best platform for news and views

ਨਸ਼ੀਲੀਆਂ ਗੋਲੀਆਂ ਵੇਚਦੇ ਪਤੀ-ਪਤਨੀ ਨੂੰ ਕਾਬੂ

Please Click here for Share This News

ਭਿੱਖੀਵਿੰਡ, 15 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਪੁਲਿਸ ਜਿਲ੍ਹਾ ਤਰਨ ਤਾਰਨ ਦੇ ਐਸ.ਐਸ.ਪੀ ਦਰਸ਼ਨ ਸਿੰਘ ਮਾਨ ਦੀਆਂ ਹਦਾਇਤਾਂ ਤੇ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਦੇ ਹੁਕਮਾਂ ‘ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ, ਜਦੋਂ ਪੁਲਿਸ ਥਾਣਾ ਵਲਟੋਹਾ ਵੱਲੋਂ ਗੱਡੀ ਰਾਂਹੀ ਪਿੰਡਾਂ ਵਿਚ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਦੇ ਪਤੀ-ਪਤਨੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ। ਸਬ ਡਵੀਜਨ ਭਿੱਖੀਵਿੰਡ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਪੀ ਤਿਲਕ ਰਾਜ ਨੇ ਦੱਸਿਆ ਕਿ ਥਾਣਾ ਵਲਟੋਹਾ ਦੇ ਐਸ.ਆਈ ਅਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨ ਗਸਤ ਬੱਸ ਅੱਡਾ ਪਿੰਡ ਪੂਨੀਆਂ ਵਿਚ ਮੌਜੂਦ ਸਨ ਤਾਂ ਮੁਖਬਰ ਨੇ ਇਤਿਲਾਹ ਦਿੱਤੀ ਜੱਸਾ ਸਿੰਘ ਤੇ ਪਤਨੀ ਬਲਜਿੰਦਰ ਕੌਰ ਛੋਟੇ ਹਾਥੀ ਰਾਂਹੀ ਪਿੰਡਾਂ ਵਿਚ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੇ ਹਨ, ਜੋ ਪਿੰਡ ਮਾਹਲੇਕੇ ਵੱਲ ਜਾ ਰਹੇ ਹਨ। ਜਿਸ ‘ਤੇ ਐਸ.ਆਈ ਅਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਨੇੜੇ ਫਾਟਕ ਮਾਨ ਰੋਡ ‘ਤੇ ਨਾਕਾਬੰਦੀ ਕੀਤੀ ਹੋਈ ਤਾਂ ਉਸ ਸਮੇਂ ਇਕ ਛੋਟਾ ਹਾਥੀ ਨੰਬਰ ਪੀ.ਬੀ 46 ਐਮ 7462 ਆਉਦਾ ਦਿਖਾਈ ਤਾਂ ਪੁਲਿਸ ਨੇ ਗੱਡੀ ਨੂੰ ਰੋਕ ਕੇ ਸ਼ੱਕ ਦੀ ਬਿਨਾ ‘ਤੇ ਤਲਾਸ਼ੀ ਲਈ ਤਾਂ ਉਸ ਵਿਚੋਂ ਬਿਨ੍ਹਾ ਲੈਵਲ 11890 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਗੱਡੀ ਵਿਚ ਮੌਜੂਦ ਵਿਅਕਤੀ ਤੇ ਔਰਤ ਕੋਲੋ ਪੁੱਛਗਿੱਛ ਕਰਨ ‘ਤੇ ਉਹਨਾਂ ਦੀ ਪਹਿਚਾਣ ਜੱਸਾ ਸਿੰਘ ਪੁੱਤਰ ਬਲਜਿੰਦਰ ਸਿੰਘ ਤੇ ਪਤਨੀ ਬਲਜਿੰਦਰ ਕੌਰ ਵਾਸੀ ਤਲਵੰਡੀ ਸੋਭਾ ਸਿੰਘ, ਜਿਲ੍ਹਾ ਤਰਨ ਤਾਰਨ ਵਜੋਂ ਹੋਈ। ਤਲਾਸ਼ੀ ਦੌਰਾਨ ਉਹਨਾਂ ਕੋਲੋ 27236 ਰੁਪਏ ਨਕਦ ਵੀ ਬਰਾਮਦ ਹੋਏ ਤੇ ਦੋਸ਼ੀਆਂ ਪਤੀ-ਪਤਨੀ ਖਿਲਾਫ ਪੁਲਿਸ ਥਾਣਾ ਵਲਟੋਹਾ ਵਿਖੇ ਮੁਕੱਦਮਾ ਨੰਬਰ 125 ਮਿਤੀ 15-9-2017 ਧਾਰਾ 22/61/85 ਐਨ.ਡੀ.ਪੀ.ਐਸ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸ.ਪੀ ਤਿਲਕ ਰਾਜ ਨੇ ਇਹ ਵੀ ਦੱਸਿਆ ਕਿ ਦੋਸ਼ੀ ਪਤੀ-ਪਤਨੀ ਦੇ ਲੜਕੇ ਜੋਗਾ ਸਿੰਘ ਪਾਸੋਂ ਵੀ 1800 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ, ਜਿਸ ਦੇ ਖਿਲਾਫ ਥਾਣਾ ਵਲਟੋਹਾ ਵਿਖੇ ਮੁਕੱਦਮਾ ਨੰਬਰ 121 ਮਿਤੀ 6-9-2017 ਧਾਰਾ 22-61-85 ਅਧੀਨ ਕੇਸ ਦਰਜ ਕੀਤਾ ਗਿਆ ਸੀ। ਪ੍ਰੈਸ ਕਾਨਫਰੰਸ ਦੌਰਾਨ ਡੀ.ਐਸ.ਪੀ ਸੁਲੱਖਣ ਸਿੰਘ ਮਾਨ, ਐਸ.ਐਚ.ੳ ਵਲਟੋਹਾ ਹਰਚੰਦ ਸਿੰਘ, ਰੀਡਰ ਮਨਜੀਤ ਸਿੰਘ, ਐਚ.ਸੀ ਗੁਰਦੀਪ ਸਿੰਘ ਆਦਿ ਹਾਜਰ ਸਨ।

ਐਸ.ਪੀ ਤਿਲਕ ਰਾਜ ਤੇ ਡੀ.ਐਸ.ਪੀ ਸਲੁੱਖਣ ਸਿੰਘ ਮਾਨ, ਫੜੇ ਗਏ ਦੋਸ਼ੀ ਅਤੇ ਬਰਾਮਦ ਨਸ਼ੀਲੀਆਂ ਗੋਲੀਆਂ।
Please Click here for Share This News

Leave a Reply

Your email address will not be published. Required fields are marked *