best platform for news and views

ਧੂਰੀ ਦੇ ਸੀਨੀਅਰ ਅਕਾਲੀ ਆਗੂ ਅਤੇ ਚੇਅਰਮੈਨ ਨਛੱਤਰ ਸਿੰਘ ਜਹਾਂਗੀਰ ਦਾ ਦਿਹਾਂਤ

Please Click here for Share This News

ਧੂਰੀ (ਪ੍ਰਵੀਨ ਗਰਗ) ਪੈਨਸ਼ਨਰਜ਼ ਭਲਾਈ ਬੋਰਡ ਪੰਜਾਬ ਦੇ ਸੂਬਾ ਚੇਅਰਮੈਨ, ਅਧਿਆਪਕ ਦਲ ਪੰਜਾਬ ਦੇ ਸਰਪ੍ਰਸਤ, ਮੈਂਬਰ ਜ਼ਿਲਾ੍ਹ ਪਰਿਸ਼ਦ ਮਾ. ਨਛੱਤਰ ਸਿੰਘ ਜਹਾਂਗੀਰ ਦਾ ਕੱਲ ਧੂਰੀ ਵਿਖੇ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਕੱਲ ਸੀਨੀਅਰ ਅਕਾਲੀ ਆਗੂ ਸ੍ਰ. ਜਹਾਂਗੀਰ ਧੂਰੀ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰੀ ਸਿੰਘ ਦੇ ਹੱਕ ਵਿੱਚ ਚੋਣ ਮੀਟਿੰਗਾਂ ਪਿੱਛੋਂ ਲੱਡਾ ਨੇੜੇ ਇੱਕ ਪੈਲੇਸ ਵਿਖੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ, ਕਿ ਪੈਲੇਸ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਇਸ ਮੌਕੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ, ਰਾਜਿੰਦਰ ਸਿੰਘ ਕਾਂਝਲਾ ਅਕਾਲੀ ਦਲ (ਬ) ਮੀਤ ਪ੍ਰਧਾਨ ਪੰਜਾਬ, ਮਹੇਸ਼ ਜਿੰਦਲ ਸੀਨੀਅਰ ਸੈਕਟਰੀ ਭਾਜਪਾ, ਧੂਰੀ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰੀ ਸਿੰਘ, ‘ਆਪ’ ਉਮੀਦਵਾਰ ਜਸਵੀਰ ਸਿੰਘ ਜੱਸੀ ਸੇਖੋਂ, ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ, ਅਕਾਲੀ ਦਲ (ਮਾਨ) ਦੇ ਉਮੀਦਵਾਰ ਸੁਰਜੀਤ ਸਿੰਘ ਕਾਲਾਬੁਲਾ, ਹਰਦੇਵ ਸਿੰਘ ਜਵੰਧਾ, ਸੁਖਦੇਵ ਸ਼ਰਮਾਂ, ਬਲਵੰਤ ਸਿੰਘ ਮੀਮਸਾ, ਧਨੇਸ਼ਰ ਬੱਸ ਸਰਵਿਸ ਦੇ ਐਮ.ਡੀ. ਤਲਵੀਰ ਧਨੇਸਰ, ਬੰਤ ਸਿੰਘ ਐਮ.ਡੀ, ਗੁਰਮੀਤ ਸਿੰਘ ਬੇਨੜਾ, ਨਗਰ ਕੌਂਸਲ ਧੂਰੀ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਵਪਾਰ ਮੰਡਲ ਧੂਰੀ ਦੇ ਪ੍ਰਧਾਨ ਧਰਮਪਾਲ ਗਰਗ, ਡਾ. ਰਾਜਵੀਰ ਸਿੰਘ ਲਸੋਈ ਆਦਿ ਤੋਂ ਇਲਾਵਾ ਇਲਾਕੇ ਪਿੰਡਾਂ ਦੇ ਬਹੁਤ ਸਾਰੇ ਪੰਚ, ਸਰਪੰਚ ਅਤੇ ਅਧਿਆਪਕ ਆਗੂਆਂ ਨੇ ਸ੍ਰ. ਜਹਾਂਗੀਰ ਦੇ ਅਚਾਨਕ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Please Click here for Share This News

Leave a Reply

Your email address will not be published. Required fields are marked *