best platform for news and views

ਨਾਮਜਦਗੀਆਂ ਦੇ ਪਹਿਲੇ ਦਿਨ ਪੰਜ ਨਾਮਜਦਗੀਆਂ ਦਾਖਲ

Please Click here for Share This News

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਅੱਜ ਨੋਟੀਫੀਕੇਸ਼ਨ ਹੋਣ ਦੇ ਨਾਲ ਹੀ ਨਾਮਜਦਗੀਆਂ ਦਾ ਕੰਮ ਵੀ ਸ਼ੁਰੂ ਹੋ ਗਿਆ, ਨਾਮਜਦਗੀਆਂ ਦੇ ਪਹਿਲੇ ਦਿਨ ਅੱਜ ਪੰਜਾਬ ਰਾਜ ਦੇ ਵੱਖ- ਵੱਖ ਵਿਧਾਨ ਸਭਾ ਹਲਕਿਆਂ ਲਈ ਪੰਜ ਨਾਮਜਦਗੀਆਂ ਦਾਖਲ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫਤਰ, ਮੁੱਖ ਚੋਣ ਅਫਸਰ ਪੰਜਾਬ ਦੇ ਬਲਾਰੇ ਨੇ ਦੱਸਿਆ ਕਿ ਫਰੀਦਕੋਟ ਜ਼ਿਲੇ ਵਿੱਚ ਤਿੰਨ, ਬਠਿੰਡਾ ਅਤੇ ਫਾਜ਼ਿਲਕਾ ਵਿੱਚ ਇਕ ਇਕ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਦਾਇਰ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਫਰੀਦਕੋਟ ਜ਼ਿਲੇ ਵਿੱਚ ਤਿੰਨੋਂ ਨਾਮਜਦਗੀਆਂ ਫਰੀਦਕੋਟ ਹਲਕੇ ਵਿੱਚ ਹੋਈਆਂ ਹਨ ਜਦਕਿ ਬਠਿੰਡਾ ਸ਼ਹਿਰੀ ਅਤੇ ਅਬੋਹਰ ਵਿੱਚ ਇਕ ਇਕ ਨਾਮਜਦਗੀ ਹੋਈ ਹੈ।

Please Click here for Share This News

Leave a Reply

Your email address will not be published. Required fields are marked *