best platform for news and views

ਨਿਰਪੱਖ ਤੇ ਭੈਅ ਮੁਕਤ ਚੋਣ ਅਮਲ ਨੇਪਰੇ ਚਾੜ•ਨ ਲਈ ਚੋਣ ਕਮਿਸ਼ਨ ਵੱਲੋਂ ਸਮੁੱਚੀਆਂ ਤਿਆਰੀਆਂ ਮੁਕੰਮਲ: ਵੀ.ਕੇ.ਸਿੰਘ

Please Click here for Share This News

ਚੰਡੀਗੜ੍ਹ 3 ਫਰਵਰੀ : ਪੰਜਾਬ ਵਿਧਾਨ ਸਭਾ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਅਤੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਭਲਕੇ 4 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਨੂੰ ਨਿਰਪੱਖ, ਭੈਅ ਮੁਕਤ ਤੇ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜ•ਨ ਲਈ ਚੋਣ ਕਮਿਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਖੁਲਾਸਾ ਮੁੱਖ ਚੋਣ ਅਫਸਰ ਸ੍ਰੀ ਵੀ.ਕੇ.ਸਿੰਘ ਤੇ ਏ.ਡੀ.ਜੀ.ਪੀ. ਸ੍ਰੀ ਵੀ.ਕੇ. ਭਾਵੜਾ ਨੇ ਅੱਜ ਇਥੇ ਮੁੱਖ ਚੋਣ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਵਧੀਕ ਮੁੱਖ ਚੋਣ ਅਫਸਰ ਸ੍ਰੀ ਸਿਬਨ ਸੀ ਤੇ ਸ੍ਰੀ ਮਨਜੀਤ ਸਿੰਘ ਨਾਰੰਗ ਵੀ ਹਾਜ਼ਰ ਸਨ।
ਸ੍ਰੀ ਵੀ.ਕੇ.ਸਿੰਘ ਨੇ ਦੱਸਿਆ ਕਿ ਸ਼ਾਂਤਮਈ ਤੇ ਅਮਨ-ਆਮਾਨ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਅਤੇ ਜ਼ਿਲਿ•ਆਂ ਵਿੱਚ ਤਾਇਨਾਤ ਸਟਾਫ 24 ਘੰਟੇ ਕੰਮ ਕਰ ਰਿਹਾ ਹੈ। ਚੋਣ ਅਮਲ ਨੂੰ ਨੇਪਰੇ ਚਾੜ•ਨ ਲਈ 2.7 ਲੱਖ ਮੁਲਾਜ਼ਮ ਅਤੇ 1 ਲੱਖ ਪੁਲਿਸ ਮੁਲਾਜ਼ਮ ਸਮੇਤ ਨੀਮ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ ਰਾਜ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਪੋਲਿੰਗ ਸਟੇਸ਼ਨ ਵਾਲੇ 14,177 ਸਥਾਨ ਹਨ ਜਿਨ•ਾਂ ਵਿੱਚ 22,614 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ•ਾਂ ਲਈ 31,460 ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਉਪਲੱਬਧ ਕਰਵਾਈਆਂ ਗਈਆਂ ਹਨ। ਉਨ•ਾਂ ਕਿਹਾ ਇਕ ਵਾਧੂ ਮਸ਼ੀਨਾਂ ਕਿਸੇ ਮਸ਼ੀਨ ਦੀ ਖਰਾਬੀ ਦੀ ਸੁਰਤ ਵਿੱਚ ਸਟੈਂਡ ਬਾਏ ਵਜੋਂ ਰੱਖੀਆਂ ਗਈਆਂ ਹਨ। ਚੋਣ ਕਮਿਸ਼ਨ ਵੱਲੋਂ ਓਵਜ਼ਰਵਰਾਂ ਦੀ ਰਿਪੋਰਟ ‘ਤੇ 786 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਜਦੋਂ ਕਿ 23 ਵਿਧਾਨ ਸਭਾ ਹਲਕਿਆਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਉਨ•ਾਂ ਦੱਸਿਆ ਕਿ ਹੁਣ ਤੱਕ 5573 ਸ਼ੱਕੀ ਸ਼ਰਾਰਤੀ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ•ਾਂ ਵਿੱਚੋਂ 4200 ਨੂੰ ਇਹਤਿਆਤ ਵਜੋਂ ਹਿਰਾਸਤ ਵਿੱਚ ਲਿਆ ਗਿਆ ਹੈ।
ਮੁੱਖ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਲਈ ਸੂਬੇ ਵਿੱਚ ਕੁੱਲ 1145 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ•ਾਂ ਦੀ ਕਿਸਮਤ ਦਾ ਫੈਸਲਾ 1,98,79,069 ਵੋਟਰ ਕਰਨਗੇ। ਇਨ•ਾਂ ਵੋਟਰਾਂ ਵਿੱਚ ਪੁਰਸ਼ ਵੋਟਰ 1,05,03,108, ਮਹਿਲਾ ਵੋਟਰ 93,75,546 ਅਤੇ ਥਰਡ ਜੈਂਡਰ ਦੇ 415 ਵੋਟਰ ਹਨ। ਕੁੱਲ ਵੋਟਰਾਂ ਵਿੱਚੋਂ ਸ਼ਹਿਰੀ ਵੋਟਰ 65,36,143 ਤੇ ਦਿਹਾਤੀ ਖੇਤਰ ਦੇ 1,33,42,926 ਵੋਟਰ ਹਨ। ਇਨ•ਾਂ ਵਿੱਚੋਂ 6 ਲੱਖ ਵੋਟਰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਜਿਨ•ਾਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਵੋਟ ਪਾਉਣ ਉਪਰੰਤ ਸਨਮਾਨਤ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਉਤਸ਼ਾਹਤ ਕੀਤਾ ਜਾਵੇਗਾ। 1145 ਉਮੀਦਵਾਰਾਂ ਵਿੱਚੋਂ 1063 ਪੁਰਸ਼, 81 ਮਹਿਲਾਵਾਂ ਅਤੇ ਇਕ ਉਮੀਦਵਾਰ ਥਰਡ ਜੈਂਡਰ ਹੈ। ਇਸੇ ਤਰ•ਾਂ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਕੁੱਲ 9 ਉਮੀਦਵਾਰ ਮੈਦਾਨ ਵਿੱਚ ਹਨ ਅਤੇ ਇਨ•ਾਂ ਦੀ ਕਿਸਮਤ ਦਾ ਫੈਸਲਾ 13,79,830 ਵੋਟਰ ਕਰਨਗੇ।
