
ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ ਕੈਲੇ) – 4 ਫਰਵਰੀ ਨੂੰ ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਲਾਲਚੀ ਤੇ ਗਰੀਬ ਵੋਟਰਾਂ ਨਾਲ ਉਸ ਸਮੇਂ ਵੱਡਾ ਧੋਖਾ ਹੋ ਗਿਆ ਜਦੋਂ ਇੱਕ ਸਿਆਸੀ ਪਾਰਟੀ ਨਾਲ ਸਬੰਧਿਤ ਸਮਰਥਕਾਂ ਵਲੋਂ ਚੋਣਾਂ ਵਾਲੇ ਦਿਨ ਤੜਕੇ ਹੋਈ ਖਰੀਦੋ ਫ਼ਰੋਖਤ ਵਿਚ ਵੋਟਰਾਂ ਨੂੰ ਨਕਲੀ ਨੋਟ ਦੇ ਕੇ ਆਪਣੇ ਹੱਕ ਵਿਚ ਵੋਟਾਂ ਭੁਗਤਾਉਣ ਲਈ ਲਾਲਚ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਇੱਕ ਵਿਧਾਨ ਸਭਾ ਹਲਕੇ ‘ਚ ਵੋਟਾਂ ਵਾਲੇ ਦਿਨ ਇੱਕ ਸਿਆਸੀ ਪਾਰਟੀ ਨਾਲ ਸਬੰਧਿਤ ਸਮਰਥਕਾਂ ਵਲੋਂ ਤੜਕੇ ਹੀ ਪਿੰਡਾਂ ਵਿਚ ਗਰੀਬ ਘਰਾਂ ਦੀ ਪਹਿਚਾਣ ਕਰਕੇ ਉਨ•ਾਂ ਦੇ ਘਰ ਜਾ ਕੇ ਨੋਟਾਂ ਬਦਲੇ ਵੋਟ ਲੈਣ ਦਾ ਲਾਲਚ ਦਿੱਤਾ। ਤੜਕੇ ਮੂੰਹ ਹਨੇਰੇ 500 ਰੁਪਏ ਪ੍ਰਤੀ ਵੋਟ ਦੇ ਹਿਸਾਬ ਨਾਲ ਸਿਆਸੀ ਪਾਰਟੀ ਦੇ ਸਮਰਥਕਾਂ ਵਲੋਂ ਗਰੀਬਾਂ ਦੇ ਘਰਾਂ ਵਿਚ ਜਾ ਕੇ ਨੋਟ ਵੰਡਣੇ ਸ਼ੁਰੂ ਕਰ ਦਿੱਤੇ। ਕਈਆਂ ਦੇ ਘਰਾਂ ਵਿਚ 2000 ਰੁਪਏ ਦੇ ਨੋਟ ਅਤੇ ਕਈਆਂ ਨੂੰ 500-500 ਦੇ ਨੋਟ ਵੰਡੇ ਗਏ। ਵੋਟਾਂ ਤੋਂ ਬਾਅਦ ਜਦੋਂ ਲੋਕਾਂ ਵਲੋਂ ਇਹ ਨੋਟ ਬਜ਼ਾਰ ਵਿਚ ਸਮਾਨ ਖਰੀਦਣ ਲਈ ਚਲਾਉਣੇ ਸ਼ੁਰੂ ਕੀਤੇ ਤਾਂ ਦੁਕਾਨਦਾਰਾਂ ਵਲੋਂ ਨਕਲੀ ਨੋਟ ਕਹਿ ਕੇ ਇਹ ਪੈਸੇ ਲੈਣ ਤੋਂ ਇੰਨਕਾਰ ਕਰ ਦਿੱਤਾ ਅਤੇ ਲਾਲਚ ਵਿਚ ਆਏ ਵੋਟਰਾਂ ਦੇ ਪੈਰਾਂ ਹੇਠੋਂ ਜਮੀਨ ਹੀ ਖਿਸਕ ਗਈ, ਇੱਕ ਤਾਂ ਉਨ•ਾਂ ਆਪਣੀ ਜ਼ਮੀਰ ਨੂੰ ਦਾਅ ‘ਤੇ ਲਾ ਕੇ ਵੋਟ ਪਾਈ ਤੇ ਉਪਰੋਂ ਜੋ ਪੈਸੇ ਮਿਲੇ ਉਹ ਵੀ ਕਿਸੇ ਕੰਮ ਨਾ ਆਏ। ਕੁਝ ਲੋਕ ਤਾਂ ਆਪਣੇ ਨਾਲ ਹੋਈ ਠੱਗੀ ਨੂੰ ਚੁੱਪਚਾਪ ਸਬਰ ਦਾ ਘੁੱਟ ਪੀ ਕੇ ਸਹਾਰ ਗਏ ਅਤੇ ਉਕਤ ਸਿਆਸੀ ਪਾਰਟੀ ਦੇ ਸਮਰਥਕਾਂ ਨੂੰ ਕੋਸਦੇ ਰਹੇ ਤੇ ਨਕਲੀ ਨੋਟ ਪਾੜ ਕੇ ਸੁੱਟ ਦਿੱਤੇ ਤਾਂ ਜੋ ਕਿਸੇ ਕਾਨੂੰਨੀ ਝਮੇਲੇ ‘ਚ ਨਾ ਫਸਿਆ ਜਾਵੇ ਅਤੇ ਕੁਝ ਲੋਕਾਂ ਨੇ ਆਪਣੇ ਨਾਲ ਹੋਈ ਠੱਗੀ ਬਾਰੇ ਚਰਚਾ ਕਰਨ ਲੱਗ ਪਏ। ਇਨ•ਾਂ ਕੁਝ ਲਾਲਚੀ ਤੇ ਗਰੀਬ ਲੋਕਾਂ ਨਾਲ ਸਿਆਸੀ ਪਾਰਟੀ ਦੇ ਸਮਰਥਕਾਂ ਵਲੋਂ ਕੀਤੀ ਗਈ ਠੱਗੀ ਦੀ ਭਿਣਕ ਪੱਤਰਕਾਰਾਂ ਨੂੰ ਲੱਗ ਪਈ ਪਰ ਇਹ ਗਰੀਬ ਵੋਟਰਾਂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ਵਿਚ ਨੋਟਾਂ ਬਦਲੇ ਮਿਲੇ ਇਹ ਨਕਲੀ ਨੋਟ ਪੱਤਰਕਾਰਾਂ ਨੂੰ ਦਿੱਤੇ। ਚੋਣਾਂ ਦੌਰਾਨ ਵੰਡੇ ਗਏ ਨਕਲੀ ਨੋਟਾਂ ਦੀ ਭਿਣਕ ਵੀ ਉਨ•ਾਂ ਪਿੰਡਾਂ ਦੇ ਆਸ-ਪਾਸ ਦੇ ਦੁਕਾਨਦਾਰਾਂ ਅਤੇ ਸ਼ਰਾਬ ਦੇ ਠੇਕਿਆਂ ਤੱਕ ਪਹੁੰਚ ਗਈ ਹੈ ਜਿਸ ‘ਤੇ ਇਹ ਦੁਕਾਨਦਾਰ ਵੀ ਚੁਕੰਨੇ ਹੋ ਗਏ ਹਨ ਅਤੇ ਨੋਟ ਲੈਣ ਤੋਂ ਪਹਿਲਾਂ ਉਸ ਨੂੰ ਵਾਰ-ਵਾਰ ਜਾਂਚਦੇ ਹਨ। ਨੋਟਾਂ ਦੇ ਲਾਲਚ ਵਿਚ ਆ ਕੇ ਵੋਟ ਦੇਣ ਵਾਲੇ ਠੱਗੀ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਵਿਚ ਇਹ ਵੀ ਚਰਚਾ ਸੀ ਕਿ ਚੋਣਾਂ ਲੜਨ ਵਾਲੇ ਸਿਆਸੀ ਪਾਰਟੀ ਦੇ ਉਮੀਦਵਾਰਾਂ ਵਲੋਂ ਤਾਂ ਅਸਲੀ ਨੋਟ ਹੀ ਵੰਡਣ ਲਈ ਭੇਜੇ ਹੋਣ ਪਰ ਜਿਨ•ਾਂ ਸਮਰਥਕਾਂ ਦੀ ਡਿਊਟੀ ਨੋਟ ਵੰਡਣ ‘ਤੇ ਸੀ ਕਿਤੇ ਉਹ ਹੀ ਅਸਲੀ ਨੋਟ ਜ਼ਬਤ ਕਰ ਗਏ ਅਤੇ ਉਨ•ਾਂ ਦੀ ਥਾਂ ‘ਤੇ ਨਕਲੀ ਨੋਟ ਵੰਡ ਗਏ ਹੋਣ। ਵੋਟਾਂ ਵਾਲੇ ਦਿਨ ਮੂੰਹ ਹਨੇ•ਰੇ ਵੰਡੇ ਗਏ ਇਹ ਜਾਅਲੀ ਨੋਟ ਹੂ-ਬ-ਹੂ ਅਸਲੀ ਨੋਟਾਂ ਨਾਲ ਮਿਲਦੇ ਹਨ ਪਰ ਇਸ ਵਿਚ ਹਰੇ ਰੰਗ ਦੀ ਤਾਰ ਨਹੀਂ ਅਤੇ ਨਾ ਹੀ ਨੋਟਾਂ ‘ਤੇ ਕੋਈ ਸੀਰੀਅਲ ਨੰਬਰ ਹੈ ਜਿਸ ਉਪਰ ਸਪੱਸ਼ਟ ਤੌਰ ‘ਤੇ ਚਿਲਡਰਨ ਬੈਂਕ ਆਫ਼ ਇੰਡੀਆਂ ਲਿਖਿਆ ਹੋਇਆ ਹੈ ਪਰ ਗਰੀਬ ਤੇ ਅਨਪੜ• ਵੋਟਰਾਂ ਨੇ ਫਟਾਫਟ ਨੋਟ ਜੇਬ ‘ਚ ਪਾ ਲਏ ਤੇ ਵੋਟਾਂ ਪਾ ਦਿੱਤੀਆਂ ਪਰ ਜਦੋਂ ਹੁਣ ਬਜ਼ਾਰ ਵਿਚ ਸਮਾਨ ਖਰੀਦਣ ਗਏ ਤਾਂ ਉਨ•ਾਂ ਨੂੰ ਉਦੋਂ ਅਹਿਸਾਸ ਹੋਇਆ ਕਿ ਇਹ ਨੋਟ ਜਾਅਲੀ ਹਨ।
ਮਾਛੀਵਾੜਾ ਨੋਟ: ਸਿਆਸੀ ਪਾਰਟੀ ਦੇ ਸਮਰਥਕਾਂ ਵਲੋਂ ਵੋਟਰਾਂ ਨੂੰ ਵੰਡੇ ਗਏ ਜਾਅਲੀ ਨੋਟ।
ਫੋਟੋ : ਹਰਪ੍ਰੀਤ ਸਿੰਘ ਕੈਲੇ