best platform for news and views

 ਧੂੜ ਮਿੱਟੀ ਫੂਕ ਕੇ ਸੜਕਾਂ ਕਿਨਾਰੇ ਮੰਡੀ ਲਾਉਣ ਲਈ ਮਜਬੂਰ ਹਨ ਮੋਟਰਸਾਈਕਲ ਡੀਲਰ 

Please Click here for Share This News
ਫਿਰੋਜ਼ਪੁਰ, 7 ਅਪ੍ਰੈਲ (ਸਤਬੀਰ ਬਰਾੜ )-ਭਾਰਤ ਸਰਕਾਰ ਅਤੇ  ਸੂਬਾ ਸਰਕਾਰ ਦੁਆਰਾ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇ ਕੇ ਪੰਜਾਬ ਵਿਚੋਂ ਬੇਰੋਜ਼ਗਾਰੀ ਖਤਮ ਲਈ ਭਾਵੇਂ ਉਪਰਾਲੇ ਕੀਤੇ ਜਾਂਦੇ ਹਨ। ਪਰ ਇਸਦੇ ਉਲਟ ਆਪਣਾ ਰੋਜ਼ਗਾਰ ਚਲਾ ਕੇ ਗੁਜ਼ਾਰਾ ਕਰਨ ਵਾਲਿਆਂ ਦਾ ਕੋਈ ਹੱਥ ਫੜਨ ਲਈ ਤਿਆਰ ਨਹੀਂ ਹੈ। ਫਿਰੋਜ਼ਪੁਰ ਵਿੱਚ ਪੁਰਾਣੇ ਮੋਟਰਸਾਈਕਲ ਖਰੀਦਣ ਅਤੇ ਵੇਚਣ ਦੀ  ਮੰਡੀ ਜ਼ਿਲੇ ਭਰ ਵਿਚ ਮਸ਼ਹੂਰ ਹੈ। ਜਿੱਥੇ ਵਾਹਨ ਖਰੀਦ ਕਰਨ ਵਾਲਿਆਂ ਦਾ ਮੇਲਾ ਲੱਗਿਆ ਰਹਿੰਦਾ ਹੈ। ਛਾਉਣੀ ਦੇ ਬੱਸ ਸਟੈਂਡ ਨਜ਼ਦੀਕ ਲੱਗਦੀ ਮੰਡੀ ‘ਚ ਕਈ ਡੀਲਰ ਧੂੜ ਮਿੱਟੀ ਫੂਕ ਕੇ ਸੜਕਾਂ ਕਿਨਾਰੇ  ਆਪਣਾ ਗੁਜ਼ਾਰਾ ਚਲਾ ਰਹੇ ਹਨ। ਪਰ ਇਹਨਾਂ ਨੂੰ ਹੁਣ ਤੱਕ ਸਰਕਾਰ ਦੁਆਰਾ ਅਤੇ ਕੈਂਟੋਨਮੈਂਟ ਬੋਰਡ ਦੁਆਰਾ ਪੱਕੇ ਤੌਰ ‘ਤੇ ਮੰਡੀ ਵਾਸਤੇ ਜਗ੍ਹਾ  ਨਹੀਂ ਅਲਾਟ ਕੀਤੀ ਗਈ। ਜਿਸ ਕਾਰਨ ਇਹ ਡੀਲਰ ਸੜਕਾਂ ਕਿਨਾਰੇ ਹੀ ਮੰਡੀ ਲਗਾ ਕੇ ਆਪਣਾ ਕਾਰੋਬਾਰ ਕਰਨ ਲਈ ਮਜ਼ਬੂਰ ਹਨ। 