best platform for news and views

ਧਾਰਮਿਕ ਵਿਚਾਰਾਂ ਦੇ ਧਾਰਨੀ ਸਨ ਜਥੇਦਾਰ ਹਰਭਜਨ ਸਿੰਘ ਉਦੋਕੇ

Please Click here for Share This News

ਭਿੱਖੀਵਿੰਡ 8 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਕਿਸਾਨ ਘਰਾਣੇ ਵਿਚ ਪੈਦਾ ਹੋਏ ਜਥੇਦਾਰ
ਹਰਭਜਨ ਸਿੰਘ ਉਦੋਕੇ ਦਾ ਜਨਮ ਮਾਤਾ ਬਚਨ ਕੌਰ ਦੀ ਕੁੱਖੋਂ ਪਿਤਾ ਲੱਖਾ ਸਿੰਘ ਦੇ ਘਰ
ਪਿੰਡ ਮਾੜੀ ਉਦੋਕੇ ਜਿਲ੍ਹਾ ਤਰਨ ਤਾਰਨ ਵਿਖੇ ਹੋਇਆ। ਜਥੇਦਾਰ ਹਰਭਜਨ ਸਿੰਘ ਉਦੋਕੇ
ਧਾਰਮਿਕ ਖਿਆਲਾਂ ਦੇ ਧਾਰਨੀ ਸਨ, ਜਿਸ ਕਰਕੇ ਉਹਨਾਂ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ
ਸੀ। ਜਥੇਦਾਰ ਹਰਭਜਨ ਸਿੰਘ ਉਦੋਕੇ ਨੇ ਆਪਣਾ ਗ੍ਰਹਿਸਥੀ ਜੀਵਨ ਦਰਸ਼ਨ ਕੌਰ ਪੁੱਤਰੀ
ਗੁਰਨਾਮ ਸਿੰਘ ਵਾਸੀ ਰਾਜੋਕੇ ਨਾਲ ਸ਼ੁਰੂ ਕੀਤਾ। ਉਹਨਾਂ ਦੇ ਘਰ ਦੋ ਪੁੱਤਰਾਂ ਗੁਰਚਰਨ
ਸਿੰਘ, ਆੜ੍ਹਤੀ ਸੁਰਿੰਦਰ ਸਿੰਘ ਉਦੋਕੇ ਤੇ ਤਿੰਨ ਲੜਕੀਆਂ ਬਲਵਿੰਦਰ ਕੌਰ, ਬਲਜੀਤ ਕੌਰ,
ਗੁਰਮੀਤ ਕੌਰ ਨੇ ਜਨਮ ਲਿਆ। ਜਥੇਦਾਰ ਹਰਭਜਨ ਸਿੰਘ ਉਦੋਕੇ ਨੇ ਆਪਣੇ ਪਿਤਾ ਲੱਖਾ ਸਿੰਘ
ਨਾਲ ਖੇਤੀਬਾੜੀ ਵਿਚ ਹਮੇਸ਼ਾ ਹੱਥ ਵਟਾਇਆ, ਜਿਸ ਦੀ ਬਦੋਲਤ ਅੱਜ ਉਹਨਾਂ ਦਾ ਪਰਿਵਾਰ
ਇਲਾਕੇ ਵਿਚ ਚੰਗਾ ਅਸਰ-ਰਸੂਖ ਰੱਖਦਾ ਹੈ। ਉਹਨਾਂ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋਣ
ਕਾਰਨ ਇਲਾਕੇ ਦੇ ਲੋਕ ਉਹਨਾਂ ਨੂੰ ਬਹੁਤ ਮਾਣ-ਸਤਿਕਾਰ ਦਿੰਦੇ ਹਨ। ਹਮੇਸ਼ਾਂ ਆਪਣੇ ਕੰਮ
ਵਿਚ ਲੱਗੇ ਰਹਿਣਾ ਜਥੇਦਾਰ ਹਰਭਜਨ ਸਿੰਘ ਦਾ ਸਾਊ ਸੁਭਾਅ ਸੀ, ਉਥੇ ਗਰੀਬ ਤੇ ਲੋੜਵੰਦ
ਵਿਅਕਤੀਆਂ ਦੀ ਮੁਸ਼ਕਿਲ ਵਿਚ ਮਦਦ ਵੀ ਕਰਦੇ ਸਨ।
ਜਥੇਦਾਰ ਹਰਭਜਨ ਸਿੰਘ ਬੀਤੇਂ ਦਿਨੀ ਅਕਾਲ ਚਲਾਣਾ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ
ਹਨ। ਉਹਨਾਂ ਦੇ ਆਂਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ
ਗ੍ਰਹਿ ਪਿੰਡ ਮਾੜੀ ਉਦੋਕੇ ਵਿਖੇ ਪੈਣਗੇ ਤੇ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ
ਸਮਾਗਮ ਮੌਕੇ ਵੱਖ-ਵੱਖ ਧਾਰਮਿਕ ਤੇ ਸਿਆਸੀ ਆਗੂ ਪਹੰੁਚ ਕੇ ਜਥੇਦਾਰ ਹਰਭਜਨ ਸਿੰਘ
ਉਦੋਕੇ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।


ਫੋਟੋ ਕੈਪਸ਼ਨ :- ਜਥੇਦਾਰ ਹਰਭਜਨ ਸਿੰਘ ਮਾੜੀ ਉਦੋਕੇ।

Please Click here for Share This News

Leave a Reply

Your email address will not be published. Required fields are marked *