ਮੁੰਬਈ : ਪ੍ਰਸਿੱਧ ਕ੍ਰਿਕਟਰ ਐਮ.ਐਸ. ਧੋਨੀ ਦੀ ਸਾਬਕਾ ਮਸ਼ੂਕ ਹੁਣ ਧੋਨੀ ਦੀ ਨਹੀਂ ਰਹੀ। ਫਿਲਮ ਨਗਰੀ ਦੀਆਂ ਖਬਰਾਂ ਅਨੁਸਾਰ ਧੋਨੀ ਦੀ ਸਾਬਕਾ ਮਸ਼ੂਕ ਰਾਏ ਲਕਸ਼ਮੀ ਦਾ ਪਿਆਰ ਹੁਣ ਧੋਨੀ ਦੀ ਥਾਂ ਟੀ.ਵੀ. ਐਕਟਰੈਸ ਪੂਜਾ ਬੇਦੀ ਦੇ ਸਾਬਕਾ ਆਸ਼ਕ ਹਨੀਫ ਹਲਾਲ ਵੱਲ ਵਧ ਰਿਹਾ ਹੈੇ। ਰਾਏ ਲਕਸ਼ਮੀ ਨੇ ਖੁਦ ਦਾਅਵਾ ਕੀਤਾ ਕਿ ਧੋਨੀ ਨਾਲ ਉਸਦੇ ਸਬੰਧ ਰਹਿ ਚੁੱਕੇ ਹਨ, ਪਰ ਅੱਜਕੱਲ੍ਹ ਉਹ ਹਨੀਫ ਹਲਾਲ ਨਾਲ ਵੱਧ ਸਮਾਂ ਇੰਜੁਆਏ ਕਰ ਰਹੀ ਹੈ। ਹਨੀਫ ਇਕ ਡਾਂਸ ਕੋਰੀਓਗਰਾਫਰ ਹੈ ਅਤੇ ਹਨੀਫ ਅਤੇ ਲਕਸ਼ਮੀ ਦੀ ਮੁਲਾਕਾਤ ਰਿਐਲਟੀ ਸ਼ੋ ‘ਝਲਕ ਦਿਖਾ ਜਾ’ ਦੇ ਸੈੱਟ ‘ਤੇ ਹੋਈ ਸੀ।