ਧੂਰੀ,3 ਅਪ੍ਰੈਲ (ਮਹੇਸ਼ ਜਿੰਦਲ) ਪਿਛਲੇ ਦੋ ਸਾਲਾਂ ਤੋਂ ਧੂਰੀ ਮੂਲੋਵਾਲ ਸੜਕ ਦੀ ਹਾਲਤ ਤਰਸਯੋਗ ਬਣੀ ਹੋਣ ਕਰ ਕੇ ਮੁਲਾਜ਼ਮਾਂ, ਮਜ਼ਦੂਰਾਂ ਅਤੇ ਹੋਰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੀ ਮੁਰੰਮਤ ਅਤੇ ਉਸਾਰੀ ਲਈ ਅਕਤੂਬਰ 2018 ਵਿਚ ਸੜਕਾਂ ਅਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਕੁੱਝ ਰਾਹਤ ਮਿਲਣ ਦੀ ਆਸ ਬੱਝੀ ਹੈ ਪਰ ਕੰਮ ਬਹੁਤ ਹੀ ਸੁਸਤ ਚਾਲ ਵਿਚ ਚੱਲ ਰਿਹਾ ਹੈ ਅਤੇ ਸੜਕ ਉੱਤੇ ਸੁੱਟੇ ਪੱਥਰ ਅਤੇ ਰੋੜੇ ਕਾਰਨ ਲੋਕਾਂ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੇ ਨੇੜੇ ਰਹਿੰਦੇ ਲੋਕਾਂ ਨੂੰ ਵੀ ਧੂੜ ਅਤੇ ਮਿੱਟੀ ਨੇ ਜਿਊਣਾ ਦੁੱਭਰ ਕਰ ਦਿੱਤਾ ਹੈ। ਇਸ ਮੌਕੇ ਨਿਰਮਲ ਸਿੰਘ ਰਣੀਕੇ, ਨਵਨੀਤ ਸਿੰਘ ਬੁਗਰਾ, ਹਰਦੀਪ ਸਿੰਘ, ਰੂਬੀ ਰਾਜੋਮਾਜਰਾ, ਬਾਬੂ ਸਿੰਘ ਮੂਲੋਵਾਲ ਅਤੇ ਹੋਰ ਲੋਕਾਂ ਨੇ ਸੜਕ ਦੀ ਉਸਾਰੀ ਦੇ ਕੰਮ ਵਿਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ।
ਤਸਵੀਰ – ਧੂਰੀ ਮੂਲੋਵਾਲ ਸੜਕ ਤੇ ਪਏ ਪੱਥਰ ਲੋਕਾਂ ਲਈ ਮੁਸ਼ਕਲ ਪੇਸ਼ ਕਰਦੇ ਹੋਏ।