best platform for news and views

ਨਮਾਜ਼ ਅਦਾ ਕਰਨ ਗਏ 12 ਸਾਲਾਂ ਬੱਚੇ ਨਾਲ ਮੌਲਵੀ ਵਲੋਂ ਧਾਰਮਿਕ ਅਸਥਾਨ ‘ਚ ਬਦਫੈਲੀ

Please Click here for Share This News

ਮਾਛੀਵਾੜਾ ਸਾਹਿਬ, 29 ਮਈ (ਹਰਪ੍ਰੀਤ ਸਿੰਘ ਕੈਲੇ) – ਮਾਛੀਵਾੜਾ ਨੇੜ•ਲੇ ਪਿੰਡ ਬਹਿਲੋਲਪੁਰ ਵਿਖੇ ਇੱਕ ਧਾਰਮਿਕ ਅਸਥਾਨ ਵਿਚ ਬੜੀ ਸ਼ਰਮਨਾਕ ਘਟਨਾ ਵਾਪਰੀ ਜਿੱਥੇ ਮੌਲਵੀ ਵੱਲੋਂ ਇੱਕ 12 ਸਾਲਾ ਬੱਚੇ ਸਾਹਿਲ (ਕਾਲਪਨਿਕ ਨਾਮ) ਨਾਲ ਬਦਫੈਲੀ ਕੀਤੀ ਜਦੋਂ ਉਹ ਨਮਾਜ਼ ਅਦਾ ਕਰਨ ਗਿਆ ਸੀ।
ਮਾਛੀਵਾੜਾ ਹਸਪਤਾਲ ‘ਚ ਇਲਾਜ ਅਧੀਨ ਬੱਚੇ ਸਾਹਿਲ ਦੇ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਦੀਆਂ 4 ਲੜਕੀਆਂ ਹਨ ਅਤੇ ਇਹ ਲੜਕਾ ਉਸਨੇ 3 ਸਾਲ ਪਹਿਲਾਂ ਆਪਣੇ ਰਿਸ਼ਤੇਦਾਰਾਂ ਤੋਂ ਗੋਦ ਲਿਆ ਸੀ। ਸਾਹਿਲ ਰੋਜ਼ਾਨਾ ਦੀ ਤਰ•ਾਂ ਪਿੰਡ ‘ਚ ਹੀ ਬਣੇ ਇੱਕ ਧਾਰਮਿਕ ਅਸਥਾਨ ਜਿੱਥੇ ਕਿ ਵਿਦਿਆਰਥੀਆਂ ਨੂੰ ਪੜ•ਾਇਆ ਵੀ ਜਾਂਦਾ ਸੀ ਉਥੇ ਮੌਲਵੀ ਤੋਂ ਸਿੱਖਿਆ ਪ੍ਰਾਪਤ ਕਰਦਾ ਸੀ। ਉਸਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਇਸ ਧਾਰਮਿਕ ਅਸਥਾਨ ਦਾ ਮੌਲਵੀ ਆਪਣੇ ਘਰ ਚਲਾ ਗਿਆ ਅਤੇ ਉਹ ਬੱਚਿਆਂ ਦੀ ਪੜ•ਾਈ ਤੇ ਧਾਰਮਿਕ ਅਸਥਾਨ ਦਾ ਜਿੰਮਾ ਇੱਕ ਹੋਰ ਮੌਲਵੀ ਨੂੰ ਸੌਂਪ ਗਿਆ। ਸਾਹਿਲ ਦੇ ਪਿਤਾ ਅਨੁਸਾਰ ਰਮਜ਼ਾਨ ਦਾ ਮਹੀਨਾ ਚੱਲਦੇ ਹੋਣ ਕਾਰਨ ਉਸਦਾ ਪੁੱਤਰ ਕੱਲ ਦੁਪਹਿਰ 2 ਵਜੇ ਧਾਰਮਿਕ ਅਸਥਾਨ ‘ਚ ਨਮਾਜ਼ ਅਦਾ ਕਰਨ ਗਿਆ ਤਾਂ ਜਦੋਂ ਵਾਪਿਸ ਆਇਆ ਤਾਂ ਉਸਦਾ ਪਜ਼ਾਮਾ ਖੂਨ ਨਾਲ ਲਿਬੜਿਆ ਸੀ। ਬੱਚੇ ਸਾਹਿਲ ਨੇ ਦੱਸਿਆ ਕਿ ਨਮਾਜ਼ ਤੋਂ ਬਾਅਦ ਧਾਰਮਿਕ ਅਸਥਾਨ ਦਾ ਮੌਲਵੀ ਉਸ ਨੂੰ ਕਮਰੇ ‘ਚ ਲੈ ਗਿਆ ਅਤੇ ਉਥੇ ਉਸ ਨਾਲ ਬਦਫੈਲੀ ਕੀਤੀ। ਮਾਪਿਆਂ ਵਲੋਂ ਸਾਹਿਲ ਨੂੰ ਪਿੰਡ ‘ਚ ਹੀ ਇੱਕ ਪ੍ਰਾਈਵੇਟ ਡਾਕਟਰ ਕੋਲ ਇਲਾਜ ਲਈ ਲਿਆਂਦਾ ਗਿਆ ਜਿੱਥੇ ਉਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਅੱਜ ਸਾਹਿਲ ਦੇ ਮਾਪੇ ਆਪਣੇ ਪੀੜ•ਤ ਬੱਚੇ ਨੂੰ ਲੈ ਕੇ ਮਾਛੀਵਾੜਾ ਹਸਪਤਾਲ ਵਿਖੇ ਆਏ ਜਿੱਥੇ ਡਾਕਟਰਾਂ ਵਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ।
