ਚੰਡੀਗੜ•,: ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਅਧਰੰਗ ਦੀ ਬਿਮਾਰੀ ਨਾਲ ਜੂਝ ਰਹੇ ਪ੍ਰਸਿੱਧ ਢਾਡੀ ਲੋਕ ਗਾਇਕ ਈਦੂ ਸ਼ਰੀਫ ਦੇ ਘਰ ਜਾ ਕੇ ਆਪਣੇ ਕੋਲੋਂ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਭੇਟ ਕੀਤੀ। ਅੱਜ ਇਥੇ ਮਨੀਮਾਜਰਾ ਸਥਿਤ ਈਦੂ ਸ਼ਰੀਫ ਦੇ ਘਰ ਇਹ ਵਿੱਤੀ ਸਹਾਇਤਾ ਭੇਟ ਕਰਨ ਮੌਕੇ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ, ਸਕੱਤਰ ਜਨਰਲ ਸ. ਲਖਵਿੰਦਰ ਸਿੰਘ ਜੌਹਲ ਤੇ ਡਾ.ਨਿਰਮਲ ਜੌੜਾ ਵੀ ਉਨ•ਾਂ ਦੇ ਨਾਲ ਸਨ।
ਸ. ਸਿੱਧੂ ਨੂੰ ਬੀਤੇ ਦਿਨੀਂ ਫਰੀਦਕੋਟ ਵਿਖੇ ਬਾਬਾ ਫਰੀਦ ਮੇਲੇ ਦੌਰਾਨ ਇਮਾਨਦਾਰੀ ਐਵਾਰਡ ਨਾਲ ਸਨਮਾਨ ਵਿੱਚ ਇਕ ਲੱਖ ਰੁਪਏ ਦੀ ਇਨਾਮ ਰਾਸ਼ੀ ਵੀ ਮਿਲੀ ਜਿੱਥੇ ਉਨ•ਾਂ ਐਲਾਨ ਕੀਤਾ ਸੀ ਕਿ ਇਸ ਇਨਾਮ ਰਾਸ਼ੀ ਵਿੱਚ ਆਪਣੇ ਕੋਲੋਂ ਇਕ ਲੱਖ ਰੁਪਏ ਹੋਰ ਪਾ ਕੇ ਕੁੱਲ 2 ਲੱਖ ਰੁਪਏ ਗੁਰਬਤ ਤੇ ਬਿਮਾਰੀ ਨਾਲ ਜੂਝ ਰਹੇ ਸ਼੍ਰੋਮਣੀ ਢਾਡੀ ਲੋਕ ਗਾਇਕ ਈਦੂ ਸ਼ਰੀਫ ਦੀ ਮੱਦਦ ਕੀਤੀ ਜਾਵੇਗੀ। ਸ. ਸਿੱਧੂ ਨੇ ਆਪਣੇ ਐਲਾਨ ਤੋਂ ਦੋ ਦਿਨ ਬਾਅਦ ਹੀ ਅੱਜ ਕਲਾ ਪ੍ਰੀਸ਼ਦ ਦੇ ਅਹੁਦੇਦਾਰਾਂ ਨਾਲ ਈਦੂ ਸ਼ਰੀਫ ਦੇ ਘਰ ਜਾ ਕੇ ਜਿੱਥੇ 2 ਲੱਖ ਰੁਪਏ ਦੀ ਰਾਸ਼ੀ ਵਿੱਤੀ ਸਹਾਇਤਾ ਵਜੋਂ ਭੇਂਟ ਕੀਤੀ ਉਥੇ ਪਰਿਵਾਰ ਨੂੰ ਹੋਰ ਵੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ। ਉਨ•ਾਂ ਈਦੂ ਸ਼ਰੀਫ ਦੀ ਜਲਦ ਸਿਹਤਯਾਬੀ ਦੀ ਕਾਮਨਾ ਵੀ ਕੀਤੀ। ਉਨ•ਾਂ ਕਿਹਾ ਕਿ ਇਹ ਵਿੱਤੀ ਸਹਾਇਤਾ ਭਾਵੇਂ ਥੋੜੀ ਹੈ ਪਰ ਇਸ ਵਿੱਚ ਬਾਬਾ ਫਰੀਦ ਦੀਆਂ ਦੁਆਵਾਂ ਵੀ ਜੁੜੀਆਂ ਹਨ। ਉਨ•ਾਂ ਇਸ ਨੇਕ ਕੰਮ ਦਾ ਸਿਹਰਾ ਡਾ.ਸੁਰਜੀਤ ਪਾਤਰ ਸਿਰ ਬੰਨਿ•ਆ ਜਿਨ•ਾਂ ਨੇ ਈਦੂ ਸ਼ਰੀਫ ਦਾ ਮਾਮਲਾ ਕਲਾ ਪ੍ਰੀਸਦ ਦੀ ਮੀਟੰਗ ਵਿੱਚ ਉਨ•ਾਂ ਦਾ ਧਿਆਨ ਲਿਆਂਦਾ ਸੀ। ਉਨ•ਾਂ ਇਹ ਵੀ ਕਿਹਾ ਕਿ ਡਾ.ਪਾਤਰ ਦੀ ਅਗਵਾਈ ਹੇਠ ਕਲਾ ਪ੍ਰੀਸ਼ਦ ਪੰਜਾਬ ਦੇ ਕਲਾਕਾਰਾਂ ਤੇ ਸਾਹਿਤਕਾਰਾਂ ਦੀ ਪੂਰੀ ਤਰ•ਾਂ ਸੰਭਾਲ ਕਰੇਗੀ।
ਇਸ ਮੌਕੇ ਈਦੂ ਸ਼ਰੀਫ ਤੇ ਉਨ•ਾਂ ਦੇ ਪੁੱਤਰ ਵਿੱਕੀ ਨੇ ਲੋਕ ਤੱਥ ਭਰਪੂਰ ਗੀਤ ‘ਜ਼ਿੰਦਗੀ ਦੇ ਰੰਗ ਸੱਜਣਾ’ ਗਾ ਕੇ ਵੀ ਸੁਣਾਇਆ ਜਿਸ ‘ਤੇ ਸ. ਸਿੱਧੂ ਨੇ ਈਦੂ ਸ਼ਰੀਫ ਨੂੰ ਦਿਲਾਸਾ ਦਿੰਦਿਆਂ ਆਖਿਆ ਕਿ ਜ਼ਿੰਦਗੀ ਦੇ ਇਸ ਔਖੇ ਦੌਰ ਵਿੱਚ ਉਹ ਉਨ•ਾਂ ਨਾਲ ਖੜ•ੇ ਹਨ। ਈਦੂ ਸ਼ਰੀਫ ਦਾ ਪਰਿਵਾਰ ਜੋ ਆਰਥਿਕ ਤੰਗਹਾਲੀ ਵਿੱਚ ਛੋਟੇ ਜਿਹੇ ਘਰ ਵਿੱਚ ਗੁਜ਼ਾਰਾ ਕਰ ਰਿਹਾ ਹੈ, ਨੇ ਮੰਗ ਕੀਤੀ ਕਿ ਜੇਕਰ ਉਨ•ਾਂ ਨੂੰ ਕੋਈ ਜਗ•ਾਂ ਜਾ ਘਰ ਮਿਲੇ ਜਾਵੇ ਤਾਂ ਬਿਹਤਰ ਹੋਵੇਗਾ। ਸ. ਸਿੱਧੂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਗੱਲ ਕਰਨਗੇ ਅਤੇ ਸਰਕਾਰ ਵੱਲੋਂ ਹਰ ਸੰਭਵ ਮੱਦਦ ਕੀਤੀ ਜਾਵੇਗੀ।
