ਨਜ਼ਮ
ਮੇਰੇ ਸ਼ਹਿਰ ਚ ਰੂਹ ਪਈ ਵੱਸੇ,
ਜਦ ਵੀ ਜਾਵਾਂ ,ਖਿੜ ਖਿੜ ਹੱਸੇ।
ਲੱਗੇ ਘੁਟ ਕੇ ਸੀਨੇ ਲਾਵੇ,
ਮਾਵਾਂ ਵਾਂਗੂ ਹੇਜ ਜਿਤਾਵੇ।
ਸ਼ਹਿਰ ਮੇਰਾ ਦਿਲਬਰ ਏ ਡਾਹਢਾ,
ਦਿਲ ਦਾ ਕੋਈ ਸਾਕ ਅਸਾਡਾ।
ਚਾਰੇ ਪਾਸੇ ਲੋਆਂ ਵੱਗਣ,
ਛਾਵਾਂ ਉਥੇ ਠੰਡੀਆਂ ਲੱਗਣ।
ਨਿਘ ਉੱਥੇ ਧੁੱਪਾਂ ਦੇ ਅੰਦਰ,
ਸਾਂਝੇ ਮਸਜਿਦ , ਗੁਰੁਘਰ,ਮੰਦਿਰ।
ਮਹਿਕ ਫਿਜ਼ਾਵਾਂ ਵਿਚ ਘੁਲ ਜਾਂਦੀ,
ਯਾਦ ਓਸਦੀ ਫੇਰੇ ਪੈਂਦੀ।
ਸੋਹਣੀ ਗੰਜ ਸ਼ਕਰ ਦੀ ਧਰਤੀ,
ਰਾਜਨ ਨਜ਼ਮ ਨਾਮ ਉਸ ਕਰਤੀ।
ਰਾਜਨਦੀਪ ਕੌਰ ਮਾਨ
6239326166