
ਚੰਡੀਗੜ : ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦੇ ਦੂਜੇ ਦਿਨ ਅੱਜ 2੫ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਇਹ ਜਾਣਕਾਰੀ ਮੁੱਖ ਚੋਣ ਅਫਸਰ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ।
ਬੁਲਾਰੇ ਨੇ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਉਮੀਦਵਾਰਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਸ਼ਹਿਰੀ ਤੋਂ ਸ੍ਰੀ ਮਨਪ੍ਰੀਤ ਸਿੰਘ ਬਾਦਲ (ਆਈ.ਐਨ.ਸੀ.), ਮਾਨਸਾ ਤੋਂ ਸ੍ਰੀ ਭੁਪਿੰਦਰ ਸਿੰਘ (ਬੀ.ਐਸ.ਪੀ.) ਤੇ ਸ੍ਰੀ ਰਣਜੀਤ ਸਿੰਘ (ਸੀ.ਪੀ.ਆਈ. ਐਮ.ਐਲ.) ਸਰਦੂਲਗੜ• ਤੋਂ ਸ੍ਰੀ ਸੁਰਜੀਤ ਸਿੰਘ (ਸੀ.ਪੀ.ਆਈ. ਐਮ.ਐਲ.) ਮਹਿਲ ਕਲਾਂ ਤੋਂ ਸ੍ਰੀ ਮੱਖਣ ਸਿੰਘ ਤੇ ਸ੍ਰੀ ਸੁਰਿੰਦਰ ਕੌਰ (ਦੋਵੇਂ ਬਸਪਾ) ਪਟਿਆਲਾ ਦਿਹਾਤੀ ਤੋਂ ਸ੍ਰੀ ਸਤਬੀਰ ਸਿੰਘ ਖੱਟੜਾ (ਐਸ.ਏ.ਡੀ.) ਤੇ ਸ੍ਰੀਮਤੀ ਜਸਬੀਰ ਕੌਰ (ਲੋਕ ਜਨਸ਼ਕਤੀ ਪਾਰਟੀ) ਕਰਤਾਰਪੁਰ ਤੋਂ ਸ੍ਰੀ ਕਸ਼ਮੀਰ ਸਿੰਘ (ਆਜ਼ਾਦ), ਗੁਰੂ ਹਰ ਸਹਾਏ ਤੋਂ ਰਾਣਾ ਗੁਰਮੀਤ ਸਿੰਘ ਸੋਢੀ (ਆਈ.ਐਨ.ਸੀ.), ਜਲਾਲਾਬਾਦ ਤੋਂ ਸ੍ਰੀ ਸੁਖਬੀਰ ਸਿੰਘ ਤੇ ਸ੍ਰੀਮਤੀ ਹਰਸਿਮਰਤ ਕੌਰ (ਦੋਵੇਂ ਐਸ.ਏ.ਡੀ.), ਕੋਟਕਪੂਰਾ ਤੋਂ ਸ੍ਰੀ ਅਵਤਾਰ ਕ੍ਰਿਸ਼ਨ ਤੇ ਸ੍ਰੀ ਕਿਸ਼ੋਰੀ ਲਾਲ (ਦੋਵੇਂ ਬੀ.ਐਸ.ਪੀ.) ਤੇ ਸ੍ਰੀ ਮਨਤਾਰ ਸਿੰਘ (ਐਸ.ਏ.ਡੀ.), ਗੜ•ਸ਼ੰਕਰ ਤੋਂ ਸ੍ਰੀ ਹਰਭਜਨ ਸਿੰਘ (ਸੀ.ਪੀ.ਆਈ.), ਲੰਬੀ ਤੋਂ ਸ੍ਰੀ ਪ੍ਰਕਾਸ਼ ਸਿੰਘ ਤੇ ਸ੍ਰੀਮਤੀ ਹਰਸਿਮਰਤ ਕੌਰ (ਦੋਵੇਂ ਐਸ.ਏ.ਡੀ.), ਗਿੱਦੜਬਾਹਾ ਤੋਂ ਸ੍ਰੀ ਹਰਦੀਪ ਸਿੰਘ ਤੇ ਸ੍ਰੀਮਤੀ ਹਰਜੀਤ ਕੌਰ (ਦੋਵੇਂ ਐਸ.ਏ.ਡੀ.) ਤੇ ਸ੍ਰੀ ਅਮਰਿੰਦਰ ਸਿੰਘ ਉਰਫ ਰਾਜਾ ਵੜਿੰਗ (ਆਈ.ਐਨ.ਸੀ.) ਅਤੇ ਦਾਖਾ ਤੋਂ ਸ੍ਰੀ ਮਨਪ੍ਰੀਤ ਸਿੰਘ ਇਆਲੀ ਤੇ ਸ੍ਰੀ ਹਰਕਿੰਦਰ ਸਿੰਘ (ਦੋਵੇਂ ਐਸ.ਏ.ਡੀ.) ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ, ਮਜੀਠਾ ਤੋ ਸ੍ਰੀ ਬਿਕਰਮ ਸਿੰਘ ਮਜੀਠੀਆ (ਐਸ.ਏ.ਡੀ.) ਅਤੇ ਖਰੜ ਤੋ ਸ੍ਰੀ ਹਰਭਜਨ ਸਿੰਘ (ਬੀ.ਐਸ.ਪੀ.) ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ।