best platform for news and views

ਨਿਸ਼ਕਾਮ ਸੇਵਾ ਸਭਾ ਨੇ 28ਵਾਂ ਵਾਟਰ ਕੂਲਰ ਲਗਾਇਆ

Please Click here for Share This News

ਧੂਰੀ, 28 ਜੂਨ (ਮਹੇਸ਼ ਜਿੰਦਲ) ਅੱਤ ਦੀ ਗਰਮੀ ਤੋਂ ਰਾਹਤ ਦਿਵਾਉਣ ਲਈ ਨਿਸ਼ਕਾਮ ਸੇਵਾ ਸਭਾ ਧੂਰੀ ਵੱਲੋਂ ਸੰਸਥਾ ਦੇ ਪ੍ਰਧਾਨ ਸਮਾਜਸੇਵੀ ਮਹਾਸ਼ਾ ਪ੍ਰਤੀਗਿਆ ਪਾਲ ਦੀ ਅਗਵਾਈ ਵਿਚ ਸਥਾਨਕ ਤਹਿਸੀਲ ਕੰਪਲੈਕਸ ਦੇ ਮੁੱਖ ਗੇਟ ‘ਤੇ ਠੰਡੇ ਪਾਣੀ ਦਾ ਵਾਟਰ ਕੂਲਰ ਲਗਾਇਆ ਗਿਆ। ਜਿਸ ਦਾ ਉਦਘਾਟਨ ਤਹਿਸੀਲਦਾਰ ਧੂਰੀ ਕਰਨ ਗੁਪਤਾ ਨੇ ਕੀਤਾ। ਇਸ ਮੌਕੇ ਮਹਾਸ਼ਾ ਪ੍ਰਤੀਗਿਆ ਪਾਲ ਨੇ ਕਿਹਾ ਕਿ ਸੰਸਥਾ ਵੱਲੋਂ ਇਹ 28ਵਾਂ ਵਾਟਰ ਕੂਲਰ ਲਗਾਇਆ ਗਿਆ ਹੈ। ਇਸ ਮੌਕੇ ਮਹਿੰਦਰ ਪਾਲ ਜਿੰਦਲ, ਕਮਲ ਕਿਸ਼ੋਰ ਲਵਲੀ, ਸੁਰਜੀਤ ਸਿੰਘ, ਤਰਸੇਮ ਮਿੱਤਲ, ਸੁਰੇਸ਼ ਕੁਮਾਰ, ਪਵਨ ਕੁਮਾਰ, ਰਾਜ ਕੁਮਾਰ ਸਿੰਗਲਾ, ਜਗਦੀਸ਼ ਕੁਮਾਰ, ਮੁਕੇਸ਼ ਕੁਮਾਰ ਅਤੇ ਗੁਰਦੀਪ ਸਿੰਘ ਆਦਿ ਹਾਜ਼ਰ ਸਨ।

ਕੈਪਸ਼ਨ –  ਵਾਟਰ ਕੂਲਰ ਦਾ ਉਦਘਾਟਨ ਕਰਦੇ ਹੋਏ ਤਹਿਸੀਲਦਾਰ ਧੂਰੀ ਕਰਨ ਗੁਪਤਾ,ਉਨ•ਾਂ ਦੇ ਨਾਲ ਮਹਾਸ਼ਾ ਪ੍ਰਤੀਗਿਆ ਪਾਲ ਤੇ ਹੋਰ।

Please Click here for Share This News

Leave a Reply

Your email address will not be published. Required fields are marked *