best platform for news and views

ਧੂਰੀ ਸੰਗਰੂਰ ਸੜਕ ਤੇ ਟੋਲ ਪਰਚੀ ਤੋਂ ਲੋਕਾਂ ਨੂੰ ਮਿਲੀ ਰਾਹਤ

Please Click here for Share This News

ਧੂਰੀ,9 ਅਪ੍ਰੈਲ (ਮਹੇਸ਼) ਹਲਕਾ ਧੂਰੀ ਤੋ ਨੌਜਵਾਨ ਵਿਧਾਇਕ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਦਲਵੀਰ ਸਿੰਘ ਗੋਲਡੀ ਦੇ ਯਤਨਾਂ ਸਦਕਾ ਸਥਾਨਕ ਲੱਡਾ-ਬੇਨੜਾ ਪਿੰਡਾਂ ਦੇ ਨਾਲ ਕੱਚੇ ਰਜਵਾਹਾ ਰੋਡ ਦੀ ਸੂਏ ਉੱਤੇ ਟੋਲ ਪਲਾਜ਼ਾ ਦੇ ਨਾਲ ਲੱਗਦੀ ਸੜਕ ਬਣ ਦਿੱਤੀ ਹੈ।  ਜੋ ਕਿ ਲੋਕਾਂ ਲਈ ਇੱਕ ਮਿਸਾਲ ਬਣ ਗਈ ਹੈ। ਵਿਧਾਇਕ ਧੂਰੀ ਵੱਲੋਂ ਚੌਣਾ ਤੋ ਪਹਿਲਾ ਵੀ ਉਨ•ਾਂ ਦੀ ਟੀਮ ਵੱਲੋਂ ਟੋਲ ਪਲਾਜ਼ਾ ਦੇ ਬਦਲਵੇਂ ਰਸਤੇ ਦੀ ਦੋ ਵਾਰ ਮੁਰੰਮਤ ਕਰ ਕੇ ਲੋਕਾਂ ਦੀ ਜੇਬਾਂ ਤੇ ਪੈ ਰਹੇ ਡਾਕੇ ਤੋ ਬਚਾਇਆ ਸੀ ਅਤੇ ਚੋਣਾ ਤੋ ਬਾਅਦ ਪਿੰਡ ਲੱਡਾ ਅਤੇ ਪਿੰਡ ਬੇਨੜਾ ਦੀ ਪੰਚਾਇਤ ਵੱਲੋਂ ਪਾਸ ਕੀਤੇ ਗਏ ਮਤਿਆਂ ਮੁਤਾਬਿਕ ਸਬੰਧਿਤ ਮਹਿਕਮਿਆਂ ਤੋ ਪ੍ਰਵਾਨਗੀ ਲੈ ਕੇ ਜਿੱਥੇ ਕਿਸਾਨਾਂ ਦੇ ਖੇਤਾਂ ਨੂੰ ਲੱਗਦੇ ਇਸ ਰਸਤੇ ਤੇ ਸੜਕ ਦਾ ਨਿਰਮਾਣ ਉਨ•ਾਂ ਦੀ ਟੀਮ ਵੱਲੋਂ ਕੀਤਾ ਗਿਆ ਉੱਥੇ ਅੰਗਰੇਜ਼ਾਂ ਦੇ ਸਮੇਂ ਤੋ ਪਹਿਲਾਂ ਦੇ ਬਣੇ ਹੋਏ ਪੁਲ ਦਾ ਨਿਰਮਾਣ ਵੀ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ ਹੁਣ ਆਮ ਵਿਅਕਤੀ ਨੂੰ 75 ਰੁਪਏ ਦੀ ਟੋਲ ਪਰਚੀ ਤੋਂ ਬਹੁਤ ਵੱਡੀ ਰਾਹਤ ਮਿਲੀ ਹੈ। ਜੇਕਰ ਹੋਰ ਵਿਧਾਇਕ ਇਸ ਨੌਜਵਾਨ ਵਰਗੀ ਸੋਚ ਰੱਖਣ ਤਾਂ ਟੋਲ ਮਹਿਜ਼ ਨਾਮ ਦੇ ਹੀ ਟੋਲ ਰਹਿ ਜਾਣਗੇ ਅਤੇ ਆਮ ਜਨਤਾ ਵੀ ਲੁੱਟ ਤੋਂ ਬਚ ਜਾਵੇਗੀ। ਉਨ•ਾਂ ਨੇ ਵੋਟਾਂ ਦੌਰਾਨ ਇਹ ਵਾਅਦਾ ਕੀਤਾ ਸੀ ਤੇ ਅੱਜ ਉਨ•ਾਂ ਨੇ ਇਹ ਵਾਅਦਾ ਪੂਰਾ ਕਰ ਦਿੱਤਾ ਹੈ। ਸੜਕ ਬਣਾਉਣ ਦੌਰਾਨ ਭਾਵੇਂ ਉਨ•ਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਨ•ਾਂ ਨੇ ਬਿਨਾਂ ਕਿਸੇ ਸਰਕਾਰੀ ਫ਼ੰਡ ਤੋਂ ਸਭ ਦੀ ਸਹਾਇਤਾ ਅਤੇ ਆਪਣੇ ਨਿੱਜੀ ਖ਼ਰਚੇ ਵਿਚੋਂ ਇਹ ਸੜਕ ਬਣਾਈ ਹੈ। ਇਸ ਸੜਕ ਦੌਰਾਨ ਵਿਰੋਧੀ ਧਿਰਾਂ ਨੇ ਕਾਫ਼ੀ ਊਲ ਜਲੂਲ ਸ਼ਬਦਾਵਲੀ ਵਰਤੀ ਤੇ ਗੱਲਾਂ ਕੀਤੀਆਂ ਪਰ ਅੱਜ ਸੱਚ ਸਭ ਦੇ ਸਾਹਮਣੇ ਆ ਗਿਆ ਹੈ। ਇਸ ਕੱਚੇ ਰਜਵਾਹੇ ਉੱਪਰ ਲੁੱਕ ਪਾ ਕੇ ਸੜਕ ਬਿਲਕੁਲ ਤਿਆਰ ਕਰ ਦਿੱਤੀ ਹੈ ਤੇ ਹੁਣ ਸਾਰਾ ਹਲਕਾ ਇਸ ਦਾ ਟੋਲ ਪਲਾਜ਼ੇ ਤੋਂ ਬਚ ਕੇ ਫ਼ਾਇਦਾ ਲੈ ਸਕਦਾ ਹੈ।


ਫੋਟੋ ਕੈਪਸਨ : ਟੋਲ ਪਲਾਜੇ ਦੇ ਨਾਲ ਲੱਗਦੀ ਰਜਵਾਹੇ ਵਾਲੀ ਪੱਕੀ ਸੜਕ ।

 

 

Please Click here for Share This News

Leave a Reply

Your email address will not be published. Required fields are marked *