best platform for news and views

ਧਰਨੇ ਤੋ ਬਾਦ ਆਗਨਵਾੜੀ ਵਰਕਰਾ ਨੇ ਸਾੜਿਆ ਪੰਜਾਬ ਸਰਕਾਰ ਦਾ ਪੂਤਲਾ

Please Click here for Share This News

ਝੁਨੀਰ 26 ਸਤੰਬਰ (ਮਿੱਠੂ ਘੁਰਕਣੀ)- ਆਲ ਪੰਜਾਬ ਆਗਨਵਾੜੀ ਵਰਕਰ ਹੈਲਪਰ ਯੂਨੀਅਨ ਦੀ ਸੂਬਾ ਪ੍ਰਧਾਨ ਜਸਪਾਲ ਕੋਰ ਝੁਨੀਰ ਦੀ ਪ੍ਰਧਾਨਗੀ ਹੇਠ ਬਲਾਕ ਝੁਨੀਰ ਵਿਖੇ ਧਰਨਾ ਅਤੇ ਪੰਜਾਬ ਸਰਕਾਰ ਦਾ ਪੂਤਲਾ ਸਾੜਿਆ। ਬਲਾਕ ਪ੍ਰਧਾਂਨ ਗੁਰਮੇਲ ਕੋਰ ਨੇ ਕਿਹਾ 3-6 ਤੋ ਬੱਚੇ ਸਕੂਲਾ ਵਿੱਚ ਟੀਵਰਾ ਨੂੰ ਦੇ ਕਿ ਪੰਜਾਬ ਸਰਕਾਰ ਨੇ 28 ਲੱਖ ਆਗਨਵਾੜੀ ਹੈਲਪਰਾ ਦਾ ਭਵਿੱਖ ਖਤਰੇ ਵਿੱਚ ਪਾ ਦਿੱਤਾ ਹੈ।ਉਹਨਾ ਕਿਹਾ ਕਿ ਸਾਡੀ ਯੂਨੀਅਨ ਇਸ ਫੈਸਲੇ ਦਾ ਪੁਰਜੋਰ ਵਿਰੋਧ ਕਰਦੀ ਹੈ। ਯੂਨੀਅਨ ਮੰਗ ਕਰਦੀ ਹੈ ਕਿ 3-6 ਸਾਲਾ ਦੇ ਬੱਚੇ ਆਗਨਵਾੜੈ ਸੈਂਟਰਾ ਵਿੱਚ ਹੀ ਦਿੱਤੇ ਜਾਣ।ਜੇਕਰ ਪੰਜਾਬ ਸਰਕਾਰ ਨੇ ਸਾਡੀਆ ਮੰਗਾ ਵੱਲ ਧਿਆਨ ਨਾ ਦਿੱਤਾ ਤਾ ਯੂਨੀਅਨ ਵਲੋ ਸਘਰੰਸ ਤੇਜ ਕੀਤਾ ਜਾਵੇਗਾ ਅਤੇ 2 ਅਕਤੂਬਰ ਦੀ ਰੈਲੀ ਪਿੰਡ ਬਾਦਲ ਵਿਖੇ ਕਰਕੇ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।ਜਿਸ ਦੀ ਜਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਧਰਨੇ ਦੌਰਾਨ ਜਸਵੰਤ ਕੋਰ ਭਿੱਖੀ,ਵੀਰਪਾਲ ਕੋਰ ਬੁਢਲਾਡਾ,ਚਰਨਜੀਤ ਕੋਰ ਦਾਨੇਵਾਲਾ,ਗੁਰਵਿੰਦਰ ਕੋਰ,ਸਤਵਿੰਦਰ ਕੋਰ ਜੋੜਕੀਆ,ਮਲਕੀਤ ਕੋਰ ਬੁਰਜ,ਕਿਰਨ ਕੋਰ ਮੀਆ,ਬਿੰਦਰ ਕੋਰ ਬਹਿਣੀਵਾਲ, ਆਦਿ ਸਾਮਿਲ ਸਨ ।


ਕੈਪਸਨ- ਧਰਨੇ ਤੋ ਬਾਦ ਆਗਨਵਾੜੀ ਵਰਕਰਾ ਨੇ ਸਾੜਿਆ ਪੰਜਾਬ ਸਰਕਾਰ ਦੇ ਪੂਤਲੇ ਦਾ ਦ੍ਰਿਸ

Please Click here for Share This News

Leave a Reply

Your email address will not be published. Required fields are marked *