best platform for news and views

ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ 26 ਜੂਨ ਨੂੰ ਹਰ ਜ਼ਿਲ•ੇ ਵਿੱਚ ਮਨਾਇਆ ਜਾਵੇਗਾ : ਬਲਬੀਰ ਸਿੰਘ ਸਿੱਧੂ

Please Click here for Share This News

ਚੰਡੀਗੜ•, 24 ਜੂਨ
ਪੰਜਾਬ ਸਰਕਾਰ ਨੇ ਨਸ਼ਾਖੋਰੀ ਦੀ ਸਮੱਸਿਆ ਨੂੰ ਠੱਲ• ਪਾਉਣ ਦੀ ਦਿਸ਼ਾ ਵੱਲ ਇੱਕ ਹੋਰ ਵੱਡੀ ਪਹਿਲਕਦਮੀ ਕੀਤੀ ਹੈ। ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ 178 ਓਟ (ਆਊਟਡੋਰ ਓਪੀਆਡ ਅਸਿਸਟਡ ਟੀ੍ਰਟਮੈਂਟ ਕਲੀਨਿਕਸ) ਕਲੀਨਿਕਾਂ ਵਿੱਚ ਨਸ਼ਾਖੋਰੀ ਤੋਂ ਪੀੜਤ 83,920 ਮਰੀਜ਼ਾਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਗਿਆ ਹੈ। ਸੂਬੇ ਦੇ 34 ਨਸ਼ਾ ਛੁਡਾਓ ਅਤੇ 19 ਮੁੜ ਵਸੇਬਾ ਕੇਂਦਰਾਂ ਵਿਚ ਵੀ ਮਰੀਜ਼ ਮੁਫ਼ਤ ਇਨਡੋਰ ਟ੍ਰੀਟਮੈਂਟ ਲੈ ਰਹੇ ਹਨ। ਇਸ ਸਬੰਧ ਵਿਚ ਸਿਹਤ ਵਿਭਾਗ ਨੇ ਸਕੂਲਾਂ, ਕਾਲਜਾਂ, ਐਨ.ਜੀ.ਓਜ਼ ਅਤੇ ਸਮਾਜ ਭਲਾਈ ਸੰਸਥਾਵਾਂ ਦੀ ਸਰਗਰਮ ਸ਼ਮੂਲੀਅਤ ਨਾਲ ਸੂਬੇ ਦੇ ਹਰੇਕ ਜ਼ਿਲ•ੇ ਵਿੱਚ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜ਼ਿਲ•ਾ ਤਰਨਤਾਰਨ ਵਿਖੇ 26 ਜੂਨ ਨੂੰ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਵੇਗਾ।
ਇਹ ਜਾਣਕਾਰੀ ਸ. ਬਲਬੀਰ ਸਿੰਘ ਸਿੱਧੂ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ। ਉਹਨਾਂ ਕਿਹਾ ਕਿ ਜਿਹਨਾਂ ਵਿਅਕਤੀਆਂ ਨੂੰ ਓਟ ਕਲੀਨਿਕਾਂ ਅਤੇ ਨਸ਼ਾ ਛੁਡਾਓ ਕੇਂਦਰਾਂ ਵਿਚ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਗਿਆ ਹੈ, ਨੂੰ ਸਿਹਤ ਮਾਹਿਰਾਂ ਦੁਆਰਾ ਨਿਯਮਿਤ ਕਾਊਂਸਲਿੰਗ ਜ਼ਰੀਏ ਜਿੰਦਗੀ ਦੀ ਮੁੱਖ ਧਾਰਾ ਵਿੱਚ ਲਿਆਾਂਦਾ ਗਿਆ ਹੈ।  ਉਹਨਾਂ ਕਿਹਾ ਕਿ ਸਕੂਲ ਅਤੇ ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਨਸ਼ਾਖੋਰੀ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਸਾਰੇ ਸਿਵਲ ਸਰਜਨਾਂ ਨੂੰ ਆਪਣੇ ਸਬੰਧਤ ਜ਼ਿਲਿ•ਆਂ ਵਿੱਚ 26 ਜੂਨ ਨੂੰ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮਨਾਉਣ ਦੇ ਨਿਰਦੇਸ਼ ਦਿੱਤੇ ਹਨ। ਉਹਨਾਂ ਕਿਹਾ ਕਿ ਜ਼ਿਲ•ਾ ਸਿਹਤ ਅਥਾਰਟੀਆਂ ਨੂੰ ਸਹਿਯੋਗ ਦੇਣ ਲਈ ਉਚੇਰੀ ਸਿਖਿਆ ਵਿਭਾਗ ਨੂੰ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।
