best platform for news and views

ਨਤੀਜਾ ਕਾਰਡਾਂ ਵਿੱਚ ਗਲਤੀਆਂ ਦੀ ਭਰਮਾਰ

Please Click here for Share This News

ਸੰਗਰੂਰ, 10 ਸਤਬੰਰ (ਮਹੇਸ਼ ਜਿੰਦਲ)- ਪੰਜਾਬੀ ਯੂਨੀਵਰਸਟੀ, ਪਟਿਆਲਾ ਵੱਲੋਂ ਵੱਖ-ਵੱਖ ਕਲਾਸਾਂ ਦੇ ਭੇਜੇ ਗਏ ਨਤੀਜੇ ਕਾਰਡਾਂ ਵਿੱਚਲੀਆਂ ਬੱਜਰ ਗਲਤੀਆਂ ਨੇ ਸੈਂਕੜੇ ਵਿਦਿਆਰਥੀ ਦੇ ਸਾਹ ਸੱਤ ਸੂਤ ਲਏ ਹਨ। ਇਥੋਂ ਦੇ ਗੁਰੂ ਤੇਗ ਬਹਾਦਰ ਕਾਲਜ ਵਿਚ ਪੜ੍ਹਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਉਨ੍ਹਾਂ ਦੇ ਗਲਤ ਨਤੀਜਾ ਕਾਰਡਾਂ ਸਬੰਧੀ ਕਾਲਜ ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਹਨ। ਜਾਣਕਾਰੀ ਅਨੁਸਾਰ ਕਾਲਜ ਦੇ ਬੀ. ਏ. ਭਾਗ ਤੀਜਾ ਦੇ 165 ਵਿਦਿਆਰਥੀਆਂ ਨੇ ਛੇਵੇਂ ਸਮੈਸਟਰ ਦੇ ਪੇਪਰ ਦਿੱਤੇ ਸਨ ਅਤੇ ਇਸ ਸਮੈਸਟਰ ਦੇ ਯੂਨੀਵਰਸਟੀ ਨੇ 30 ਜੂਨ 2017 ਨੂੰ ਘੋਸ਼ਿਤ ਕੀਤੇ ਨਤੀਜੇ ਵਿੱਚ ਇਨ੍ਹਾਂ ਵਿਦਿਆਰਥੀਆਂ ਨੂੰ ਥੋਕ ਰੂਪ ਵਿੱਚ ਲੋਅਰ ਪਾਸ ਦਿਖਾ ਕੇ ਉਨ੍ਹਾਂ ਦੇ ਡੀ.ਐਮ.ਸੀ. ਸਰਟੀਫਿਕੇਟ ਰੋਕ ਲਏ। ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਯਾਦਵਿੰਦਰ ਸਿੰਘ, ਨਵਜੋਤ ਕੌਰ, ਚੰਨਪ੍ਰੀਤ ਕੌਰ, ਕੁਸ਼ਮ, ਹਰਮਨਜੀਤ ਕੌਰ ਅਤੇ ਕਰਮਜੀਤ ਦਾਸ ਨੇ ਲਿਖਤੀ ਅਰਜ਼ੀ ਦੇ ਕੇ ਸ਼ਿਕਾਇਤ ਕੀਤੀ ਹੈ ਕਿ ਉਹ ਚੌਥੇ ਸਮੈਸਟਰ ਵਿੱਚ ਅਨਵਾਇਰਨਮੈਂਟ ਐਂਡ ਰੋਡ ਸੇਫਟੀ ਵਿਸ਼ੇ ਦਾ ਪੇਪਰ ਪਾਸ ਕਰ ਚੁੱਕੇ ਹਨ ਪਰ ਯੂਨੀਵਰਸਟੀ ਨੇ ਪੰਜਵੇਂ ਸਮੈਸਟਰ ਦੇ ਨਤੀਜੇ ਵਿੱਚ ਉਨ੍ਹਾਂ ਨੂੰ ਅਨਵਾਇਰਨਮੈਂਟ ਐਂਡ ਰੋਡ ਸੇਫਟੀ ਵਿਸ਼ੇ ਵਿਚੋਂ ਅਯੋਗ ਕਰਾਰ ਦੇ ਦਿੱਤਾ ਹੈ। ਦੱਸਣਯੋਗ ਹੈ ਕਿ ਜਿਸ ਵਿਦਿਆਰਥੀ ਨੇ ਚੌਥੇ ਸਮੈਸਟਰ ਵਿੱਚ ਇਹ ਵਿਸ਼ਾ ਪਾਸ ਕਰ ਲਿਆ ਉਸ ਨੂੰ ਪੰਜਵੇਂ ਸਮੈਸਟਰ ਵਿੱਚ ਇਸ ਵਿਸ਼ੇ ਦਾ ਪੇਪਰ ਨਹੀਂ ਦੇਣਾ ਪੈਂਦਾ। ਬੀ.ਏ. ਭਾਗ ਪਹਿਲਾ ਦੀ ਮਨਪ੍ਰੀਤ ਕੌਰ (ਰੋਲ ਨੰਬਰ 103951) ਨੇ ਸ਼ਿਕਾਇਤ ਕੀਤੀ ਕਿ ਉਸ ਦੇ ਪਹਿਲੇ ਸਮੈਸਟਰ ਦੇ ਨਤੀਜਾ ਕਾਰਡ ਵਿੱਚ ਹਿਸਟਰੀ ਦਾ ਵਿਸ਼ਾ ਦੋ ਵਾਰ ਅੰਕਿਤ ਕੀਤਾ ਗਿਆ ਹੈ ਜਦੋਂ ਕਿ ਨਿਰਮਲ ਕੌਰ (ਰੋਲ ਨੰਬਰ 103963) ਨੇ ਕਿਹਾ ਕਿ ਉਸ ਦੇ ਪਹਿਲੇ ਸਮੈਸਟਰ ਦੇ ਅੰਕਾਂ ਦਾ ਜੋੜ 309 ਦਿਖਾਇਆ ਗਿਆ ਹੈ, ਜਦੋਂ ਕਿ ਅਸਲ ਵਿੱਚ 396 ਜੋੜ ਬਣਦਾ ਹੈ । ਪਹਿਲੇ ਸਮੈਸਟਰ ਦੇ ਵਿਦਿਆਰਥੀ  ਬੇਅੰਤ ਸਿੰਘ (ਰੋਲ ਨੰਬਰ 104376) ਸਮੇਤ 12 ਵਿਦਿਆਰਥੀਆਂ ਦੇ ਨਤੀਜਾ ਕਾਰਡਾਂ ਵਿੱਚ ਮਾਤਾ-ਪਿਤਾ ਦਾ ਨਾਂ ਨਹੀਂ ਲਿਖਿਆ ਗਿਆ।

Please Click here for Share This News

Leave a Reply

Your email address will not be published. Required fields are marked *