best platform for news and views

ਧੂਰੀ ‘ਚ ਸਾਹਿਤਕ ਇੱਕਤਰਤਾ ਹੋਈ

Please Click here for Share This News

ਧੂਰੀ (ਪ੍ਰਵੀਨ ਗਰਗ) ਪੰਜਾਬੀ ਸਾਹਿਤ ਸਭਾ (ਰਜਿ.) ਧੂਰੀ ਦੀ ਮਾਸਿਕ ਇੱਕਤਰਤਾ ਸ਼੍ਰੀ ਮੂਲ ਚੰਦ ਸ਼ਰਮਾਂ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਫਿਲਮੀ ਕਲਾਕਾਰ ਓਮ ਪੁਰੀ ਅਤੇ ਪ੍ਰਸਿੱਧ ਲੇਖਕ ਪ੍ਰੋਫੈਸਰ ਸੁਰਜੀਤ ਸਿੰਘ ਮਾਨ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿੱਚ ਸੁਖਵਿੰਦਰ ਸਿੰਘ ਲੋਟੇ ਨੇ ਗਜ਼ਲ ‘ਹਰ ਬੰਦੇ ਦੇ ਹੱਥ ਵਿਚਾਲੇ ਗੂਗਲ ਬੋਲ ਰਿਹੈ’, ਅਸ਼ਵਨੀ ਕੁਮਾਰ ਨੇ ਗਜ਼ਲ ‘ਸੱਚ ਦੀਆਂ ਬੜੀਆਂ ਔਖੀਆਂ ਨੇ ਰਾਹਵਾਂ’, ਰਮੇਸ਼ ਕੁਮਾਰ ਨੇ ਕਵਿਤਾ, ਮੂਲ ਚੰਦ ਸ਼ਰਮਾਂ ਨੇ ਗੀਤ ਮਾਂ ਬੋਲੀ ਬਾਰੇ, ਭੁਪਿੰਦਰ ਹੱਸਮੁੱਖ ਨੇ ਕਵਿਤਾ, ਕਰਮ ਸਿੰਘ ਜ਼ਖਮੀ ਨੇ ਗਜ਼ਲ, ਦੇਵੀ ਸਰੂਪ ਮੀਮਸਾ ਨੇ ਗੀਤ, ਵੀਰ ਰਣਜੀਤ ਨੇ ਗਜ਼ਲ ‘ਸੱਚ ਨਹੀਂ ਪਰ ਡਰਦਾ ਜਿਹੜਾ ਆਮ ਬੰਦੇ ਵਿੱਚ ਹੈ’, ਸੁਖਦੇਵ ਪੈਂਟਰ ਨੇ ਕਵਿਤਾ ‘ਸਹੁਰਾ ਘਰ ਜੇ ਭੈੜਾ ਟੱਕਰੇ, ਸੱਧਰਾਂ ਦੇ ਹੋ ਜਾਂਦੇ ਡੱਕਰੇ’, ਜਗਜੀਤ ਲੱਡਾ ਨੇ ਗਜ਼ਲ, ਰਾਜਿੰਦਰ ਰਾਜਨ ਨੇ ਗੀਤ, ਲਵਲੀ ਬਡਰੁੱਖਾਂ ਨੇ ਗੀਤ ‘ਪੀਂਡ ਵਿੱਚੋਂ ਆ ਗਈ ਮੈਂ ਸਹਿਰ ਲੂਧਿਆਨੇ, ਲੋਕਾਂ ਵਾਂਗੂੰ ਹੋ ਗਏ ਹੁਣ ਅਸੀਂ ਵੀ ਸਿਆਨੇ’, ਸੁੱਖੀ ਬਡਰੁੱਖਾਂ ਨੇ ਗੀਤ ‘ਜ਼ਿੰਦਗੀ ਮੇਰੀ ਰੰਗਾਂ ਦੀ’, ਦਰਦੀ ਚੁੰਘਾਵਾਲੇ  ਨੇ ਗੀਤ, ਡਾ. ਪਰਮਜੀਤ ਦਰਦੀ ਨੇ ਗਜ਼ਲ, ਅਸ਼ੋਕ ਭੰਡਾਰੀ ਨੇ ਕਵਿਤਾ, ਕੁਲਜੀਤ ਧਵਨ ਨੇ ਚੁਟਕੁਲੇ, ਤੇਜਾ ਸਿੰਘ ਮਾਨਾਂ ਨੇ ਗੀਤ, ਕਿਰਪਾਲ ਸਿੰਘ ਭਸੌੜ ਨੇ ਕਵਿਤਾ, ਬੋਪਾਰਾਏ ਨੇ ਕਵਿਤਾ, ਗੁਰਜੰਟ ਮੀਮਸਾ ਨੇ ਗੀਤ, ਗੁਰਤੇਜ ਮੱਲੂਮਾਜਰਾ ਨੇ ਕਵਿਤਾ, ਸੁਰਜੀਤ ਰਾਜੋਮਾਜਰਾ ਨੇ ਖੁੱਲੀ ਕਵਿਤਾ ‘ਸਰਹਿੰਦ ਦੀ ਦੀਵਾਰ’, ਪਰਮਜੀਤ ਸਿੰਘ ਨੇ ਕਵਿਤਾ ‘ਜੰਗ ਅਜੇ ਵੀ ਜਾਰੀ ਹੈ’, ਪ੍ਰਵੀਨ ਗਰਗ ਨੇ ਕਵਿਤਾ ਅਤੇ ਗੁਰਦਿਆਲ ਨਿਰਮਾਣ ਨੇ ਗੀਤ ਸੁਣਾ ਕੇ ਆਪਣੀ-੨ ਹਾਜ਼ਰੀ ਲਗਵਾਈ। ਇਸ ਤੋਂ ਉਪਰੰਤ ਅਜੀਤ ਸਿੰਘ ਸੋਢੀ, ਕਿਰਪਾਲ ਸਿੰਘ ਜਵੰਧਾ ਨੇ ਬਹਿਸ ਵਿੱਚ ਹਿੱਸਾ ਲੈਂਦਿਆਂ ਉਸਾਰੂ ਸੁਝਾਅ ਪੇਸ਼ ਕੀਤੇ।


ਤਸਵੀਰ:- ਸਭਾ ਨੂੰ ਕਿਤਾਬ ਭੇਂਟ ਕਰਦੇ ਹੋਏ ਤੇਜਾ ਸਿੰਘ ਮਾਨਾਂ । (ਪ੍ਰਵੀਨ ਗਰਗ)

Please Click here for Share This News

Leave a Reply

Your email address will not be published.