ਚੰਡੀਗੜ੍ਹ, 09 ਸਤੰਬਰ- ਇਸਤਰੀ ਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਨੇ ਇਸਤਰਰੀਆਂ ਦੀ ਭਲਾਈ ਲਈ ਕੰਮ ਕਰਨ ਬਦਲੇ ਵਿਕਅਤੀਗਤ ਅਤੇ ਸੰਸਥਾਵਾਂ/ਐਨ.ਜੀ.ਓ ਸ਼੍ਰੋਣੀ ਲਈ ਦਿੱਤੇ ਜਾਣ ਵਾਲੇ ‘ਨਾਰੀ ਸ਼ਕਤੀ ਪੁਰਸਕਾਰ’ ਲਈ ਅਰਜੀਆਂ ਮੰਗੀਆਂ ਹਨ।
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 08 ਮਾਰਚ, 2018 ਨੂੰ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਵੱਲੋਂ 30 ਨਾਰੀ ਸ਼ਕਤੀ ਪੁਰਸਕਾਰ ਦਿੱਤੇ ਜਾਣੇ ਹਨ। ਇਸ ਪੁਰਸਕਾਰ ਵਿੱਚ ਇਕ ਪ੍ਰਸੰਸਾ ਪੱਤਰ ਅਤੇ ਇੱਕ ਲੱਖ ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਣੀ ਹੈ।
ਇਹ ਪੁਰਸਕਾਰ ਉਨ੍ਹਾਂ ਸੰਸਥਾਵਾਂ/ਐਨ.ਜੀ.ਓ. ਨੂੰ ਦਿੱਤੇ ਜਾਣੇ ਹਨ ਜਿੰਨ੍ਹਾਂ ਵੱਲੋਂ ਇਸਤਰੀਆਂ ਲਈ ਸਮਾਜਿਕ ਅਤੇ ਆਰਥਿਕ ਤੌਰ ‘ਤੇ ਪ੍ਰਭਾਵਸ਼ਾਲੀ ਕੰਮ ਕੀਤਾ ਹੋਵੇ, ਬਾਲ ਲਿੰਗ ਅਨੁਪਾਤ ਘੱਟ ਕਰਨ ਵਿੱਚ ਯੋਗਦਾਨ ਪਾਇਆ ਹੋਵੇ। ਇਸਤਰੀਆਂ ਨੂੰ ਸੰਵਿਧਾਨਕ ਹੱਕਾਂ ਲਈ ਜਾਗਰੂਕ ਕੀਤਾ ਹੋਵੇ, ਇਸਤਰੀਆਂ ਦੀ ਭਲਾਈ ਅਤੇ ਸੁਧਾਰ ਲਈ ਵਿਲੱਖਣ ਕੰਮ ਕੀਤਾ ਹੋਵੇ ਅਤੇ ਸੰਸਥਾ/ਐਨ.ਜੀ.ਓ. ਨੂੰ 05 ਸਾਲ ਫੀਲਡ ਵਿੱਚ ਕੰਮ ਕਰਨ ਦਾ ਤਜ਼ਰਬਾ ਹੋਵੇ। ਵਿਅਤੀਗਤ ਤੌਰ ‘ਤੇ ਪੁਰਸਕਾਰ ਪ੍ਰਾਪਤ ਕਰਨ ਲਈ ਨਾਮਜ਼ਦ ਉਮੀਦਵਾਰ ਦੀ ਉਮਰ ਨੌਮੀਨੇਸ਼ਨ ਪ੍ਰਾਪਤ ਕਰਨ ਦੀ ਅੰਤਿਮ ਮਿਤੀ ਤੱਕ ਘੱਟ ਤੋਂ ਘੱਟ 25 ਸਾਲ ਹੋਣੀ ਚਾਹੀਦੀ ਹੈ ।
ਇਸ ਸਬੰਧੀ ਵਿਧੇਰੇ ਜਾਣਕਾਰੀ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਦੀ ਵੈੱਬਸਾਈਟ www.wcd.nic.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਨਿਰਧਾਰਤ ਪ੍ਰੋਫਾਰਮੇ ‘ਤੇ ਦਰਖਾਸਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ/ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਸਿੱਧੇ ਤੌਰ ‘ਤੇ ਅੰਤਮ ਮਿਤੀ 25 ਸਤੰਬਰ 2017 ਤੱਕ ਦਿੱਤੀਆਂ ਜਾ ਸਕਦੀਆਂ ਹਨ।