best platform for news and views

ਨਸ਼ਿਆਂ ਨਾਲ ਮਰ ਰਹੇ ਪੁੱਤ-ਭਰਾਵਾਂ ਨਾਲ ਸਰੋਕਾਰ ਨਹੀਂ ਰੱਖਦੀਆਂ ਸਰਕਾਰਾਂ- ਸਰਬਜੀਤ ਕੌਰ ਮਾਣੂੰਕੇ

Please Click here for Share This News

ਚੰਡੀਗੜ੍ਹ, 24 ਅਗਸਤ 2019
ਆਮ ਆਦੀ ਪਾਰਟੀ (ਆਪ) ਪੰਜਾਬ ਨੇ ਭਾਰਤੀ ਸਮਾਜ ਵਿਗਿਆਨ ਅਤੇ ਖੋਜ ਪਰਿਸ਼ਦ (ਆਈ.ਸੀ.ਐਸ.ਐਸ) ਵੱਲੋਂ ਕਰਵਾਏ ਗਏ ਤਾਜ਼ਾ ਅਧਿਐਨ ਦੇ ਅੰਕੜਿਆਂ ਖ਼ੁਲਾਸਿਆਂ ‘ਤੇ ਡੂੰਘੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਸੱਤਾ-ਸ਼ਕਤੀ ਅਤੇ ਅੰਨ੍ਹੇ ਪੈਸੇ ਦੇ ਲਾਲਚ ‘ਚ ਕਾਂਗਰਸ ਅਤੇ ਅਕਾਲੀ, ਭਾਜਪਾ ਨੇ ਪੰਜਾਬ ਸਮੇਤ ਨਾਲ ਲਗਦੇ ਉੱਤਰੀ ਸੂਬਿਆਂ ਨੂੰ ਨਸ਼ੇ ਦੀ ਦਲਦਲ ‘ਚ ਝੋਂਕ ਦਿੱਤਾ ਹੈ। ਨਸ਼ੇ ਦੀ ਓਵਰਡੋਜ਼ ਨਾਲ ਆਮ ਲੋਕਾਂ ਦੇ ਪੁੱਤ-ਭਰਾ ਹਰ ਰੋਜ਼ ਦਮ ਤੋੜ ਰਹੇ ਹਨ, ਪਰੰਤੂ ਇਸ ਤਬਾਹੀ ਅਤੇ ਤ੍ਰਾਸਦੀ ਨਾਲ ਸਰਕਾਰਾਂ ਦਾ ਕੋਈ ਸਰੋਕਾਰ ਨਹੀਂ ਰਿਹਾ।
‘ਕਰਿੱਡ’ ਦੇ ਪ੍ਰੋਫੈਸਰ ਅਤੇ ਨਾਮਵਰ ਅਤੇ ਅਰਥਸ਼ਾਸਤਰੀ ਡਾ. ਰਣਜੀਤ ਸਿੰਘ ਘੁੰਮਣ ਦੀ ਅਗਵਾਈ ‘ਚ ਹੋਏ ਇਸ ਸਰਵੇਖਣ ਦੇ ਤੱਥਾਂ ‘ਤੇ ਆਧਾਰਿਤ ‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਸੀਨੀਅਰ ਵਿਧਾਇਕ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਡਰੱਗ ਮਾਫ਼ੀਆ ਦੀ ਪੁਲਸ-ਪ੍ਰਸ਼ਾਸਨ ਨਾਲ ਮਿਲੀਭੁਗਤ ਅਤੇ ਸੱਤਾਧਾਰੀਆਂ ਦੀ ਸਰਪ੍ਰਸਤੀ ਹੇਠ ਅੱਜ ਨਸ਼ੇ ਦੀ ਹਰ ਪਿੰਡ ਅਤੇ ਸ਼ਹਿਰ ‘ਚ ਬੇਰੋਕ ਅਤੇ ਬੇਖ਼ੌਫ ‘ਹੋਮ ਡਲਿਵਰੀ’ ਹੈ। ਇਹੋ ਕਾਰਨ ਹੈ ਕਿ 15 ਤੋਂ 20 ਸਾਲ ਦੇ ਮੁੰਡੇ-ਕੁੜੀਆਂ ਨੇ ਨਸ਼ੇ ਦੇ ਜਾਲ ‘ਚ ਫਸਾਇਆ ਜਾ ਰਿਹਾ ਹੈ। ਮਾਣੂੰਕੇ ਅਨੁਸਾਰ ਸਰਵੇ ਅਨੁਸਾਰ ਨਸ਼ੇ ਦੀ ਆਦੀ 65 ਫ਼ੀਸਦੀ ਨੌਜਵਾਨ 15 ਤੋਂ 20 