best platform for news and views

ਨਵੀਂ ਸਨਅਤੀ ਨੀਤੀ ਦੇ ਅਮਲ ਬਾਰੇ ਦਿਸ਼ਾ ਨਿਰਦੇਸ਼ 31 ਮਾਰਚ ਨੂੰ ਨੋਟੀਫਾਈ ਕੀਤੇ ਜਾਣਗੇ – ਮੁੱਖ ਮੰਤਰੀ

Please Click here for Share This News

ਚੰਡੀਗੜ• 27 ਮਾਰਚ,
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜਪਾਲ ਦੇ ਭਾਸ਼ਨ ‘ਤੇ ਧੰਨਵਾਦ ਦੇ ਮਤੇ ਦੌਰਾਨ ਬਹਿਸ ‘ਤੇ ਜਵਾਬ ਦਿੰਦਿਆਂ ਦੱਸਿਆ ਕਿ ਨਵੀਂ ਸਨਅਤੀ ਨੀਤੀ ਦੇ ਅਮਲ ਬਾਰੇ ਦਿਸ਼ਾ ਨਿਰਦੇਸ਼ 31 ਮਾਰਚ 2018 ਨੂੰ ਨੋਟੀਫਾਈ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਦੱਸਿਆ ਕਿ ਇਹ ਦਿਸ਼ਾ ਨਿਰਦੇਸ਼ ਹੋਰਾਂ ਗੱਲਾਂ ਤੋਂ ਇਲਾਵਾ ਵਪਾਰ ਨੂੰ ਪ੍ਰਭਾਵੀ ਰੂਪ ਵਿਚ ਸੁਖਾਲਾ ਬਣਾਉਣ ਨੂੰ ਯਕੀਨੀ ਬਣਾਉਣਗੇ। ਇਸ ਵਾਸਤੇ ਸਾਰਾ ਕਾਰਜ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਵਿਖੇ ਹੋਵੇਗਾ। ਉਨ•ਾਂ ਕਿਹਾ ਕਿ ਉਨ•ਾਂ ਦੀ ਸਰਕਾਰ ਸਾਰੇ ਨਿਵੇਸ਼ਕਾਂ ਨੂੰ ਇੱਕੋ ਜਿਹੀਆਂ ਸੁਵਿਧਾਵਾਂ ਮੁਹੱਈਆ ਕਰਵਾਏਗੀ ਭਾਵੇਂ ਉਹ ਨਿਵੇਸ਼ਕ ਸਥਾਨਕ ਹੋਣ ਜਾਂ ਕਿਸੇ ਹੋਰ ਥਾਂ ਦੇ। ਇਹ ਸੁਵਿਧਾਵਾਂ ਜਿਲ•ਾ ਪੱਧਰ ‘ਤੇ ਸਾਰੇ ਜਿਲਿ•ਆਂ ਵਿਚ ਸਥਾਪਤ ਕੀਤੀਆਂ ਬਿਊਰੋ ਦੀਆਂ ਬਰਾਂਚਾਂ ਦੇ ਪੱਧਰ ਉੱਤੇ ਮੁਹੱਈਆ ਕਰਵਾਈਆਂ ਜਾਣਗੀਆਂ।
ਮੌਜੂਦਾ ਅਤੇ ਨਵੇਂ ਉਦਯੋਗ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁਹੱਈਆ ਕਰਵਾਉਣ ਵਾਸਤੇ ਚੁੱਕੇ ਗਏ ਵਿਲੱਖਣ ਕਦਮਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਨੇ ਸੂਬੇ ਵਿਚ ਪਹਿਲੀ ਵਾਰੀ ਉਦਯੋਗ ਨੂੰ ਮੌਜੂਦਾ ਸਾਲ ਦੌਰਾਨ 625 ਕਰੋੜ ਰੁਪਏ ਦੀ ਸਬਸਿਡੀ ਦੀ ਪ੍ਰਵਾਨਗੀ ਦਿੱਤੀ ਹੈ। ਉਨ•ਾਂ ਇਹ ਵੀ ਦੱਸਿਆ ਕਿ ਅਗਲੇ ਵਿੱਤੀ ਸਾਲ ਦੌਰਾਨ ਇਹ ਸਬਸਿਡੀ 1440 ਕਰੋੜ ਰੁਪਏ ਤੱਕ ਵੱਧ ਜਾਵੇਗੀ। ਉਨ•ਾਂ ਕਿਹਾ ਕਿ ਉਨ•ਾਂ ਦੀ ਸਰਕਾਰ ਨੇ ਵਿੱਤੀ ਔਕੜਾਂ ਦੇ ਬਾਵਜੂਦ ਸੂਬੇ ਵਿਚ ਸਅਨਤੀ ਵਾਧੇ ਦੀ ਸੁਰਜੀਤੀ ਅਤੇ ਰੁਜ਼ਗਾਰ ਪੈਦਾ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ।