ਮੁੱਖ ਚੋਣ ਅਫਸਰ ਨੇ ਦੱਸਿਆ ਕਿ ਪਹਿਲੀ ਵਾਰ ਸੰਭਵ ਹੋਇਆ ਹੈ ਕਿ ਪੁਲਿਸ ਵਿੱਚ ਤਾਇਨਾਤ 45 ਹਜ਼ਾਰ ਮੁਲਾਜ਼ਮਾਂ ਨੂੰ ਵੋਟ ਪਾਉਣ ਦਾ ਮੌਕਾ ਮੁਹੱਈਆ ਕਰਵਾਇਆ ਗਿਆ ਅਤੇ ਅੱਜ ਤੱਕ 21 ਹਜ਼ਾਰ ਦੇ ਕਰੀਬ ਪੋਸਟਲ ਬੈਲਟ ਪੇਪਰ ਪ੍ਰਾਪਤ ਕੀਤੇ ਜਾ ਚੁੱਕੇ ਹਨ ਜਿਸ ਹਿਸਾਬ ਨਾਲ ਹੁਣ ਤੱਕ 45 ਫੀਸਦੀ ਪੁਲਿਸ ਮੁਲਾਜ਼ਮਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਲਈ ਹੈ। ਉਨ•ਾਂ ਕਿਹਾ ਕਿ ਚੋਣ ਕਮਿਸ਼ਨ ਦਾ ਅਗਲੀਆਂ ਚੋਣਾਂ ਤੱਕ 100 ਫੀਸਦੀ ਪੋਸਟਲ ਬੈਲਟ ਰਾਹੀਂ ਵੋਟਾਂ ਪਵਾਉਣ ਦਾ ਟੀਚਾ ਮਿੱਥਾ ਗਿਆ ਹੈ।
ਸ੍ਰੀ ਵੀ.ਕੇ. ਸਿੰਘ ਨੇ ਦੱਸਿਆ ਕਿ 33 ਵਿਧਾਨ ਸਭਾ ਹਲਕਿਆਂ ਵਿੱਚ ਵੀ.ਵੀ.ਪੀ.ਏ.ਟੀ. ਮਸ਼ੀਨਾਂ ਲਗਾਈਆਂ ਗਈਆਂ ਹਨ ਜਿਹੜੀ ਕਿ ਚੋਣਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗੀ। ਇਸ ਮਸ਼ੀਨ ਰਾਹੀਂ ਵੋਟਰ ਨੂੰ ਮੌਕੇ ‘ਤੇ ਹੀ ਇਕ ਪਰਚੀ ਰਾਹੀਂ ਪਤਾ ਲੱਗ ਜਾਵੇਗਾ ਕਿ ਉਸ ਵੱਲੋਂ ਪਾਈ ਵੋਟ ਉਸੇ ਹੀ ਉਮੀਦਵਾਰ ਨੂੰ ਪਈ ਹੈ ਜਿਸ ਦਾ ਉਸ ਨੇ ਬਟਨ ਦੱਬਿਆ ਹੈ। ਇਹ ਪਰਚੀ ਆਪਣੇ ਆਪ ਕੁਝ ਸਕਿੰਟ ਵੋਟਰ ਸਾਹਮਣੇ ਸਕਰੀਨ ਉਪਰ ਆਉਣ ਉਪਰੰਤ ਮਸ਼ੀਨ ਅੰਦਰ ਹੀ ਜਮ•ਾਂ ਹੋ ਜਾਵੇਗੀ ਜੋ ਕਿ ਪੂਰੀ ਤਰ•ਾਂ ਗੁਪਤ ਰਹੇਗੀ। ਪਹਿਲੀ ਵਾਰ ਹੋ ਰਹੀ ਵੀ.ਵੀ.ਪੀ.ਏ.ਟੀ. ਮਸ਼ੀਨ ਦੀ ਵਰਤੋਂ ਨੂੰ ਪ੍ਰੈਕਟੀਕਲ ਦਿਖਾਉਣ ਲਈ ਅੱਜ ਪ੍ਰੈਸ ਕਾਨਫਰੰਸ ਦੌਰਾਨ ਹੀ ਮੁੱਖ ਚੋਣ ਅਫਸਰ ਨੇ ਮੀਡੀਆ ਨੂੰ ਮੌਕ ਪੋਲ ਰਾਹੀਂ ਵੋਟ ਪਾ ਕੇ ਦਿਖਾਈ ਅਤੇ ਮੀਡੀਆ ਨੇ ਇਸ ਵੀ.ਵੀ.ਪੀ.ਏ.ਟੀ.ਮਸ਼ੀਨ ਦੀ ਵਰਤੋਂ ਦਾ ਡੈਮੋ ਵੀ ਦੇਖਿਆ।
