best platform for news and views

ਨਗਰ ਪੰਚਾਇਤ ਦਫਤਰ ਅੱਗੇ ਪੁਰਾਣੇ ਮੁਲਾਜਮਾਂ ਦਾ ਧਰਨਾ ਜਾਰੀ

Please Click here for Share This News

ਭਿੱਖੀਵਿੰਡ 8 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ
‘ਤੇ 13 ਸਾਲ ਦੇ ਲੰਬੇ ਅਰਸੇ ਤੋਂ ਬਾਅਦ ਬਹਾਲ ਹੋਈ ਨਗਰ ਪੰਚਾਇਤ ਭਿੱਖੀਵਿੰਡ ਦੀ
ਕਮੇਟੀ ਵੱਲੋਂ ਪੁਰਾਣੇ ਤਿੰਨ ਮੁਲਾਜਮਾਂ ਨੂੰ ਰੈਗੂਲਰ ਡਿਊਟੀ ‘ਤੇ ਰੱਖ ਲੈਣ ਤੇ ਬਾਕੀ
ਮੁਲਾਜਮਾਂ ਨੂੰ ਰੱਖਣ ਤੋਂ ਇਨਕਾਰ ਕਰਨ ‘ਤੇ ਸਰਕਾਰ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ
ਪੁਰਾਣੇ ਮੁਲਾਜਮਾਂ ਤੋਂ ਪੰਜਾਬ ਦੀਆਂ ਵੱਖ-ਵੱਖ ਸੰਘਰਸ਼ਸੀਲ ਜਥੇਬੰਦੀਆਂ ਦੇ ਸਹਿਯੋਗ
ਨਾਲ ਬੀਤੇ ਤਿੰਨ ਮਹੀਨੀਆਂ ਤੋਂ ਨਗਰ ਪੰਚਾਇਤ ਭਿੱਖੀਵਿੰਡ ਅੱਗੇ ਰੋਜਾਨਾ ਧਰਨਾ ਲਗਾ ਕੇ
ਕੀਤੇ ਜਾ ਰਹੇ ਸ਼ੰਘਰਸ਼ ਨੂੰ ਵੇਖਦਿਆ ਹੋਇਆ ਵੀ ਮਹਿਕਮਾ ਸਥਾਨਕ ਸਰਕਾਰ ਵਿਭਾਗ ਤੇ ਨਗਰ
ਪੰਚਾਇਤ ਭਿੱਖੀਵਿੰਡ ਕਮੇਟੀ ਅਜੇ ਤੱਕ ਟਸ ਤੋਂ ਮਸ ਨਹੀ ਹੋ ਰਹੀ। ਧਰਨੇ ਦੇ ਰਹੇ
ਪੁਰਾਣੇ ਮੁਲਾਜਮਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਭੁੱਖੇ-ਧਿਆਹੇ ਰਹਿ ਕੇ ਨਗਰ
ਪੰਚਾਇਤ ਦਫਤਰ ਅੱਗੇ ਧਰਨਾ ਲਗਾ ਕੇ ਡੱਟੇ ਹੋਏ ਹਨ। ਧਰਨਾ ਦੇ ਰਹੇ ਪੁਰਾਣੇ ਮੁਲਾਜਮਾਂ
ਸਫਾਈ ਸੇਵਕ ਯੂਨੀਅਨ ਭਿੱਖੀਵਿੰਡ ਪ੍ਰਧਾਨ ਲਾਟੀ ਸਿੰਘ, ਵਾਈਸ ਪ੍ਰਧਾਨ ਅਵਤਾਰ ਸਿੰਘ,
ਸਤਨਾਮ ਕੌਰ, ਦਵਿੰਦਰ ਸਿੰਘ, ਕੋਮਲ ਰਾਣੀ, ਜਸਬੀਰ ਕੌਰ, ਅਨੀਤਾ ਰਾਣੀ, ਦੀਪਕ ਕੁਮਾਰ,
ਜੀਤੋ, ਬਲਵਿੰਦਰ ਸਿੰਘ, ਰਮੇਸ਼ ਬੰਗੜ, ਗੁਰਵੇਲ ਸਿੰਘ, ਉਧਮ ਸਿੰਘ, ਕੁਲਦੀਪ ਸਿੰਘ,
ਗੁਰਦੀਪ ਸਿੰਘ, ਕੁਲਵੰਤ ਕੌਰ, ਦਲਜੀਤ ਕੁਮਾਰ ਖਾਲੜਾ, ਬਿੰਦਰ ਸਿੰਘ, ਗੱਬਰ ਸਿੰਘ,
ਪੱਪੂ, ਮੁਖਤਿਆਰ ਸਿੰਘ ਮੁੱਖੀ ਆਦਿ ਨੇ ਕਿਹਾ ਕਿ ਪੁਰਾਤਨ ਸਮੇਂ ਦਾ ਇਤਿਹਾਸ ਗਵਾਹ ਹੈ
ਕਿ ਸਰਕਾਰਾਂ ਧੱਕੇ ਕਰਦੀਆਂ ਆਈਆਂ ਹਨ ਤੇ ਮੁਲਾਜਮ ਸ਼ੰਘਰਸ਼ ਰਾਂਹੀ ਹੱਕ ਪ੍ਰਾਪਤ ਕਰਦੇ
ਰਹੇ ਹਨ ਤੇ ਅਸੀ ਵੀ ਸ਼ੰਘਰਸ਼ ਰਾਂਹੀ ਇਕ ਦਿਨ ਜਿੱਤ ਪ੍ਰਾਪਤ ਕਰਾਂਗੇ।


ਫੋਟੋ ਕੈਪਸ਼ਨ :- ਨਗਰ ਪੰਚਾਇਤ ਭਿੱਖੀਵਿੰਡ ਦਫਤਰ ਅੱਗੇ ਧਰਨਾ ਦੌਰਾਨ ਬੈਠੇ ਪੁਰਾਣੇ ਮੁਲਾਜਮ।

Please Click here for Share This News

Leave a Reply

Your email address will not be published. Required fields are marked *