best platform for news and views

ਨਸ਼ੇ ‘ਚ ਟੁੱਲ ਮਰਸਡੀਜ਼ ਵਾਲੇ ਨੇ ਪੰਜ ਕਾਰਾਂ ਭੰਨੀਆਂ

Please Click here for Share This News

ਚੰਡੀਗੜ੍ਹ : ਐਤਵਾਰ ਦੀ ਸ਼ਾਮ ਨੂੰ ਇਥੇ ਸੈਕਟਰ 44 ਬੀ ਵਿਖੇ ਇਕ ਮਰਸਡੀਜ਼ ਕਾਰ ਦੇ ਚਾਲਕ ਨੇ ਘਰਾਂ ਦੇ ਬਾਹਰ ਖੜੀਆਂ 5 ਕਾਰਾਂ ਨੂੰ ਅੰਨ੍ਹੇਵਾਹ ਟੱਕਰਾਂ ਮਾਰ ਕੇ ਹੰਗਾਮਾ ਖੜਾ ਕਰ ਦਿੱਤਾ। ਕਾਰ ਚਾਲਕ ਇਹ ਕਾਰਾ ਕਰਨ ਤੋਂ ਬਾਅਦ ਫਰਾਰ ਹੋ ਗਿਆ। ਇਹ ਘਟਨਾ ਸ਼ਾਮ 6.45 ਵਜੇ ਦੇ ਕਰੀਬ ਵਾਪਰੀ ਹੈ। ਇਥੋਂ ਦੇ ਵਸਨੀਕ ਕਰਮਜੀਤ ਸਿੰਘ ਨੇ ਦੱਸਿਆ ਕਿ ਖੜਾਕਾ ਸੁਣਨ ਤੋਂ ਬਾਅਦ ਉਹ ਘਰ ਤੋਂ ਬਾਹਰ ਨਿਕਲਿਆ ਤਾਂ ਉਸ ਦੀਆਂ ਇਥੇ ਖੜੀਆਂ ਦੋਵੇਂ ਕਾਰਾਂ ਨੁਕਸਾਨੀਆਂ ਪਈਆਂ ਸਨ। ਇਸੇ ਦੌਰਾਨ ਇਕ ਮਰਸਡੀਜ਼ ਕਾਰ ਮੌਕੇ ਤੋਂ ਬੜੀ ਤੇਜੀ ਨਾਲ ਜਾ ਰਹੀ ਸੀ। ਇਕ ਹੋਰ ਕਾਰ ਦੇ ਮਾਲਕ ਨੇ ਵੀ ਕਾਰ ਦਾ ਪਿੱਛਾ ਕਰਕੇ ਘੇਰਨ ਦਾ ਯਤਨ ਕੀਤਾ ਚਾਲਕ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਕਾਰ ਉਪਰ ਚੰਡੀਗੜ੍ਹ ਦਾ ਨੰਬਰ ਲਿਖਿਆ ਸੀ ਅਤੇ ਕਾਰ ਸਿਲਵਰ ਰੰਗ ਦੀ ਸੀ। ਲੋਕਾਂ ਨੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਸੈਕਟਰ 34 ਥਾਣੇ ਦੀ ਪੁਲੀਸ ਜਾਂਚ ਕਰ ਰਹੀ ਹੈ। ਇਥੋਂ ਦੇ ਵਸਨੀਕਾਂ ਅਨੁਸਾਰ ਕਾਰ ਚਾਲਕ ਸ਼ਰਾਬੀ ਹਾਲਤ ਵਿਚ ਜਾਪਦਾ ਸੀ।

Please Click here for Share This News

Leave a Reply

Your email address will not be published. Required fields are marked *