ਮੁੱਖ ਮੰਤਰੀ ਨੇ ਟਰੱਕ ਯੂਨੀਅਨ ਖਤਮ ਕਰਨ ਸਬੰਧੀ ਨੋਟੀਫਿਕੇਸ਼ਨ ਨੂੰ ਪ੍ਰਭਾਵੀ ਰੂਪ ਨਾਲ ਲਾਗੂ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ । ਉਨ•ਾਂ ਨੇ ਉਦਯੋਗ ਨੂੰ ਬੜ•ਾਵਾ ਦੇਣ ਵਾਸਤੇ ਇਕ ਵੱਡੇ ਕਦਮ ਵਜੋਂ ਅੰਤਰ-ਰਾਜੀ ਚੈਕ ਬੈਰਿਅਰ ਖਤਮ ਕਰਨ ਦੀ ਵੀ ਗੱਲ ਕੀਤੀ। ਉਨ•ਾਂ ਕਿਹਾ ਕਿ ਉਨ•ਾਂ ਦੀ ਸਰਕਾਰ ਉਦਯੋਗ ਨੂੰ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨ ਦਾ ਹਰ ਯਤਨ ਕਰੇਗੀ ਅਤੇ ਸਰਕਾਰੀ ਏਜੰਸੀਆਂ ਨਾਲ ਜ਼ਮੀਨ ਸਬੰਧੀ ਤਬਾਦਲਿਆਂ ਨਾਲ ਸਬੰਧਤ ਉਦਯੋਗ ਦੀਆਂ ਸਮੱਸਿਆਵਾਂ ਬਾਰੇ ਗੱਲ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਸਨਅਤੀ ਪਾਰਕਾਂ ਦੇ ਵਿਕਾਸ ਦੀ ਪ੍ਰਵਾਨਗੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਉਨ•ਾਂ ਨੇ ਸੂਬੇ ਵਿਚ ਨਿਵੇਸ਼ ਲਈ ਜਪਾਨ, ਇਜ਼ਰਾਈਲ, ਸਵੀਡਨ, ਯੋਰਪ, ਅਤੇ ਕੋਰੀਆ ਦੇ ਨਿਵੇਸ਼ਕਾਂ ਨਾਲ ਖੁਦ ਵਿਚਾਰ-ਵਟਾਂਦਰਾ ਕੀਤਾ।
ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਦੌਰਾਨ ਪੰਜਾਬ ਵਿਚ ਨਿਵੇਸ਼ ਲਈ 155 ਸਹਿਮਤੀ ਪੱਤਰਾਂ ਤੇ ਹਸਤਾਖਰ ਹੋਏ ਹਨ ਜਿਸ ਦੇ ਹੇਠ 47 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦੀ ਵਿਵਸਥਾ ਹੈ। ਇਸ ਦੇ ਨਾਲ ਤਕਰੀਬਨ 77 ਹਜ਼ਾਰ ਨੌਕਰੀਆਂ ਪੈਦਾ ਹੋਣਗੀਆਂ।

Please Click here for Share This News

Leave a Reply

Your email address will not be published. Required fields are marked *