ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ,
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ,ਪੁਲੀਸ ਜ਼ਿਲ੍ਹਾ ਤਰਨ ਤਾਰਨ ਦੇ ਮੁਖੀ ਧਰੁਵ ਦਹੀਅਾ , ਡਿਪਟੀ ਸੁਪਰਡੈਂਟ ਸੁਲੱਖਣ ਸਿੰਘ ਮਾਨ , ਦੇ ਦਿਸ਼ਾ ਨਿਰਦੇਸ਼ ਹੇਠ ਜਿਹੜਾ ਵੀ ਨੌਜਵਾਨ ਨਸ਼ਿਆਂ ਤੋਂ ਤੌਬਾ ਕਰਕੇ ਆਮ ਜੀਵਨ ਬਤੀਤ ਕਰਨ ਦਾ ਅਾਹਿਦ ਕਰੇਗਾ ੳੁਸ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਭੱਗੂਪੁਰ ਸੈਂਟਰ ਵਿਖੇ ਮੁਫ਼ਤ ਕੀਤਾ ਜਾਵੇਗਾ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੁਲਿਸ ਥਾਣਾ ਭਿੱਖੀਵਿੰਡ ਦੇ ਮੁਖੀ ਐੱਸ ਐੱਚ ਓ ਚੰਦਰ ਭੂਸ਼ਣ ਨੇ ਅੱਧੀ ਦਰਜਨ ਨੌਜਵਾਨਾਂ ਸੁਖਵਿੰਦਰ ਸਿੰਘ , ਸਾਹਿਬ ਸਿੰਘ ,ਦਿਲਬਾਗ ਸਿੰਘ , ਹਰਪਿੰਦਰ ਸਿੰਘ ,ਜਗਰੂਪ ਸਿੰਘ ,ਗੁਰਸੇਵਕ ਸਿੰਘ ਆਦਿ ਨੂੰ ਭੱਗੂਪੁਰ ਸੈਂਟਰ ਵਿਖੇ ਭੇਜਣ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ, ਤੇ ਆਖਿਆ ਕਿ ਜਿਹੜੇ ਨੌਜਵਾਨ ਨਸ਼ੇ ਛੱਡ ਕੇ ਆਪਣਾ ਆਮ ਜੀਵਨ ਬਤੀਤ ਕਰਨਗੇ ਉਹ ਲੋਕ ਪ੍ਰਸ਼ਾਸਨ ਤੇ ਆਮ ਲੋਕਾਂ ਕੋਲੋਂ ਇੱਜ਼ਤ ਮਾਣ ਲੈਣਗੇ , ਪਰ ਜਿਹੜੇ ਲੋਕ ਨਸ਼ਿਆਂ ਦਾ ਕਾਰੋਬਾਰ ਜਾਰੀ ਰੱਖਣਗੇ ਉਨ੍ਹਾਂ ਨੂੰ ਫੜ ਕੇ ਜੇਲਾਂ ਦੀਆਂ ਸਲਾਖਾਂ ਚ ਬੰਦ ਕੀਤਾ ਜਾਵੇਗਾ ! ਚੰਦਰ ਭੂਸ਼ਣ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਆਮ ਲੋਕਾਂ ਦੀ ਤਰ੍ਹਾਂ ਜੀਵਨ ਬਸਰ ਕਰਨ ! ਇਸ ਮੌਕੇ ਸਰਪੰਚ ਹਰਜੀ ਸਿੰਘਪੁਰਾ , ਸਰਪੰਚ ਕਰਤਾਰ ਸਿੰਘ ਬਲੇਰ ,ਏ ਐੱਸ ਆਈ ਸਲਵਿੰਦਰ ਸਿੰਘ ਆਦਿ ਹਾਜ਼ਰ ਸਨ !
ਫੋਟੋ ਕੈਪਸ਼ਨ :- ਨਸ਼ੇ ਛੱਡਣ ਦਾ ਅਹਿਦ ਕਰਨ ਵਾਲੇ ਨੌਜਵਾਨਾਂ ਨੂੰ ਭੱਗੂਪੁਰ ਸੈਂਟਰਲ ਭੇਜਣ ਮੌਕੇ ਐੱਸ ਐੱਚ ਓ ਚੰਦਰ ਭੂਸ਼ਨ ਆਦਿ !