best platform for news and views

ਨਵਜੋਤ ਕੌਰ ਵੱਲੋ ਇਤਿਹਾਸ ਰੱਚਿਆ ਗਿਆ, ਪੰਜ ਲੱਖ ਰੁਪਏ ਦੀ ਰਾਸ਼ੀ, ਗੱਦੇ ਅਤੇ ਪਰੈਕਟਿਸ ਹਾਲ ਬਣਾਉਣ ਲਈ ਪ੍ਰੋਤਸਾਹਨ : ਰਵਿੰਦਰ ਸਿੰਘ ਬ੍ਰਹਮਪੂਰਾ

Please Click here for Share This News

ਤਰਨ ਤਾਰਨ 08, ਮਾਰਚ 2018 :-
ਸ਼੍ਰੋਮਣੀ ਅਕਾਲੀ ਦਲ ਦੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਸ੍ਰ ਰਵਿੰਦਰ ਸਿੰਘ ਬ੍ਰਹਮਪੂਰਾ ਨੇ ਨਵਜੋਤ ਕੌਰ ਦੇ ਗ੍ਰਹਿ ਵਿਖੇ ਜਾ ਕੇ ਉਸ ਵੱਲੋ ਏਸ਼ੀਅਨ ਕੁਸ਼ਤੀ ਮੁਕਾਬਲੇ ਵਿਚ ਸੋਨੇ ਦਾ ਤਗਮਾ ਜਿੱਤ ਕੇ ਭਾਰਤ ਅਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਤੇ ਦਿੱਲ ਤੋਂ ਵਧਾਈ ਦਿੱਤੀ ਅਤੇ ਇਸ ਗੱਲ ਲਈ ਵੀ ਉਸ ਨੂੰ ਸ਼ਾਬਾਸ਼ੀ ਦਿੰਦਿਆ ਹੋਇਆ ਆਖਿਆ ਕਿ ਭੱਵਿਖ ਵਿਚ ਆਪਣੀ ਸਫਲਤਾ ਨੂੰ ਕਾਇਮ ਰੱਖਦੇ ਹੋਏ ਹੋਰ ਵੀ ਭਾਰਤ ਅਤੇ ਪੰਜਾਬ ਦਾ ਨਾਮ ਰੋਸ਼ਨ ਕਰੇ ।
ਉਨਾਂ ਨੇ ਇਸ ਮੌਕੇ ਤੇ ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੂਰਾ ਜੀ ਦੇ ਐਮ.ਪੀ. ਫੰਡ ਵਿਚੋ ਇਸ ਹੋਣਹਾਰ ਖਿਡਾਰਨ ਨੂੰ ਕੁਸ਼ਤੀ ਦੇ ਲਈ ਗੱਦਿਆ ਅਤੇ ਪਰੈਕਟਿਸ ਹਾਲ ਬਣਾਉਣ ਲਈ 5 ਲੱਖ ਰੁਪਏ ਦੀ ਰਾਸ਼ੀ ਅਤੇ ਆਪਣੇ ਨਿੱਜੀ ਖਾਤੇ ਵਿਚੋ 21,000/- ਰੁਪਏ ਚੈਕ ਵੀ ਇਨਾਮ ਵੱਜੋ ਦਿੱਤਾ ਤਾਂ ਜੋ ਨਵਜੋਤ ਕੌਰ ਅਤੇ ਇਸ ਦੀਆਂ ਨਾਲ ਦੀਆਂ ਖਿਡਾਰਨਾਂ ਰੋਜ ਪਰੈਕਟਿਸ ਕਰਦੇ ਹੋਏ ਆਪਣੀ ਖੇਡ ਨੂੰ ਹੋਰ ਚਮਕਾ ਸਕਣ।
ਸ੍ਰ ਰਵਿੰਦਰ ਸਿੰਘ ਬ੍ਰਹਮਪੂਰਾ ਨੇ ਨਵਜੋਤ ਕੌਰ ਦੇ ਸਿਰ ਤੇ ਹੱਥ ਰੱਖਦਿਆ ਹੋਇਆ ਕਿਹਾ, ” ਮੇਰੇ ਵੱਲੋ ਬਹੁਤ ਬਹੁਤ ਵਧਾਈ ਹੋਵੇ ਪੰਜਾਬ ਦੀ ਧੀ ਨੇ ਪੰਜਾਬ ਅਤੇ ਭਾਰਤ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦਾ ਨਾਮ ਉਚਾ ਕੀਤਾ ਹੈ” । ਉਨਾਂ ਨੇ ਇਹ ਵੀ ਆਖਿਆ ਕਿ ਮੈ ਪੰਜਾਬ ਸਰਕਾਰ ਨੂੰ ਨਵਜੌਤ ਕੌਰ ਦੇ ਇਸ ਸ਼ਾਨਦਾਰ ਪ੍ਰਰਦਰਸ਼ਨ ਤੇ ਇਸ ਨੂੰ ਘੱਟੋ ਘੱਟ ਡੀ.