ਸਾਲ ਦੀ ਉਮਰ ‘ਚ ਹੀ ਨਸ਼ੇ ਦੇ ਚੁੰਗਲ ‘ਚ ਫਸੇ। ਮਾਣੂੰਕੇ ਨੇ ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਵਿੱਤੀ ਸੰਕਟ ਨੂੰ ਨਸ਼ੇ ਦੀ ਜੜ ਕਰਾਰ ਦਿੰਦਿਆਂ ਕਿਹਾ ਕਿ ਸਰਵੇ ਨੇ ਸਪੱਸ਼ਟ ਕੀਤਾ ਹੈ ਕਿ 60 ਤੋਂ 70 ਪ੍ਰਤੀਸ਼ਤ ਨਸ਼ੇੜੀ ਰੁਜ਼ਗਾਰ ਅਤੇ ਪਰਿਵਾਰਕ ਪਰੇਸ਼ਾਨੀਆਂ ਕਾਰਨ ਨਸ਼ੇ ਦੀ ਦਲਦਲ ‘ਚ ਫਸਦੇ ਹਨ। 15 ਤੋਂ 20 ਫ਼ੀਸਦੀ ਨਸ਼ੇੜੀ ਅਨਪੜ੍ਹ ਅਤੇ 50 ਫ਼ੀਸਦੀ ਦੀ ਯੋਗਤਾ ਦਸਵੀਂ ਤੇ ਬਾਰ੍ਹਵੀਂ ਦਰਮਿਆਨ ਹੈ।
ਬੀਬੀ ਮਾਣੂੰਕੇ ਅਨੁਸਾਰ ਪੇਂਡੂ ਖੇਤਰ ਡਰੱਗ ਮਾਫ਼ੀਆ ਦੀ ਮਾਰ ਥੱਲੇ ਜ਼ਿਆਦਾ ਹਨ। 54 ਫੀਸਦ ਨਸ਼ੇੜੀ-ਪੇਂਡੂ ਇਲਾਕਿਆਂ ‘ਚ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ 18 ਤੋਂ 30 ਸਾਲਾਂ ਦੇ ਹਜ਼ਾਰਾਂ ਨੌਜਵਾਨਾਂ ਦੀਆਂ ਮੌਤਾਂ ਕੈਪਟਨ ਅਤੇ ਪਿਛਲੀ ਬਾਦਲ ਸਰਕਾਰ ਦੇ ਮੂੰਹ ‘ਤੇ ਚਪੇੜ ਹੈ।
ਬੀਬੀ ਮਾਣੂੰਕੇ ਨੇ ਕਿਹਾ ਕਿ ਸੂਬੇ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਜਿੱਥੇ ਨਸ਼ਿਆਂ ਦਾ ਰੁਝਾਨ ਵਧਾਉਣ ਲਈ ਜ਼ਿੰਮੇਵਾਰ ਹੈ, ਉੱਥੇ ਅਮਨ ਕਾਨੂੰਨ ਲਈ ਵੀ ਚੁਣੌਤੀ ਹੈ, ਕਿਉਂਕਿ ਸਰਵੇ ‘ਚ ਸਾਹਮਣੇ ਆਇਆ ਹੈ ਕਿ ਨਸ਼ਾ ਪੂਰਤੀ ਲਈ ਨਸ਼ੇ ਦਾ ਆਦੀ ਔਸਤਨ 200 ਰੁਪਏ ਤੋਂ 2000 ਰੁਪਏ ਰੋਜ਼ਾਨਾ ਖ਼ਰਚ ਕਰਦਾ ਹੈ, ਜੋ ਜ਼ਮੀਨ-ਜਾਇਦਾਦ ਦੀ ਤਬਾਹੀ ਅਤੇ ਅਪਰਾਧ ਵਧਾ ਰਹੀ ਹੈ।
ਬੀਬੀ ਮਾਣੂੰਕੇ ਨੇ ਕਿਹਾ ਕਿ ਚਿੱਟੇ ਨੇ ਰੱਤੀਆਂ ਚੁੰਨੀਆਂ ਚਿੱਟੀਆਂ ਕਰ ਦਿੱਤੀਆਂ ਹਨ, ਪਰੰਤੂ ਸਰਕਾਰਾਂ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ।

Please Click here for Share This News

Leave a Reply

Your email address will not be published.