ਸਾਹਿਲ ਦੇ ਪਿਤਾ ਨੇ ਪੁਲਿਸ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ‘ਚ ਧਾਰਮਿਕ ਅਸਥਾਨ ‘ਚ ਅਜਿਹੀ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਮੌਲਵੀ ਖਿਲਾਫ਼ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਸਪਤਾਲ ‘ਚ ਬੱਚੇ ਦਾ ਇਲਾਜ ਕਰ ਰਹੇ ਡਾ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਇਹ ਬੱਚਾ ਅੱਜ ਇਲਾਜ ਲਈ ਹਸਪਤਾਲ ਆਇਆ ਹੈ ਅਤੇ ਘਟਨਾ ਕੱਲ ਦੀ ਹੈ। ਘਟਨਾ ਤੋਂ ਬਾਅਦ ਬੱਚਾ ਨਹਾ ਵੀ ਲਿਆ ਜਿਸ ਕਾਰਨ ਬਦਫੈਲੀ ਦੀ ਸਥਿਤੀ ਸਪੱਸ਼ਟ ਨਹੀਂ ਹੋ ਰਹੀ। ਡਾਕਟਰ ਨੇ ਦੱਸਿਆ ਕਿ ਇਸ ਘਟਨਾ ਦੀ ਪੁਸ਼ਟੀ ਲਈ ਸੈਂਪਲ ਲੈ ਕੇ ਲੈਬੋਰੇਟਰੀ ‘ਚ ਭੇਜ ਦਿੱਤੇ ਗਏ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਸਥਿਤੀ ਸਾਫ਼ ਹੋ ਜਾਵੇਗੀ। ਦੂਸਰੇ ਪਾਸੇ ਮਾਛੀਵਾੜਾ ਥਾਣਾ ਮੁਖੀ ਇੰਸਪੈਕਟਰ ਰਮਨਇੰਦਰਜੀਤ ਸਿੰਘ ਨੇ ਕਿਹਾ ਕਿ ਉਨ•ਾਂ ਕੋਲ ਅਜੇ ਤੱਕ ਡਾਕਟਰ ਦੀ ਰਿਪੋਰਟ ਨਹੀਂ ਆਈ ਅਤੇ ਪੁਲਿਸ ਪੀੜ•ਤ ਬੱਚੇ ਦੇ ਬਿਆਨ ਦਰਜ਼ ਕਰ ਕਾਨੂੰਨੀ ਕਾਰਵਾਈ ਅਮਲ ‘ਚ ਲਿਆਵੇਗੀ। ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਬੱਚੇ ਨਾਲ ਬਦਫੈਲੀ ਕਰਨ ਵਾਲਾ ਮੌਲਵੀ ਫ਼ਰਾਰ ਦੱਸਿਆ ਜਾ ਰਿਹਾ ਹੈ।


ਫੋਟੋ ਕੈਪਸ਼ਨ
ਮਾਛੀਵਾੜਾ ਬਹਿਲੋਲਪੁਰ : ਮਾਛੀਵਾੜਾ ਹਸਪਤਾਲ ‘ਚ ਇਲਾਜ ਅਧੀਨ ਪੀੜ•ਤ ਬੱਚਾ ਸਾਹਿਲ।

Please Click here for Share This News

Leave a Reply

Your email address will not be published. Required fields are marked *