best platform for news and views

ਧਰਨੇ ‘ਚ ਸ਼ਾਮਲ ਹੋਣ ਲਈ ਵੱਡੀ ਗਿਣਤੀ ‘ਚ ਦਲਿਤ ਆਗੂ ਦਿੱਲੀ ਲਈ ਰਵਾਨਾ ਹੋਏ

Please Click here for Share This News

ਧੂਰੀ, 20 ਅਗਸਤ (ਮਹੇਸ਼ ਜਿੰਦਲ) – ਦਿੱਲੀ ਦੇ ਤੁਗਲਕਾਬਾਦ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਮੰਦਰ ਢਾਹੁਣ ਦੇ ਰੋਸ ਵਜੋਂ ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ 21 ਅਗਸਤ ਨੂੰ ਦਿੱਤੇ ਜਾ ਰਹੇ ਵਿਸ਼ਾਲ ਧਰਨੇ ‘ਚ ਸ਼ਾਮਿਲ ਹੋਣ ਲਈ ਸਥਾਨਕ ਇਲਾਕੇ ਤੋਂ ਵੱਡੀ ਗਿਣਤੀ ‘ਚ ਦਲਿਤ ਭਾਈਚਾਰੇ ਦੇ ਆਗੂ ਅੱਜ ਦਿੱਲੀ ਲਈ ਰਵਾਨਾ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਗਵਾਨ ਵਾਲਮੀਕੀ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿਕੀ ਪਰੋਚਾ ਨੇ ਕਿਹਾ ਕਿ 600 ਸਾਲ ਪੁਰਾਣੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਢਾਹੁਣ ਨਾਲ ਸਮੁੱਚੇ ਦਲਿਤ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ•ਾਂ ਕੇਂਦਰ ਸਰਕਾਰ ਤੋਂ ਇਸ ਮਾਮਲੇ ‘ਚ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਮੁੜ ਤੋਂ ਮੰਦਰ ਦੀ ਉਸਾਰੀ ਕਰਵਾਈ ਜਾਵੇ, ਜੇਕਰ ਅਜਿਹਾ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਅਮਰੀਕ ਸਿੰਘ ਕਾਲਾ ਕੌਂਸਲਰ, ਦਰਸ਼ਨ ਸਿੰਘ ਸੇਵਾਮੁਕਤ ਲੈਫ਼ਟੀਨੈਂਟ, ਧਰਮਵੀਰ ਟੋਨੀ, ਨਾਰੰਗ, ਚਰਨਜੀਤ ਸਿੰਘ ਕੈਂਥ, ਕਾਲਾ, ਰਣਜੀਤ ਸਿੰਘ, ਅਵਤਾਰ ਸਿੰਘ ਤੇ ਪ੍ਰਕਾਸ਼ ਸਿੰਘ ਵੀ ਹਾਜ਼ਰ ਸਨ।

ਕੈਪਸ਼ਨ – ਦਿੱਲੀ ਲਈ ਰਵਾਨਾ ਹੋਣ ਮੌਕੇ ਦੀ ਤਸਵੀਰ

Please Click here for Share This News

Leave a Reply

Your email address will not be published.