2 ਪਹੀਆ ਵਾਹਨ ਡੀਲਰ ਜਸਵਿੰਦਰ ਸਿੰਘ ਬਾਬਾ, ਬਲਵੀਰ ਸਿੰਘ ਕਮੱਗਰ, ਕੁਲਦੀਪ ਸਿੰਘ  ਕੁਲਬੀਰ ਬਰਾੜ ਆਦਿ ਨੇ ਦੱਸਿਆ ਕਿ ਉਹ ਪਿਛਲੇ 18 ਸਾਲ ਤੋਂ 2 ਪਹੀਆ ਵੇਚ ਖਰੀਦ ਦਾ ਕਾਰੋਬਾਰ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ  8 ਸਾਲ ਪਹਿਲਾਂ ਜਦ ਉਹ ਮੋਟਰਸਾਇਕਲ ਮੰਡੀ ਛਾਉਣੀ ਦੇ ਮੁੱਖ ਰੋਡ ‘ਤੇ ਲਗਾਉਂਦੇ ਸਨ। ਉਸ ਸਮੇਂ ਉਨਾਂ ਨੂੰ ਉਥੋਂ ਆਪਣਾ ਕਾਰੋਬਾਰ ਬੰਦ ਕਰਕੇ ਕਿੱਧਰੇ ਹੋਰ ਕੰਮ ਕਰਨ ਲਈ ਕਿਹਾ ਗਿਆ ਸੀ।ਅਤੇ ਉਨ੍ਹਾਂ ਦਾ ਅੱਡਾ ਉਥੋਂ ਚੁਕਵਾ ਦਿੱਤਾ ਗਿਆ ਸੀ  ਜਿਸ ਉਪਰੰਤ ਉਨਾਂ  ਦਾ ਕਾਰੋਬਾਰ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ  ਨੂੰ ਬੇਰੋਜ਼ਗਾਰੀ ਦਾ ਸਾਹਮਣਾ ਕਰਨਾ ਪਿਆ। ਇੱਥੇ ਪੱਕੇ ਤੌਰ ‘ਤੇ ਜਗ੍ਹਾ  ਨਾ ਮਿਲਣ ਕਾਰਨ ਛਾਉਣੀ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਜਾਂਦੀ ਸੜਕ ਕਿਨਾਰੇ ਹੀ ਆਪਣਾ ਅੱਡਾ ਲਗਾਉਣਾ ਪਿਆ। ਇੱਥੇ ਵੀ ਬਾਅਦ ਵਿਚ ਸਰਕਾਰ ਦੁਆਰਾ ਜਗ੍ਹਾ  ਖਾਲੀ ਕਰਵਾ ਲਈ ਗਈ ਅਤੇ ਇਨ੍ਹਾਂ  ਦੁਆਰਾ ਮੋਟੀਆਂ ਰਕਮਾਂ ਖਰਚ ਕਰਕੇ ਰੱਖੇ ਖੋਖੇ ਚੱਕਵਾ ਦਿੱਤੇ ਗਏ। ਜਿਸ ਕਾਰਨ ਇਨ੍ਹਾਂ  ਨੂੰ ਵੱਡਾ ਨੁਕਸਾਨ ਹੋਇਆ। ਉਹ ਇੱਥੇ ਸੜਕ ਕਿਨਾਰੇ ਆਪ ਜਗ੍ਹਾ  ਦੀ ਸਾਫ ਸਫਾਈ ਕਰਕੇ ਦੋ ਪਹੀਆ ਵਾਹਨਾਂ ਦੀ ਖਰੀਦ ਫਰੋਸ਼ ਦਾ  ਅੱਡਾ ਚਲਾ ਰਹੇ ਹਨ। ਡੀਲਰ ਅਵਤਾਰ ਸਿੰਘ, ਬੰਟੀ ਸ਼ੇਰਖਾਂ, ਮੇਜ਼ਰ ਸਿੰਘ, ਪ੍ਰਗਟ ਸਿੰਘ, ਬੱਬਲੂ, ਰਜਿੰਦਰ ਪੇਂਟਰ ਨੇ ਕਿਹਾ ਕਿ ਪੱਕੇ ਛੈਡ ਬਣਵਾਉਣ ਲਈ ਫਾਇਲਾਂ ਕੈਂਟ ਬੋਰਡ ਦਫਤਰ ਵਿਚ ਜਮਾਂ  ਕਰਵਾ ਚੁੱਕੇ ਹਨ। ਪਰ ਕੈਂਟਬੋਰਡ ਨੇ ਸਹੂਲਤਾਂ ਦੇਣ ਦਾ ਲਾਰਾ ਲਗਾ ਕੇ ਫਾਇਲਾਂ ਜਮਾਂ  ਕਰਵਾ ਲਈਆਂ, ਪਰ ਅੱਜ ਤੱਕ ਨਾ ਤਾਂ ਕੋਈ ਜਗ੍ਹਾ  ਅਲਾਟ ਹੋਈ ਅਤੇ ਨਾ ਹੀ ਫਾਇਲਾਂ ਦਾ ਕੋਈ ਥਹੂ ਪਤਾ ਲੱਗਾ।  ਇਸ ਮੌਕੇ ਨੀਸ਼ਾ ਡੀਲਰ, ਪ੍ਰਦੀਪ ਕੁਮਾਰ, ਨੀਰਜ, ਮਨਦੀਪ ਸਿੰਘ, ਜੋਤੀ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ  ਕਿਹਾ  ਕਿ ਉਨ੍ਹਾਂ  ਨੂੰ ਪੱਕੇ ਤੌਰ ‘ਤੇ ਮੰਡੀ ਬਣਾ ਕੇ ਦਿੱਤੀ ਜਾਵੇ, ਜਿੱਥੇ ਉਹ ਆਪਣਾ ਰੋਜ਼ਗਾਰ ਨਿੱਤ ਦੀ ਖੱਜਲ ਖੁਆਰੀ ਤੋਂ ਬੇਖੌਫ ਹੋ ਕੇ ਆਪਣਾ ਰੋਜ਼ਗਾਰ ਚਲਾ ਸਕਣ ਅਤੇ ਆਪਣੇ ਪਰਿਵਾਰਾਂ ਦੇ ਪਾਲਣ ਪੋਸ਼ਣ ਕਰ ਸਕਣ। ਮੰਡੀ ਦਾ ਖਾਸ ਪ੍ਰਬੰਧ ਨਾ ਹੋਣ ਕਾਰਨ ਮੋਟਰਸਾਇਕਲ ਧੂੜ ਵਿਚ ਹੀ ਖੜ੍ਹੇ  ਕਰਨੇ ਪੈਂਦੇ ਹਨ। ਲੋਕ ਇਹਨਾਂ ਮੋਟਰਸਾਇਕਲਾਂ ਨੂੰ ਖਰੀਦਣ ਲਈ ਸੜਕ ਕਿਨਾਰੇ ਧੂੜ ਅਤੇ ਧੁੱਪ ਸਹਿ ਕੇ ਵੀ ਇਸ ਮੰਡੀ ਦਾ ਨਜ਼ਾਰਾ ਦੇਖਦੇ ਹਨ। ਦੱਸਣਯੋਗ ਹੈ ਕਿ ਜਿੱਥੇ ਇਹ ਮੰਡੀ ਲੱਗਦੀ ਹੈ, ਉਸਦੇ ਪਿਛਲੇ ਪਾਸੇ ਹੀ ਕਈ ਏਕੜ ਜਗ੍ਹਾ  ਖਾਲੀ ਪਈ ਹੈ। ਜਿਸਨੂੰ ਸਰਕਾਰ ਜਾਂ ਕੈਂਟ ਬੋਰਡ ਅਜੇ ਤੱਕ ਕਿਸੇ ਵਰਤੋਂ ਵਿਚ ਨਹੀਂ ਲੈ ਰਿਹਾ। ਇਸ ਜਗ੍ਹਾ  ‘ਤੇ ਮੰਡੀ ਦਾ ਵਧੀਆ ਪ੍ਰਬੰਧ ਕੀਤਾ ਜਾ ਸਕਦਾ ਹੈ।
Please Click here for Share This News

Leave a Reply

Your email address will not be published. Required fields are marked *