ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ
ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਵੱਲੋਂ ਵੱਖ ਵੱਖ ਵਾਰਡਾਂ ਅੰਦਰ ਕਰਵਾਏ ਜਾ ਰਹੇ ਗਲੀਆਂ ਨਾਲੀਆਂ ਬਣਾਉਣ ਦੇ ਵਿਕਾਸ ਕੰਮਾਂ ਵਿੱਚ ਹੋ ਰਹੀ ਦੇਰੀ ਦੇ ਕਾਰਨ ਲੋਕਾਂ ਨੂੰ ਘਰਾਂ ਚ ਆਉਣ ਜਾਣ ਲਈ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ,ਜਿਸ ਦੇ ਕਾਰਨ ਕਸਬਾ ਵਾਸੀ ਭਾਰੀ ਪ੍ਰੇਸ਼ਾਨ ਹਨ ! ਨਗਰ ਪੰਚਾਇਤ ਭਿੱਖੀਵਿੰਡ ਦੇ ਖੇਮਕਰਨ ਰੋਡ ਸਥਿੱਤ ਕੱਕੜ ਮੁਹੱਲਾ ਵਿੱਚ ਬਣ ਰਹੀ ਗਲੀ ਤੋਂ ਡਾਢੇ ਪ੍ਰੇਸ਼ਾਨ ਮੁਹੱਲਾ ਨਿਵਾਸੀਆਂ ਨੇ ਮਹਿਕਮਾ ਸਥਾਨਕ ਸਰਕਾਰ ਵਿਭਾਗ ਪੰਜਾਬ ਪਾਸੋਂ ਜ਼ੋਰਦਾਰ ਮੰਗ ਕਰਦਿਆਂ ਗਲੀ ਨੂੰ ਤੁਰੰਤ ਮੁਕੰਮਲ ਕਰਨ ਲਈ ਆਖਿਆ ! ਇਸ ਮਸਲੇ ਸਬੰਧੀ ਸੰਬੰਧਤ ਠੇਕੇਦਾਰ ਟਹਿਲਬੀਰ ਸਿੰਘ ਨੇ ਕਿਹਾ ਕਿ ਗਲੀ ਵਿੱਚ ਬਣੀਆਂ ਗੈਰਕਾਨੂੰਨੀ ਗਰਕੀਆਂ ਦੇ ਕਾਰਨ ਦੇਰੀ ਹੋ ਰਹੀ ਹੈ ,ਸਾਡੀ ਤਾਂ ਕੋਸ਼ਿਸ਼ ਹੈ ਜਲਦੀ ਤੋਂ ਜਲਦੀ ਗਲੀ ਨੂੰ ਬਣਾ ਕੇ ਮੁਹੱਲਾ ਵਾਸੀਆਂ ਨੂੰ ਰਾਹਤ ਦਿੱਤੀ ਜਾਵੇ !
ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇ :-ਗੁਲਸ਼ਨ ਅਲਗੋਂ
ਸਮਾਜ ਸੇਵੀ ਜਥੇਬੰਦੀ ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਦੇ ਆਗੂ ਗੁਲਸ਼ਨ ਅਲਗੋਂ , ਹੈਪੀ ਸੰਧੂ ਨੇ ਸਾਂਝੇ ਬਿਆਨ ਰਾਹੀਂ ਨਗਰ ਪੰਚਾਇਤ ਭਿੱਖੀਵਿੰਡ ਕਮੇਟੀ ਦਾ ਵਿਸ਼ੇਸ਼ ਧਿਆਨ ਭਿੱਖੀਵਿੰਡ ਵਿਚ ਚੱਲ ਰਹੇ ਵਿਕਾਸ ਕੰਮਾਂ ਵੱਲ ਦਿਵਾਉਂਦਿਆਂ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ !
ਫੋਟੋ ਕੈਪਸ਼ਨ :-ਭਿੱਖੀਵਿੰਡ ਦੇ ਖੇਮਕਰਨ ਰੋਡ ਸਥਿਤ ਕੱਕੜ ਮੁਹੱਲਾ ਵਿਖੇ ਬਣ ਰਹੀ ਗਲੀ ਚ ਔਖੇ ਹੋ ਕੇ ਲੰਘਦੇ ਹੋਏ ਲੋਕ