best platform for news and views

“ਨਾਲੇ ਉਪਰ ਲੈਂਟਰ ਪਾਉਣ ਦਾ ਕੰਮ ਸ਼ੁਰੂ

Please Click here for Share This News
ਦਿੜ੍ਹਬਾ ਮੰਡੀ, (ਬਲਵਿੰਦਰ ਸਿੰਘ ਸਰਾਂ)
ਦਿੜ੍ਹਬਾ ਨੇੜੇ ਸਥਿਤ ਗੁਰਦੁਆਰਾ ਬੈਰਸੀਆਣਾ ਸਾਹਿਬ ਨੇੜਿਓਂ ਲੰਘਦੇ ਬਰਸਾਤੀ ਨਾਲੇ ਨੂੰ ਪੱਕਾ ਕਰ ਕੇ ਉਸ ਉੱਪਰ ਲੈਂਟਰ ਪਾਉਣ ਦਾ ਕੰਮ ਨਗਰ ਪੰਚਾਇਤ ਦਿੜ੍ਹਬਾ ਵੱਲੋਂ ਸ਼ੁਰੂ ਕੀਤਾ ਗਿਆ, ਜਿਸ ਦਾ ਉਦਘਾਟਨ ਜਸਵਿੰਦਰ ਸਿੰਘ ਧੀਮਾਨ ਸੀਨੀਅਰ ਆਗੂ ਯੂਥ ਕਾਂਗਰਸ ਨੇ ਕੀਤਾ। ਇਸ ਮੌਕੇ ਬਲਦੇਵ ਸਿੰਘ ਗੁੱਜਰਾਂ, ਪੁਸ਼ਪਿੰਦਰ ਸਿੰਘ ਐਸਐਚਓ ਦਿੜ੍ਹਬਾ, ਨਗਰ ਪੰਚਾਇਤ ਦਿੜ੍ਹਬਾ ਦੇ ਪ੍ਰਧਾਨ ਬਿੱਟੂ ਖਾਨ, ਗਗਨਦੀਪ ਸਿੰਘ ਗੋਲਡੀ, ਡਾ. ਨਰਸ਼ੀ, ਜਸਵੀਰ ਸਿੰਘ, ਨਰੇਸ਼ ਕੁਮਾਰ ਬਾਂਸਲ, ਸੰਦੀਪ ਕੁਮਾਰ ਸ਼ਰਮਾ, ਰਾਜੇਸ਼ ਕੁਮਾਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜ ਸਿੰਘ, ਅਮਿਤ ਸਿੰਘ, ਜਗਸੀਰ ਸਿੰਘ ਹਾਜ਼ਰ ਸਨ।
ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਬਿੱਟੂ ਖ਼ਾਨ ਨੇ ਦੱਸਿਆ ਕਿ ਇਸ ਨਾਲੇ ਕਾਰਨ ਗੁਰਦੁਆਰੇ ਆਉਣ ਵਾਲੀ ਸੰਗਤ ਨੂੰ ਕਾਫੀ ਮੁਸ਼ਕਿਲ ਆਉਂਦੀ ਸੀ, ਜਿਸ ਕਰਕੇ ਇਸ ਨਾਲੇ ਉੱਪਰ ਲੈਂਟਰ ਪਾ ਕੇ ਇਸ ਨੂੰ ਢੱਕਿਆ ਜਾਵੇਗਾ ਅਤੇ ਇਸ ਉੱਪਰ ਪਾਰਕ ਬਣਾਇਆ ਜਾਵੇਗਾ। ਨਗਰ ਪੰਚਾਇਤ ਦੇ ਮੁਲਾਜ਼ਮ ਸੁਖਪਾਲ ਸਿੰਘ ਗੁੱਜਰਾਂ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਪੰਜਾਬ ਸਰਕਾਰ ਵੱਲੋਂ ਗਰਾਂਟ ਆ ਚੁੱਕੀ ਹੈ ਅਤੇ ਇਸ ਕਾਰਜ ਨੂੰ ਜਲਦ ਨੇਪਰੇ ਚਾਿੜ੍ਹਆ ਜਵੇਗਾ।
Please Click here for Share This News

Leave a Reply

Your email address will not be published. Required fields are marked *