ਇਸ ਮੌਕੇ ਗੱਲ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਜਿਸ ਤਰ•ਾਂ ਸਾਬਕਾ ਕ੍ਰਿਕਟਰ ਸਲੀਮ ਦੁਰਾਨੀ ਦੀ ਆਰਥਿਕ ਮੰਦਹਾਲੀ ਨੂੰ ਦੇਖਦਿਆਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵੱਲੋਂ ਸਾਬਕਾ ਕ੍ਰਿਕਟਰਾਂ ਨੂੰ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਗਿਆ ਸੀ ਤਾਂ ਜੋ ਕੋਈ ਵੀ ਖਿਡਾਰੀ ਬੁਢਾਪੇ ਵਿੱਚ ਆਰਥਿਕ ਮੰਦਹਾਲੀ ਦਾ ਸ਼ਿਕਾਰ ਨਾ ਹੋ ਸਕੇ। ਉਨ•ਾਂ ਕਿਹਾ ਕਿ ਪੰਜਾਬ ਦੇ ਅਜਿਹੇ ਅਜ਼ੀਮ ਫ਼ਨਕਾਰਾਂ, ਸਾਹਿਤਕਾਰਾਂ ਤੇ ਹੋਰਨਾ ਕਲਾਕਾਰਾਂ ਜਿਨ•ਾਂ ਨੇ ਪੂਰੀ ਜ਼ਿੰਦਗੀ ਕਮਰਸ਼ੀਅਲ ਹੋਣ ਦੀ ਬਜਾਏ ਲੋਕਾਂ ਨੂੰ ਸਮਰਪਿਤ ਸਾਰਥਿਕ ਭਰਪੂਰ ਕਲਾ ਨੂੰ ਲੇਖੇ ਲਾਈ ਹੈ, ਦੀ ਬੁਢਾਪੇ ਵਿੱਚ ਸਹਾਇਤਾ ਲਈ ਅਜਿਹਾ ਕੌਰਪਸ ਫੰਡ ਬਣਾਉਣ ਦੀ ਲੋੜ ਹੈ। ਉਨ•ਾਂ ਕਿਹਾ ਕਿ ਇਸ ਫੰਡ ਬਣਾਉਣ ਬਾਰੇ ਵਿਚਾਰ ਕੀਤਾ ਜਾਵੇਗਾ ਤਾਂ ਜੋ ਕਿਸੇ ਲੋਕ ਨਾਇਕ ਕਲਾਕਾਰ ਨੂੰ ਬੁਢਾਪੇ ਵਿੱਚ ਆਰਥਿਤ ਦੁਸ਼ਵਾਰੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਸ. ਸਿੱਧੂ ਦੇ ਸ਼ੁਕਰਗੁਜ਼ਾਰ ਹੈ ਜਿਨ•ਾਂ ਨੇ ਬਿਨਾਂ ਕਿਸੇ ਦੇਰੀ ਦੇ ਆਪਣੇ ਕੋਲੋਂ ਪੰਜਾਬ ਦੇ ਮਹਾਨ ਢਾਡੀ ਲੋਕ ਗਾਇਕ ਦੀ ਵਿੱਤੀ ਮੱਦਦ ਕੀਤੀ ਹੈ। ਉਨ•ਾਂ ਵਿਸ਼ਵਾਸ ਦਿਵਾਇਆ ਕਿ ਕਲਾ ਪ੍ਰੀਸ਼ਦ ਜਿੱਥੇ ਪੰਜਾਬ ਦੀਆਂ ਅਲੋਪ ਹੋ ਰਹੀਆਂ ਕਲਾਵਾਂ, ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਉਪਰਾਲੇ ਕਰੇਗੀ ਉਥੇ ਈਦੂ ਸ਼ਰੀਫ ਜਿਹੇ ਫ਼ਨਕਾਰਾਂ ਦੀ ਸੰਭਾਲ ਲਈ ਵੀ ਕੋਈ ਨੀਤੀ ਬਣਾ ਕੇ ਸਾਰਥਕ ਕਦਮ ਚੁੱਕੇਗੀ।