best platform for news and views

ਨਰੇਗਾ ਸਕੀਮ ਹੇਠ ਸਰਪੰਚ ਸਤਰਾਜ ਸਿੰਘ ਨੇ ਛੱਪੜ ਦੀ ਸਫਾਈ ਸ਼ੁਰੂ ਕਰਵਾਈ

Please Click here for Share This News

ਭਿੱਖੀਵਿੰਡ 2 ਅਕਤੂਬਰ (ਹਰਜਿੰਦਰ ਸਿੰਘ ਗੋਲਣ)-ਪੰਜਾਬ ਸਰਕਾਰ ਵੱਲੋਂ ਜਨਤਾ ਦੀ ਭਲਾਈ
ਲਈ ਸ਼ੁਰੂ ਕੀਤੀਆਂ ਗਈਆਂ ਸਮਾਜ ਭਲਾਈ ਸਕੀਮਾਂ ਅਧੀਨ ਆਉਦੀ ਨਰੇਗਾ ਸਕੀਮ ਹੇਠ ਪਿੰਡ
ਮਰਗਿੰਦਪੁਰਾ ਵਿਖੇ ਸੀਨੀਅਰ ਕਾਂਗਰਸੀ ਆਗੂ ਸਰਪੰਚ ਸਤਰਾਜ ਸਿੰਘ ਮਰਗਿੰਦਪੁਰਾ ਵੱਲੋਂ
ਪਿੰਡ ਦੇ ਗੰਦੇ ਪਾਣੀ ਵਾਲੇ ਛੱਪੜ ਦੀ ਸਫਾਈ ਸ਼ੁਰੂ ਕਰਵਾਈ ਗਈ ਤਾਂ ਜੋ ਪਿੰਡ ਨਿਵਾਸੀਆਂ
ਨੂੰ ਨਰੇਗਾ ਸਕੀਮ ਦਾ ਲਾਭ ਮਿਲ ਸਕੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਤਰਾਜ ਸਿੰਘ
ਮਰਗਿੰਦਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕ ਸੁਖਪਾਲ
ਸਿੰਘ ਭੁੱਲਰ ਦੀ ਅਗਵਾਈ ਹੇਠ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਕਾਰਨ ਜਿਥੇ ਮਜਦੂਰਾਂ
ਨੂੰ ਰੋਜਗਾਰ ਮਿਲ ਰਿਹਾ ਹੈ, ਉਥੇ ਪਿੰਡਾਂ ਦੀ ਨੁਹਾਰ ਵੀ ਬਦਲਣੀ ਸ਼ੁਰੂ ਹੋ ਗਈ ਹੈ। ਇਸ
ਮੌਕੇ ਗੁਰਮੀਤ ਸਿੰਘ ਲੱਧੂ, ਪੰਚ ਬੂਟਾ ਸਿੰਘ, ਪੰਚ ਬਾਬਾ ਹੀਰਾ ਸਿੰਘ, ਲਖਵਿੰਦਰ
ਸਿੰਘ, ਸਤਨਾਮ ਸਿੰਘ, ਗੁਰਮੀਤ ਸਿੰਘ, ਬਿੱਕਰ ਸਿੰਘ, ਜਸਬੀਰ ਸਿੰਘ, ਗੁਰਪ੍ਰੀਤ ਸਿੰਘ,
ਜਗਜੀਤ ਸਿੰਘ, ਪੰਚ ਰਛਪਾਲ ਸਿੰਘ, ਮਨਜਿੰਦਰ ਸਿੰਘ, ਆੜਤੀਆ ਗੁਰਪ੍ਰੀਤ ਸਿੰਘ, ਨਵਰਾਜ
ਸਿੰਘ ਆਦਿ ਹਾਜਰ ਸਨ।


ਪਿੰਡ ਮਰਗਿੰਦਪੁਰਾ ਵਿਖੇ ਛੱਪੜ ਦੀ ਸਫਾਈ ਸ਼ੁਰੂ ਕਰਵਾਉਦੇ ਸਰਪੰਚ ਸਤਰਾਜ
ਸਿੰਘ ਮਰਗਿੰਦਪੁਰਾ।

Please Click here for Share This News

Leave a Reply

Your email address will not be published. Required fields are marked *