥੇ ਵੀ ਇਹ ਨਾਟਕ ਖੇਡਿਆ ਜਾਂਦਾ ਹੈ, ਦਰਸ਼ਕਾਂ ਵਲੋਂ ਬਹੱਦ ਭਰਵਾਂ ਹੁੰਗਾਰਾ ਮਿਲਦਾ ਹੈ। ਇਸ ਨਾਟਕ ਦੀ ਲੋਕਪ੍ਰਿਅਤਾ ਇੰਨੀ ਵਧ ਗਈ ਹੈ ਕਿ ਲੋਕ ਥਾਂ ਥਾਂ ਇਸ ਨਾਟਕ ਦਾ ਪ੍ਰਦਰਸ਼ਨ ਕਰਵਾਉਣ ਦੀ ਮੰਗ ਕਰ ਰਹੇ ਹਨ।
ਪਿਛਲੇ ਦਿਨੀਂ ਕੈਨੇਡਾ ਵਿਚ ਬਰੈਂਪਟਨ ਵਿਖੇ ਸਥਿੱਤ ਕੇਬਲਹਿਲ ਪਾਰਕ, ਸਾਊਥ ਵਿਲੇਜ਼ ਫੀਲਡ ਕੈਲੇਡਨ ਅਤੇ ਮੇਲਾ ਕਿਰਤੀਆਂ ਦਾ ਵਿਚ ਨੁੱਕੜ ਨਾਟਕ ‘ਸੁਪਰ ਵੀਜ਼ਾ’ ਖੇਡਿਆ ਗਿਆ। ਇਸ ਨਾਟਕ ਦੇ ਡਾਇਰੈਕਟਰ ਨਾਹਰ ਸਿੰਘ ਔਜਲਾ ਦੀ ਅਗਵਾਈ ਵਿਚ ਅਵਤਾਰ ਕੌਰ ਔਜਲਾ, ਸੁੰਦਰਪਾਲ ਰਾਜਾਸਾਂਸੀ ਅਤੇ ਵਿਕਰਮਜੀਤ ਰੱਖੜਾ ਕਲਾਕਾਰਾਂ ਨੇ ਦਰਸ਼ਕਾਂ ਨੂੰ ਲੰਮਾਂ ਸਮਾਂ ਕੀਲੀ ਰੱਖਿਆ। ਸੁੰਦਰਪਾਲ ਰਾਜਸਾਂਸੀ ਦੇ ਕਿਰਦਾਰ ਨੇ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਇਹ ਨੁੱਕੜ ਨਾਟਕ ਹੁਣ ਤੱਕ ਕੈਨੇਡਾ ਵਿਚ ਅਨੇਕਾਂ ਥਾਵਾਂ ‘ਤੇ ਖੇਡਿਆ ਜਾ ਚੁੱਕਾ ਹੈ ਅਤੇ ਹਰ ਥਾਂ ਦਰਸ਼ਕਾਂ ਵਲੋਂ ਇਸ ਨਾਟਕ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਹੈ। ਇਹ ਨਾਟਕ ਦਰਸ਼ਕਾਂ ਨੂੰ ਚੰਗੀ ਸੇਧ ਦਿੰਦਾ ਹੈ। ਨਾਟਕ ਦੇ ਸਾਰੇ ਕਲਾਕਾਰਾਂ ਵਲੋਂ ਬਹੁਤ ਹੀ ਮਿਹਨਤ ਨਾਲ ਦਰਸ਼ਕਾਂ ‘ਤੇ ਵਧੀਆ ਪ੍ਰਭਾਵ ਛੱਡਿਆ ਜਾਂਦਾ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ। ਨਾਹਰ ਸਿੰਘ ਔਜਲਾ ਮੋਬਾਈਲ ਨੰਬਰ 416-728-5686, ਸੁੰਦਰਪਾਲ ਰਾਜਾਸਾਂਸੀ ਮੋਬਾਈਲ ਨੰਬਰ 647-700-8259
ਨੁੱਕੜ ਨਾਟਕ ‘ਸੁਪਰ ਵੀਜ਼ਾ’ ਦੇ ਇਕ ਦ੍ਰਿਸ਼ ਵਿਚ ਕਲਾਕਾਰ ਨਾਹਰ ਸਿੰਘ ਔਜਲਾ ਅਤੇ ਸੁੰਦਰਪਾਲ ਰਾਜਾਸਾਂਸੀ