ਮੁੱਖ ਚੋਣ ਅਫਸਰ ਨੇ ਦੱਸਿਆ ਕਿ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ। ਉਨ•ਾਂ ਕਿਹਾ ਕਿ ਸਾਰੇ ਪੋਲਿੰਗ ਏਜੰਟਾਂ ਨੂੰ ਸਵੇਰੇ 7 ਵਜੇ ਹਰ ਹਾਲਤ ਪੋਲਿੰਗ ਸਟੇਸ਼ਨ ਪਹੁੰਚਣ ਲਈ ਕਿਹਾ ਗਿਆ ਹੈ ਤਾਂ ਜੋ ਪਹਿਲਾਂ ਮੌਕ ਪੋਲ ਕਰਵਾਈ ਜਾ ਸਕੇ। ਉਨ•ਾਂ ਕਿਹਾ ਕਿ ਜੇਕਰ ਕੋਈ ਪੋਲਿੰਗ ਏਜੰਟ ਨਹੀਂ ਪਹੁੰਚਦਾ ਤਾਂ ਸੁਰੱਖਿਆ ਕਰਮੀਆਂ ਦੀ ਹਾਜ਼ਰੀ ਵਿੱਚ ਮੌਕ ਪੋਲ ਕਰਵਾ ਕੇ ਹਰ ਹਾਲਤ ਵਿੱਚ ਸਵੇਰੇ 8 ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਜਾਵਗਾ।
ਇਸ ਮੌਕੇ ਏ.ਡੀ.ਜੀ.ਪੀ. ਸ੍ਰੀ ਵੀ.ਕੇ.ਭਾਵੜਾ ਨੇ ਦੱਸਿਆ ਕਿ ਸ਼ਾਂਤਮਈ ਤਰੀਕੇ ਨਾਲ 1 ਲੱਖ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ ਜਿਨ•ਾਂ ਵਿੱਚ ਨੀਮ ਸੁਰੱਖਿਆ ਬਲ  ਦੇ ਜਵਾਨ ਵੀ ਸ਼ਾਮਲ ਹੈ। ਉਨ•ਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲੱਗਣ ਉਪਰੰਤ 4 ਜਨਵਰੀਂ ਤੋਂ ਲੈ ਕੇ ਹੁਣ ਤੱਕ ਪੁਲਿਸ ਵੱਲੋਂ ਲਗਾਏ ਨਾਕਿਆਂ, ਚੈਕਿੰਗ ਜ਼ਰੀਏ ਕੁੱਲ 80 ਕਰੋੜ ਰੁਪਏ ਦਾ ਸਮਾਨ ਦਾ ਫੜਿਆ ਗਿਆ ਹੈ ਜਿਨ•ਾਂ ਵਿੱਚ ਨਗਦੀ, ਸੋਨਾ, ਸ਼ਰਾਬ ਤੇ ਨਸ਼ੀਲੇ ਪਦਾਰਥ ਸ਼ਾਮਲ ਹਨ। ਇਸੇ ਤਰ•ਾਂ 416 ਬਿਨਾਂ ਲਾਇਸੈਂਸ ਵਾਲੇ ਹਥਿਆਰ ਫੜੇ ਗਏ ਹਨ। ਇਸ ਤੋਂ ਇਲਾਵਾ ਰਿਕਾਰਡ 95 ਫੀਸਦੀ ਲਾਇਸੈਂਸੀ ਅਸਲਾ ਜਮ•ਾਂ ਹੋ ਚੁੱਕਾ ਹੈ। ਉਨ•ਾਂ ਕਿਹਾ ਕਿ ਹੁਣ ਨਾਕਿਆਂ ਨੂੰ ਮੁੱਖ ਮਾਰਗਾਂ ਦੇ ਨਾਲ ਅੰਦਰੂਨੀ ਤੇ ਲਿੰਕ ਸੜਕਾਂ ਉਪਰ ਵੀ ਲਗਾਇਆ ਗਿਆ ਹੈ ਤਾਂ ਜੋ ਵੋਟਾਂ ਦੌਰਾਨ ਕਿਸੇ ਕਿਸਮ ਦੇ ਹਥਿਆਰਾਂ, ਪੈਸੇ, ਨਸ਼ੇ ਤੇ ਸ਼ਰਾਬ ਦੀ ਵਰਤੋਂ ਨਾ ਹੋ ਸਕੇ। ਇਸ ਸਬੰਧੀ ਸਮੂਹ ਡਿਪਟੀ ਕਮਿਸ਼ਨਰਾਂ ਤੇ ਐਸ.ਐਸ.ਪੀਜ਼ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।
