ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ,
ਸਬ ਡਵੀਜ਼ਨ ਭਿੱਖੀਵਿੰਡ ਦੇ ਡਿਪਟੀ ਸੁਪਰਡੈਂਟ ਰਾਜਬੀਰ ਸਿੰਘ ਵਲੋ ਅਹੁਦਾ ਸੰਭਾਲਣ ਉਪਰੰਤ ਦਫ਼ਤਰ ਵਿਖੇ ਪਹੁੰਚੇ ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਕ੍ਰਿਸ਼ਨਪਾਲ ਜੱਜ , ਕੌਸਲਰ ਮੁਖਤਾਰ ਸਿੰਘ , ਕੌਸਲਰ ਪਲਵਿੰਦਰ ਸਿੰਘ , ਕੌਂਸਲਰ ਹਰਪਾਲ ਸਿੰਘ ਵੱਲੋਂ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ! ਡਿਪਟੀ ਸੁਪਰਡੈਂਟ ਭਿੱਖੀਵਿੰਡ ਰਾਜਬੀਰ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਮੈਂ ਭਿੱਖੀਵਿੰਡ ਵਿਖੇ ਐਸ ਐਚ ਓ ਲੱਗਾ ਤਾ ਉਸ ਵੇਲੇ ਵੀ ਲੋਕਾਂ ਨੇ ਮੈਨੂੰ ਮਾਣ ਸਨਮਾਨ ਦਿੱਤਾ , ਹੁਣ ਮੈਂ ਬਤੌਰ ਡੀ ਐੱਸ ਪੀ ਬਣਿਆ ਤਾਂ ਪੁਲੀਸ ਵਿਭਾਗ ਨੇ ਮੈਨੂੰ ਬਹੁਤ ਸਾਰਾ ਮਾਣ ਦਿੰਦਿਆਂ ਭਿੱਖੀਵਿੰਡ ਦੇ ਡੀ ਐੱਸ ਪੀ ਵਜੋ ਨਿਯੁਕਤ ਕੀਤਾ ! ਉਹਨ੍ਹਾਂ ਨੇ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ,ਐੱਸ ਐੱਸ ਪੀ ਤਰਨਤਾਰਨ ,ਧਰੁਵ ਦਹੀਆ ਤੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਆਦਿ ਦਾ ਧੰਨਵਾਦ ਕੀਤਾ ,ਤੇ ਕਿਹਾ ਹੁਣ ਬਤੌਰ ਭਿੱਖੀਵਿੰਡ ਡਿਪਟੀ ਸੁਪਰਡੈਂਟ ਪੁਲਿਸ ਨਿਯੁਕਤ ਹੋਣ ਤੇ ਮੈਨੂੰ ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਕ੍ਰਿਸ਼ਨਪਾਲ ਜੱਜ ਤੇ ਸਮੂਹ ਕੌਸਲਰਾਂ ,ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਦੇ ਆਗੂਆਂ ਤੇ ਹਲਕਾ ਖੇਮਕਰਨ ਦੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਦੇ ਲੋਕਾ ਵੱਲੋਂ ਮਾਣ ਸਨਮਾਨ ਦਿੱਤਾ ਜਾ ਰਿਹਾ ਜੋ ਮੇਰੇ ਵਾਸਤੇ ਖ਼ੁਸ਼ੀ ਵਾਲੀ ਗੱਲ ਹੈ ! ਉਹਨ੍ਹਾਂ ਨੇ ਵਿਧਾਨ ਸਭਾ ਹਲਕਾ ਖੇਮਕਰਨ ਨਾਲ ਸੰਬੰਧਤ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਅਗੇ ਆਉਣ ਤਾਂ ਜੋ ਸਮਾਜਿਕ ਬੁਰਾਈਆਂ ਦਾ ਖ਼ਾਤਮਾ ਕੀਤਾ ਜਾਵੇ ਤੇ ਲੋਕ ਅਮਨ ਸ਼ਾਂਤੀ ਦੀ ਤਰ੍ਹਾਂ ਰਹਿ ਸਕਣ !
ਫੋਟੋ ਕੈਪਸ਼ਨ :- ਡਿਪਟੀ ਸੁਪਰਡੈਂਟ ਪੁਲਿਸ ਰਾਜਬੀਰ ਸਿੰਘ ਨੂੰ ਸਿਰੋਪਾਓ ਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕਰਦੇ ਕ੍ਰਿਸ਼ਨਪਾਲ ਜਜ ਤੇ ਆਦਿ ਕੌਂਸਲਰ !