ਐਸ.ਪੀ. ਰੈਂਕ ਤੇ ਪੰਜਾਬ ਪੁਲਿਸ ਦੀ ਨੌਕਰੀ ਦੇਣ ਬਾਰੇ ਅਤੇ 5 ਲੱਖ ਰੁਪਏ ਦੀ ਰਾਸ਼ੀ ਜੋ ਕਿ ਪੰਜਾਬ ਸਰਕਾਰ ਦੁਆਰਾ ਦੇਣ ਦਾ ਐਲਾਨ ਕੀਤਾ ਹੈ ਉਸ ਨੂੰ ਵਧਾ ਕੇ ਘੱਟੋ ਘੱਟ 1 ਕਰੋੜ ਰੁਪਏ ਕਰਨ ਦੀ ਸਿਫਾਰਿਸ਼ ਕਰਦਾ ਹਾਂ ਤਾਂ ਜੋ ਹੋਰ ਖਿਡਾਰੀਆਂ ਨੂੰ ਵੀ ਆਪਣੀ ਖੇਡ ਨੂੰ ਹੋਰ ਚਮਕਾਉਣ ਲਈ ਉਤਸ਼ਾਹ ਮਿਲ ਸਕੇ।
ਉਨਾਂ ਨੇ ਇਹ ਵੀ ਆਖਿਆ ਕਿ ਨਵਜੋਤ ਕੌਰ ਦੇ ਇਸ ਸ਼ਾਨਦਾਰ ਪ੍ਰਦਸ਼ਨ ਰਾਂਹੀ ਇਥੇ ਪੰਜਾਬ ਦਾ ਨਾਂ ਉਚਾ ਹੋਇਆ ਹੈ ਉਥੇ ਭਾਰਤ ਦਾ ਨਾਮ ਵੀ ਮਾਨ ਨਾਲ ਉਚਾ ਕੀਤਾ ਹੈ, ਨਵਜੌਤ ਕੌਰ ਨੂੰ ਇਸ ਕਾਮਯਾਬੀ ਉਤੇ ਭਾਰਤ ਦੇ ਖੇਡ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਵੀ ਇਸ ਪੰਜਾਬ ਦੀ ਧੀ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ ਤਾਂ ਜੋ ਖਿਡਾਰੀਆਂ ਨੂੰ ਉਤਸ਼ਾਹ ਮਿਲ ਸਕੇ ਅਤੇ ਨਵਜੌਤ ਕੌਰ, ਇਸ ਪੰਜਾਬ ਦੀ ਧੀ ਨੂੰ ਆਉਣ ਵਾਲੀ 15 ਅਗਸਤ 2018 ਨੂੰ ਅਵਾਰਡ ਦੇਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਸ਼ਿਫਾਰਿਸ਼ ਕਰਾਂਗੇ।
ਇਸ ਮੌਕੇ ਸਰਪੰਚ ਸ੍ਰ ਕੁਲਦੀਪ ਸਿੰਘ ਦਿਉ, ਸ੍ਰ ਹਰਜੀਤ ਸਿੰਘ ਬਾਠ, ਸਰਪੰਚ ਸ੍ਰ ਕੇਸਰ ਸਿੰਘ, ਠੇਕੇਦਾਰ ਸ੍ਰ ਹਰਦੇਵ ਸਿੰਘ, ਸ੍ਰ ਕੰਵਰ ਸੰਧੂ ਬ੍ਰਹਮਪੂਰਾ, ਸ੍ਰ ਦਮਨਜੀਤ ਸਿੰਘ ਅਤੇ ਇਲਾਕਾ ਨਿਵਾਸੀ ਭਾਰੀ ਇਕੱਠ ਵਿਚ ਮਾਜੂਦ ਸਨ।

Please Click here for Share This News

Leave a Reply

Your email address will not be published. Required fields are marked *