best platform for news and views

ਧੂਰੀ ਮੂਲੋਵਾਲ ਸੜਕ ਤੇਜ਼ੀ ਨਾਲ ਬਣਾਉਣ ਦੀ ਮੰਗ 

Please Click here for Share This News

ਧੂਰੀ,3 ਅਪ੍ਰੈਲ (ਮਹੇਸ਼ ਜਿੰਦਲ) ਕਿਸਾਨ ਮੁਕਤੀ ਮੋਰਚਾ ਦੀ ਮੀਟਿੰਗ ਸਥਾਨਕ ਪਿੰਡ ਰਣੀਕੇ ਵਿਖੇ ਦਵਿੰਦਰ ਸਿੰਘ ਘਨੌਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਸੂਬਾ ਪ੍ਰਧਾਨ ਕਿਰਪਾਲ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ ਧੂਰੀ ਮੂਲੋਵਾਲ ਸੜਕ ਦੀ ਮੁਰੰਮਤ ਦਾ ਕੰਮ ਬਹੁਤ ਹੀ ਸੁਸਤ ਚਾਲ ਵਿਚ ਚੱਲ ਰਿਹਾ ਹੈ ਜਿਸ ਕਰ ਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ ਨੂੰ ਤੇਜ਼ੀ ਨਾਲ ਬਣਾਉਣ ਲਈ ਐੱਸ.ਡੀ.ਐਮ ਧੂਰੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਗੰਨਾ ਕਿਸਾਨਾਂ ਦੇ ਸੰਘਰਸ਼ ਨੂੰ ਜਿੱਤ ਤੱਕ ਲੈ ਜਾਣ ਲਈ ਪਾਏ ਯੋਗਦਾਨ ਲਈ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਟੋਲ ਪਲਾਜ਼ਾ ਦੇ ਨੇੜੇ ਡਰੇਨ ਨੂੰ ਰੋਕਣ ਲਈ ਕੀਤੀ ਜਾ ਰਹੀ ਕੋਸ਼ਿਸ਼ ਲਈ ਟੋਲ ਪਲਾਜ਼ਾ ਦੇ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ ਬਰੜਵਾਲ, ਗੁਰਜੀਤ ਸਿੰਘ ਜਹਾਂਗੀਰ, ਉਜਾਗਰ ਸਿੰਘ ਸਲੇਮਪੁਰ,  ਜਗਤਾਰ ਸਿੰਘ, ਨਿਰਮਲ ਸਿੰਘ ਰਣੀਕੇ, ਜਗਪਾਲ ਸਿੰਘ ਮੂਲੋਵਾਲ, ਪ੍ਰਿਥੀ ਚੰਦ ਕੱਕੜਵਾਲ, ਰਾਮ ਸਿੰਘ, ਦਰਸ਼ਨ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ ।

ਕੈਪਸ਼ਨ – ਕਿਸਾਨ ਮੁਕਤੀ ਮੋਰਚਾ ਦੇ ਕਿਸਾਨ ਮੀਟਿੰਗ ਕਰਦੇ ਹੋਏ।

Please Click here for Share This News

Leave a Reply

Your email address will not be published. Required fields are marked *