whiskey pete hotel casino in primm nevada agua caliente casino new years eve 2015 do slot machines have facial recognition arron lewis at agua caliente casino last night dreaming of winning money on a slot machine
best platform for news and views

ਧੂਰੀ ਤੋਂ ਹਰੀ ਸਿੰਘ, ਜੱਸੀ ਸੇਖੋਂ ਅਤੇ ਗੋਲਡੀ ਖੰਗੂੜਾਂ ਵਲੋਂ ਨਾਮਜ਼ਦਗੀਆਂ

Please Click here for Share This News

ਧੂਰੀ (ਪ੍ਰਵੀਨ ਗਰਗ) ਵਿਧਾਨ ਸਭਾ ਚੋਣਾਂ 2017 ਲਈ ਹਲਕਾ ਧੂਰੀ ਤੋਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਅਧਿਕਾਰੀ ਸ੍ਰ. ਅਮਰਿੰਦਰ ਸਿੰਘ ਟਿਵਾਣਾ ਐਸ.ਡੀ.ਐਮ. ਧੂਰੀ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਵਿੱਚ ਜਿੱਥੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸ੍ਰ. ਹਰੀ ਸਿੰਘ ਨਾਭਾ ਨੇ ਆਪਣੇ ਲੜਕੇ ਗੁਰਪ੍ਰੀਤ ਸਿੰਘ ਅਤੇ ਪਾਰਟੀ ਆਗੂਆਂ ਜੱਥੇਦਾਰ ਭੁਪਿੰਦਰ ਸਿੰਘ ਭਲਵਾਨ, ਜੱਥੇਦਾਰ ਨਛੱਤਰ ਸਿੰਘ ਜਹਾਂਗੀਰ, ਗੁਰਚਰਨ ਸਿੰਘ, ਪ੍ਰੇਮ ਸਿਘ ਅਤੇ ਰਾਜੀਵ ਕੌਂਸਲ ਸਮੇਤ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਪਹੁੰਚ ਕੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ੳੱੁਥੇ ਹੀ ‘ਆਪ’ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਜੱਸੀ ਸੇਖੋਂ ਨੇ ਆਪਣੇ ਅਲੱਗ ਹੀ ਅੰਦਾਜ਼ ਵਿੱਚ ਆਪਣੇ ਸਕੂਟਰ ‘ਤੇ ਆਪਣੀ ਘਰਵਾਲੀ ਸਮੇਤ ਨਾਮਜ਼ਦਗੀ ਦੇ ਕਾਗਜ਼ ਭਰਣ ਦੀ ਗੱਲ ਦੀ ਪੁਸ਼ਟੀ ਕਰਦਿਆਂ ਆਪਣੇ ਆਪ ਨੂੰ ਇੱਕ ਆਮ ਆਦਮੀ ਦੱਸਿਆ। ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾਂ ਆਪਣੀ ਪਤਨੀ ਸਿਮਰਤ ਖੰਗੂੜਾ ਅਤੇ ਵਰਕਰਾਂ ਸਮੇਤ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਪਹੁੰਚੇ। ਜ਼ਿਕਰਯੋਗ ਹੈ ਕਿ ਹਲਕਾ ਧੂਰੀ ਤੋਂ ਇਹਨਾਂ ਤਿੰਨੋਂ ਉਮੀਦਵਾਰਾਂ ਨੂੰ ਚਹਿਲ-ਪਹਿਲ ਨੂੰ ਦੇਖਦੇ ਹੋਏ ਹਲਕੇ ਵਿੱਚ ਤਿਕੋਨਾ ਮੁਕਾਬਲਾ ਹੋਣ ਦੇ ਅਸਾਰ ਬਣੇ ਹੋਏ ਹਨ।
ਤਸਵੀਰ:- ਨਾਮਜ਼ਦਗੀ ਪੱਤਰ ਦਾਖਲ ਕਰਦੇ ਹੋਏ ਅਕਾਲੀ-ਭਾਜਪਾ ਉੁਮੀਦਵਾਰ ਹਰੀ ਸਿੰਘ, ਦੂਜੀ ਤਸਵੀਰ ਵਿੱਚ ‘ਆਪ’ ਪਾਰਟੀ ਦੇ ਜੱਸੀ ਸੇਖੋਂ ਅੱਲਗ ਅੰਦਾਜ਼ ਵਿੱਚ ਸਕੂਟਰ ‘ਤੇ ਆਪਣੀ ਪਤਨੀ ਸਮੇਤ ਅਤੇ ਤੀਜੀ ਤਸਵੀਰ ਵਿੱਚ ਕਾਂਗਰਸ ਪਾਰਟੀ ਦੇ ਗੋਲਡੀ ਖੰਗੂੜਾ ਆਪਣਾ ਨਾਮਜ਼ਦਗੀ ਕਾਗਜ਼ ਦਾਖਲ ਕਰਦੇ ਹੋਏ।(ਪ੍ਰਵੀਨ ਗਰਗ)

Please Click here for Share This News

Leave a Reply

Your email address will not be published.