ਏ.ਡੀ.ਜੀ.ਪੀ.ਨੇ ਦੱਸਿਆ ਕਿ ਹੁਣ ਤੱਕ ਆਬਕਾਰੀ ਕਾਨੂੰਨ ਤਹਿਤ ਕੁੱਲ 1412 ਐਫ.ਆਈ.ਆਰ.  ਦਰਜ ਕੀਤੀਆਂ ਗਈਆਂ ਗਨ। ਇਸੇ ਤਰ•ਾਂ ਕੁੱਲ 24 ਕਰੋੜ ਰੁਪਏ ਦੀ ਰਾਸ਼ੀ ਨਾਲ ਸਬੰਧਤ 155 ਕੇਸ ਦਰਜ ਕਰ ਕੇ ਆਮਦਨ ਕਰ ਵਿਭਾਗ ਨੂੰ ਰੈਫਰ ਕੀਤੇ ਗਏ ਹਨ। ਇਸੇ ਤਰ•ਾਂ 8.58 ਕਰੋੜ ਰੁਪਏ ਦੀ ਸ਼ਰਾਬ, 17.52 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 16 ਕਰੋੜ ਰੁਪਏ ਦਾ ਸੋਨਾ ਤੇ 10.05 ਕਰੋੜ ਰੁਪਏ ਦੀ ਨਗਦੀ ਫੜੀ ਗਈ ਹੈ।
ਮੁੱਖ ਚੋਣ ਅਫਸਰ ਨੇ ਦੱਸਿਆ ਕਿ ਹੁਣ ਤੱਕ ਪੇਡ ਨਿਊਜ਼ ਸਬੰਧੀ 40 ਮਾਮਲੇ ਸਾਹਮਣੇ ਆਏ ਹਨ। ਉਨ•ਾਂ ਇਹ ਵੀ ਸਪੱਸ਼ਟ ਕੀਤਾ ਜੇਕਰ ਕਿਸੇ ਵੋਟਰ ਦਾ ਵੋਟਰ ਸ਼ਨਾਖਤੀ ਕਾਰਡ ਗੁੰਮ ਹੋ ਗਿਆ ਹੋਵੇ ਤਾਂ ਉਹ ਬਦਲਵੇਂ 12 ਹੋਰ ਸ਼ਨਾਖਤੀ ਕਾਰਡਾਂ ਦੀ ਵਰਤੋਂ ਕਰ ਸਕਦਾ ਹੈ ਜਿਨ•ਾਂ ਵਿੱਚ ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਸਰਕਾਰੀ ਨੌਕਰੀ ਦਾ ਸ਼ਨਾਖਤੀ ਕਾਰਡ, ਸਰਕਾਰੀ ਬੈਂਕ ਦੀ ਪਾਸਬੁੱਕ ਸਮੇਤ ਫੋਟੋ, ਪੈਨ ਕਾਰਡ, ਮਗਨਰੇਗਾ ਨੌਕਰੀ ਕਾਰਡ, ਸਿਹਤ ਬੀਮਾ ਯੋਜਨਾ ਸਮਾਰਟ ਕਾਰਡ, ਪੈਨਸ਼ਨ ਦਸਤਾਵੇਜ਼ ਅਤੇ ਪ੍ਰਵਾਨਿਤ ਵੋਟਰ ਸਲਿੱਪ ਵੀ ਸ਼ਾਮਲ ਹੈ।
ਸ੍ਰੀ ਵੀ.ਕੇ.ਸਿੰਘ ਨੇ ਦੱਸਿਆ ਕਿ ਫੇਸਬੁੱਕ ਵੱਲੋਂ ਵੀ 18 ਸਾਲ ਤੋਂ ਵੱਧ ਦੇ ਪੰਜਾਬ ਰਾਜ ਦੇ ਫੇਸਬੁੱਕ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਨੂੰ ਵੀ ਪੋਲ ਸਬੰਧੀ ਜਾਣੂੰ ਕਰਵਾਇਆ ਜਾਵੇਗਾ। ਉਨ•ਾਂ ਦੱਸਿਆ ਕਿ ‘ਸ਼ੇਅਰ ਯੂ ਵੋਟਡ’ ਨਾਂ ਦੀ ਬਟਨ ਵੀ ਵਿਸ਼ੇਸ਼ ਤੌਰ ‘ਤੇ ਚਲਾਇਆ ਜਾਵੇਗਾ ਜਿਸ ਦੇ ਦਬਾਉਣ ਨਾਲ ਜਾਣਕਾਰਾਂ ਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਲਈ ਹੈ।

Please Click here for Share This News

Leave a Reply

Your email address will not be published. Required fields are marked *