ਓਟ ਕਲੀਨਕਾਂ ਦੇ ਕੰਮਕਾਜ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਇਹ ਓ.ਪੀ.ਡੀ. ਅਧਾਰਿਤ ਕਲੀਨਿਕ ਹੈ ਜੋ ਹਫ਼ਤੇ ਦੇ ਸਾਰੇ ਦਿਨ ਕਾਰਜਸ਼ੀਲ ਹਨ। ਵਿਭਾਗ ਵਲੋਂ ਲੋੜ ਅਧਾਰਿਤ ਪਹੁੰਚ ਅਪਣਾਈ ਗਈ ਹੈ ਜਿਸ ਅਨੁਸਾਰ ਗੰਭੀਰ ਬੀਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਇਨਡੋਰ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤੇ ਜ਼ਿਆਦਾਤਰ ਮਰੀਜ਼ਾਂ ਦਾ ਇਲਾਜ ਓ.ਪੀ.ਡੀ. ਵਿੱਚ ਕੀਤਾ ਜਾ ਸਕਦਾ ਹੈ। ਸ਼ੁਰੂ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਜਾਂ ਮੈਡੀਕਲ ਅਫ਼ਸਰ (ਜਿਸਨੇ ਨਸ਼ਾ ਛੁਡਾਉਣ ਸਬੰਧੀ 3 ਮਹੀਨੇ ਦੀ ਨਿਯਮਤ ਟ੍ਰੇਨਿੰਗ ਲਈ ਹੋਵੇ) ਦੁਆਰਾ ਮਰੀਜ਼ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਇਲਾਜ ਦੇ ਅਗਲੇ ਪੜਾਅ ਦਾ ਜ਼ਿੰਮਾ ਉਸ ਮੈਡੀਕਲ ਅਫ਼ਸਰ ਨੂੰ ਦਿੱਤਾ ਜਾਂਦਾ ਹੈ, ਜਿਸ ਨੇ 5 ਦਿਨ ਦੀ ਓਟ ਟ੍ਰੇਨਿੰਗ ਲਈ ਹੋਵੇ।
ਉਹਨਾਂ ਕਿਹਾ ਕਿ ਨਸ਼ਾ ਛੱਡਣ ਦੇ ਇਲਾਜ ਤੋਂ ਇਲਾਵਾ ਪੀ.ਐਸ.ਏ.ਸੀ.ਐਸ.  ਅਤੇ ਐਨ.ਐਚ.ਐਮ. ਦੀ ਸਹਾਇਤਾ ਨਾਲ  ਹੋਰ ਸੇਵਾਵਾਂ  ਜਿਵੇਂ ਐਚ.ਆਈ.ਵੀ. ਟੈਸਟਿੰਗ, ਟੀ.ਬੀ. ਟ੍ਰੀਟਮੈਂਟ, ਐਸ.ਟੀ.ਆਈ. ਸੇਵਾਵਾ ਅਤੇ ਪੀ.ਐਲ.ਐਚ.ਆਈ.ਵੀ. ਡਰੱਗ ‘ਤੇ ਅਧਾਰਿਤ ਵਿਅਕਤੀਆਂ ਲਈ ਏ.ਆਰ.ਟੀ. ਸੇਵਾਵਾਂ ਉਪਲਬਧ ਹਨ।
ਉਹਨਾਂ ਦੱਸਿਆ ਕਿ ਮਨੋਰੋਗੀ ਮਾਹਿਰਾਂ ਅਤੇ ਮੈਡੀਕਲ ਅਫ਼ਸਰਾਂ ਦੁਆਰਾ ਲਗਾਏ ਗਏ ਕੈਂਪਾਂ ਅਤੇ ਪਿੰਡਾਂ ਵਿਚ ਸਾਡੀ ਵਿਆਪਕ ਮੁਹਿੰਮ ਜ਼ਰੀਏ ਓਟ ਕਲੀਨਿਕਾਂ ਵਿਚ ਇਲਾਜ ਲਈ ਰੋਜ਼ਾਨਾ 100 ਨਵੇਂ ਮਰੀਜ਼ ਰਜਿਸਟਰ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਡੈਪੋ ਪ੍ਰੋਗਰਾਮ ਜ਼ਰੀਏ ਵਧੇਰੇ ਮਰੀਜ਼ ਓਟ ਕਲੀਨਿਕਾਂ ਵਿੱਚ ਇਲਾਜ ਲਈ ਸਾਹਮਣੇ ਆਏ ਹਨ। ਉਹਨਾਂ ਦੱਸਿਆ ਕਿ ਮਨੋਰੋਗੀ ਮਾਹਿਰਾਂ ਦੁਆਰਾ ਸੈਂਟਰਲ ਰਜਿਸਟਰੀ ਸਿਸਟਮ ਜ਼ਰੀਏ ਰਜਿਸਟਰਡ ਮਰੀਜ਼ਾਂ ਦੀ ਨਿਯਮਿਤ ਜਾਂਚ ਕੀਤੀ ਜਾ ਰਹੀ ਹੈ।

Please Click here for Share This News

Leave a Reply

Your email address will not be published. Required fields are marked *