best platform for news and views

ਧੂਰੀ ਮੰਡਲ ਨੇ ਪਾਰਟੀ ਦਾ 39ਵਾਂ ਸਥਾਪਨਾ ਦਿਵਸ ਮਨਾਇਆ

Please Click here for Share This News

ਧੂਰੀ,7 ਅਪ੍ਰੈਲ (ਮਹੇਸ਼ ਜਿੰਦਲ) ਭਾਰਤੀ ਜਨਤਾ ਪਾਰਟੀ ਮੰਡਲ ਧੂਰੀ ਵੱਲੋਂ ਅੱਜ ਭਾਰਤੀਯ ਜਨਤਾ ਪਾਰਟੀ ਦਾ 39ਵਾਂ ਸਥਾਪਨਾ ਦਿਵਸ ਮੰਡਲ ਪ੍ਰਧਾਨ ਭੂਪੇਸ਼ ਜਿੰਦਲ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਦਿਵਸ ਮੌਕੇ ਸਭ ਤੋ ਪਹਿਲਾਂ ਭਾਰਤ ਮਾਤਾ,ਭਾਜਪਾ ਸੰਸਥਾਪਕ ਸਿਆਮਾ ਪ੍ਰਸ਼ਾਦਵ ਮੁਖਰਜੀ ਅਤੇ ਪੈ.ਦੀਨ ਦਯਾਲ ਉਪਾਧਿਆਏ ਜੀ ਦੀਆਂ ਤਸਵੀਰਾਂ ਦੇ ਸਾਹਮਣੇ ਫੂਲ ਮਾਲਾਵਾਂ ਚੜਾਈਆ ਗਈਆਂ। ਜਿਸ ਵਿਚ ਬੀ.ਜੇ.ਪੀ ਧੂਰੀ ਦੇ ਪ੍ਰਭਾਰੀ ਸੁਰੇਸ਼ ਜੈਨ ਅਤੇ ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ ਨੇ ਮੁੱਖ ਤੋਰ ਤੇ ਸ਼ਿਰਕਤ ਕੀਤੀ। ਇਸ ਮੌਕੇ ਮੰਡਲ ਦੇ ਪ੍ਰਧਾਨ ਭੂਪੇਸ਼ ਜਿੰਦਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਜੋ ਕਿ ਆਉਣ ਵਾਲੀਆ ਲੋਕ ਸਭਾ ਚੋਣਾ ਵਿਚ 400 ਸੀਟਾਂ ਜਿੱਤ ਕੇ ਇੱਕ ਵਾਰ ਫਿਰ ਤੋ ਬਹੁਮਤ ਨਾਲ ਸਰਕਾਰ ਬਣਾਵੇਗੀ। ਇਸ ਮੌਕੇ ਭਾਜਪਾ ਵਰਕਰਾਂ ਨੇ ਇੱਕ ਜੁੱਟ ਹੋ ਕੇ ਪਾਰਟੀ ਲਈ ਕੰਮ ਕਰਨ ਦਾ ਪ੍ਰਣ ਵੀ ਲਿਆ। ਇਸ ਸਮੇਂ ਇੰਡਸਟਰੀਅਲ ਸੈਲ ਅਤੇ ਟਰੇਡ ਸੈਲ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ। ਜਿਸ ਵਿਚ ਇੰਡਸਟਰੀ ਸੈਲ ਦੇ ਜ਼ਿਲ•ਾ ਪ੍ਰਧਾਨ ਸੰਜੀਵ ਚੌਧਰੀ ਦੁਆਰਾ ਧੂਰੀ ਇੰਡਸਟਰੀ ਸੈਲ ਦਾ ਪ੍ਰਧਾਨ ਯੋਗੇਸ਼ ਗੋਇਲ ਨੂੰ ਅਤੇ ਟਰੈਡ ਸੈਲ ਦੇ ਜ਼ਿਲ•ਾ ਪ੍ਰਧਾਨ ਅੰਕੁਰ ਕਾਂਸਲ ਦੁਆਰਾ ਧੂਰੀ ਟਰੇਡ ਸੈਲ ਦਾ ਪ੍ਰਧਾਨ ਸੰਜੀਵ ਗਰਗ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਕਮਲਜੀਤ ਗਰਗ, ਪ੍ਰਦੀਪ ਗਰਗ, ਕ੍ਰਿਸਨ ਗੋਪਾਲ ਨੀਲੂ, ਹਰੀ ਕ੍ਰਿਸਨ ਮਨੀ, ਸੁਮਿਤਰਾ ਦੇਵੀ, ਸੁਰਜੀਤ ਕੁਮਾਰ, ਨੀਰਜ ਗਰਗ, ਮੁਨੀਸ਼ ਗੋਇਲ, ਸ਼ੰਕਰ ਕੁਮਾਰ, ਹਰੀਸ਼ ਕੁਮਾਰ, ਸੰਦੀਪ ਸਿੰਘ, ਰਜੀਵ ਕੁਮਾਰ, ਬਰਜੇਸਞਰ ਗੋਇਲ, ਨਰਪਿੰਦਰ ਜਿੰਦਲ, ਅਮਰਜੀਤ ਕੌਰ, ਜਸਵਿੰਦਰ ਕੌਰ ਆਦਿ ਮੌਜੂਦ ਸਨ ।

ਕੈਪਸ਼ਨ – ਭਾਜਪਾ ਦਾ ਸਥਾਪਨਾ ਦਿਵਸ ਮਨਾਉਂਦੇ ਹੋਏ ਮੰਡਲ ਵਰਕਰ

Please Click here for Share This News

Leave a Reply

Your email address will not be published. Required fields are marked *