best platform for news and views

ਨਾਮਜ਼ਦਗੀਆਂ ਦੀ ਪੜਤਾਲ ‘ਚ 695 ਉਮੀਦਵਾਰਾਂ ਦੇ ਕਾਗਜ਼ ਰੱਦ : 1243 ਉਮੀਦਵਾਰ ਮੈਦਾਨ ‘ਚ

Please Click here for Share This News

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਕੱਲ੍ਹ ਨਾਮਜ਼ਦਗੀਆਂ ਦੇ ਆਖਰੀ ਦਿਨ ਤੱਕ ਦਾਖਲ ਹੋਈਆਂ ਕੁੱਲ 1941 ਨਾਮਜ਼ਦਗੀਆਂ ਦੀ ਅੱਜ ਪੜਤਾਲ ਦੌਰਾਨ ਕੁੱਲ 1243 ਸਹੀ ਪਾਈਆਂ ਗਈਆਂ ਤੇ 695 ਕਾਗਜ਼ ਰੱਦ ਕਰ ਦਿੱਤੇ ਗਏ ਜਦੋਂ ਕਿ 3 ਕੇਸਾਂ ਨੂੰ ਪੈਂਡਿੰਗ ਰੱਖਿਆ ਗਿਆ ਹੈ। ਇਹ ਜਾਣਕਾਰੀ ਮੁੱਖ ਚੋਣ ਅਫਸਰ, ਪੰਜਾਬ ਦੇ ਬੁਲਾਰੇ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।
ਬੁਲਾਰੇ ਨੇ ਦੱਸਿਆ ਕਿ ਇਸ ਤਰ੍ਹਾਂ ਕੁੱਲ 1941 ਵਿੱਚੋਂ 1243 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ। ਬੀਤੇ ਕੱਲ੍ਹ ਨਾਮਜ਼ਦਗੀਆਂ ਦਾ ਆਖਰੀ ਦਿਨ ਸੀ ਜਦੋਂ ਕਿ ਅੱਜ ਪੜਤਾਲ ਦਾ ਦਿਨ ਸੀ ਅਤੇ 21 ਜਨਵਰੀ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਦਾਖਲ ਹੋਈਆਂ ਕੁੱਲ 15 ਨਾਮਜ਼ਦਗੀਆਂ ਵਿੱਚੋਂ 10 ਸਹੀ ਪਾਈਆਂ ਗਈਆਂ ਜਦੋਂ ਕਿ 5 ਰੱਦ ਹੋ ਗਈਆਂ।
ਬੁਲਾਰੇ ਨੇ ਜ਼ਿਲਾ ਵਾਰ ਕੁੱਲ ਨਾਮਜ਼ਦਗੀਆਂ ਵਿੱਚੋਂ ਸਹੀ ਪਾਈਆਂ ਨਾਮਜ਼ਦਗੀਆਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਪਠਾਨਕੋਟ ਜ਼ਿਲੇ ਵਿੱਚ ਦਾਖਲ ਹੋਈਆਂ ਕੁੱਲ 58 ਨਾਮਜ਼ਦਗੀਆਂ ਵਿੱਚੋਂ 46 ਸਹੀ ਪਾਈਆਂ ਗਈਆਂ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ ਕੁੱਲ 106 ਵਿੱਚੋਂ 73, ਅੰਮ੍ਰਿਤਸਰ ਵਿੱਚ 196 ਵਿੱਚੋਂ 121, ਤਰਨ ਤਾਰਨ ਵਿੱਚ 55 ਵਿੱਚੋਂ 34, ਕਪੂਰਥਲਾ ਵਿੱਚ 76 ਵਿੱਚੋਂ 37, ਜਲੰਧਰ ਵਿੱਚ 146 ਵਿੱਚੋਂ 91, ਹੁਸ਼ਿਆਰਪੁਰ ਵਿੱਚ 119 ਵਿੱਚੋਂ 79 ਤੇ 1 ਪੈਂਡਿੰਗ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿੱਚ 45 ਵਿੱਚੋਂ 31, ਰੂਪਨਗਰ ਵਿੱਚ 41 ਵਿੱਚੋਂ 27, ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ 69 ਵਿੱਚੋਂ 37, ਫਤਹਿਗੜ੍ਹ ਸਾਹਿਬ ਵਿੱਚ 37 ਵਿੱਚੋਂ 27, ਲੁਧਿਆਣਾ ਵਿੱਚ 222 ਵਿੱਚੋਂ 138, ਮੋਗਾ ਵਿੱਚ 61 ਵਿੱਚੋਂ 49, ਫਿਰੋਜ਼ਪੁਰ ਵਿੱਚ 70 ਵਿੱਚੋਂ 51, ਫਾਜ਼ਿਲਕਾ ਵਿੱਚ 66 ਵਿੱਚੋਂ 48, ਮੁਕਤਸਰ ਵਿੱਚ 68 ਵਿੱਚੋਂ 31, ਫਰੀਦਕੋਟ ਵਿੱਚ 41 ਵਿੱਚੋਂ 28, ਬਠਿੰਡਾ ਵਿੱਚ 110 ਵਿੱਚੋਂ 63, ਮਾਨਸਾ ਵਿੱਚ 48 ਵਿੱਚੋਂ 32 ਤੇ 2 ਪੈਂਡਿੰਗ, ਸੰਗਰੂਰ ਵਿੱਚ 115 ਵਿੱਚੋਂ 71, ਬਰਨਾਲਾ ਵਿੱਚ 44 ਵਿੱਚੋਂ 31 ਅਤੇ ਪਟਿਆਲਾ ਵਿੱਚ ਕੁੱਲ 148 ਨਾਮਜ਼ਦਗੀਆਂ ਵਿੱਚੋਂ 98 ਸਹੀ ਪਾਈਆਂ ਗਈਆਂ।

Please Click here for Share This News

Leave a Reply

Your email address will not be published. Required fields are marked *