best platform for news and views

ਨਜਾਇਜ਼ ਸ਼ਰਾਬ ਤੇ ਲਾਹਣ ਬਰਾਮਦ

Please Click here for Share This News
ਫਿਰੋਜ਼ਪੁਰ, 10 ਅਪ੍ਰੈਲ (ਸਤਬੀਰ ਬਰਾੜ )- ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਛਾਪੇਮਾਰੀ ਦੌਰਾਨ 200 ਲੀਟਰ ਲਾਹਣ ਅਤੇ 20 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਏ.ਐਸ.ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਪੁਲਸ ਪਾਰਟੀ ਸਮੇਤ ਪਿੰਡ ਈਸਾ ਪੰਜ ਗਰਾਈ ਨਜ਼ਦੀਕ ਪੁਲ ਨਹਿਰ ‘ਤੇ ਛਾਪੇਮਾਰੀ ਕੀਤੀ ਤਾਂ ਉਥੋਂ 200 ਲੀਟਰ ਲਾਹਣ ਅਤੇ ਸਵਾ 20 ਬੋਤਲਾਂ ਘਰ ਦੀ ਕੱਢੀ ਨਜਾਇਜ਼ ਸ਼ਰਾਬ ਬਰਾਮਦ ਹੋਈ। ਜਦਕਿ ਮੁਲਜਮ ਮੌਕੇ ਤੋਂ ਫਰਾਰ ਹੋ ਗਿਆ। ਫਰਾਰ ਹੋਏ ਗੁਰਦੀਪ ਸਿੰਘ ਪੁੱਤਰ ਵਣਜਾਰ ਸਿੰਘ ਵਾਸੀ ਈਸਾ ਪੰਜ ਗਰਾਈਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਭਰਜਾਈ ਦਾ ਬਲਾਤਕਾਰ ਕਰਨ ਵਾਲਾ ਦਿਓਰ ਨਾਮਜ਼ਦ
ਫਿਰੋਜ਼ਪੁਰ, 10 ਅਪ੍ਰੈਲ (ਸਤਬੀਰ ਬਰਾੜ )-ਇਕੱਲੀ ਰਹਿੰਦੀ ਭਰਜਾਈ ਦੇ ਘਰ ਵਿਚ ਦਖਲ ਹੋ ਕੇ ਜਬਰਦਸਤੀ ਕਰਨ ਦੇ ਦੋਸ਼ ਹੇਠ ਪੁਲਸ ਦੁਆਰਾ ਇਕ ਦਿਓਰ ਨੂੰ ਨਾਮਜ਼ਦ ਕੀਤਾ ਗਿਆ ਹੈ। ਇਹ ਮਾਮਲਾ ਥਾਣਾ ਲੱਖੋ ਕੀ ਬਹਿਰਾਮ ਪੁਲਸ ਕੋਲ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਏ.ਐਸ.ਆਈ ਗੁਰਕੰਵਲ ਜੀਤ ਕੌਰ ਨੇ ਦੱਸਿਆ ਕਿ  ਕਾਲਪਨਿਕ ਨਾਮ ਦੀਪ ਕੌਰ ਨੇ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਹੈ ਕਿ ਮੁੱਦਈਆ ਜੋ ਆਪਣੇ ਸਹੁਰੇ ਪਰਿਵਾਰ ਤੋਂ ਅਲੱਗ ਰਹਿ ਰਹੀ ਹੈ ਤੇ ਆਪਣੇ ਘਰ ਲੱਖੋ ਕੇ ਬਹਿਰਾਮ ਵਿਖੇ ਰਾਤ ਨੂੰ ਸੌ ਰਹੀ ਸੀ ਤਾਂ ਉਸਦਾ ਦਿਓਰ ਦੋਸ਼ੀ ਪਰਦੀਪ ਕੁਮਾਰ ਪੁੱਤਰ ਸਰੂਪ ਸਿੰਘ ਵਾਸੀ ਲੱਖੋ ਕੀ ਬਹਿਰਾਮ ਉਸ ਦੇ ਘਰ ਅੰਦਰ ਦਾਖਲ ਹੋ ਗਿਆ। ਜਿਸ ਨੇ ਮੁੱਦਈਆ ਨਾਲ ਜਬਰਦਸਤੀ ਬਲਾਤਕਾਰ ਕੀਤਾ। ਪੁਲਸ ਦੁਆਰਾ ਉਕਤ ਨਾਜਮਦ ਵਿਅਕਤੀ ਖਿਲਾਫ ਆਈ.ਪੀ.ਸੀ. ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਆਹ ਦਾ ਝਾਂਸਾ ਦੇ ਕੇ ਲੜਕੀ ਭਜਾ ਕੇ ਲਿਜਾਣ ਵਾਲਿਆਂ ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ, 10 ਅਪ੍ਰੈਲ (ਸਤਬੀਰ ਬਰਾੜ)-  ਵਿਆਹ ਦਾ ਝਾਂਸਾ ਦੇ ਕੇ ਇਕ ਲੜਕੀ ਨੂੰ ਘਰੋਂ ਭਜਾ ਕੇ ਲਿਜਾਣ ਵਾਲੇ 4 ਵਿਅਕਤੀਆਂ ਖਿਲਾਫ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਮੁੱਦਈ ਰਜੇਸ਼ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਹੈ ਕਿ ਅਮਿਤ ਰਾਏ ਉਰਫ ਗੱਪਾ ਪੁੱਤਰ ਵਿਕਟਰ, ਸ਼ੇਰੂ ਪੁੱਤਰ ਵਿਕਟਰ, ਬੇਵੀ ਪਤਨੀ ਵਿਕਟਰ ਅਤੇ ਵਿਕਟਰ ਪੁੱਤਰ ਨਾਮਲੂਮ ਵਾਸੀ ਅੱਡਾ ਲਾਲ ਕੁੜਤੀ ਛਾਉਣੀ ਫਿਰੋਜ਼ਪੁਰ ਨੇ ਉਸਦੀ ਲੜਕੀ ਜੋ ਗੁਰੂ ਨਾਨਕ ਕਾਲਜ਼ ਫਿਰੋਜ਼ਪੁਰ ਵਿਖੇ ਬੀ.ਏ. ‘ਚ ਪੜਦੀ ਹੈ। ਉਸਨੂੰ 8 ਅਪ੍ਰੈਲ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਏ ਹਨ। ਜਿਨ੍ਹਾਂ  ਦੇ ਖਿਲਾਫ ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Please Click here for Share This News

Leave a Reply

Your email address will not be published. Required fields are marked *