best platform for news and views

ਧਰਨਾਕਾਰੀ ਮੁਲਾਜਮਾਂ ਨੇ ਕੇਂਦਰੀ ਕਾਨੂੰਨ ਮੰਤਰੀ ਤੋਂ ਇਨਸਾਫ ਦੀ ਲਾਈ ਗੁਹਾਰ

Please Click here for Share This News

ਭਿੱਖੀਵਿੰਡ ਕਮੇਟੀ ਵੱਲੋਂ ਰੱਖੇ ਤਿੰਨ ਪੁਰਾਣੇ ਮੁਲਾਜਮਾਂ ਵਾਂਗ ਬਾਕੀ ਮੁਲਾਜਮਾਂ ਨੂੰ
ਵੀ ਰੱਖਣ ਦੀ ਕੀਤੀ ਮੰਗ

ਭਿੱਖੀਵਿੰਡ 27 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ
‘ਤੇ ਜਿਉਂ ਦੀ ਤਿਉਂ ਬਹਾਲ ਹੋਈ ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਵੱਲੋਂ ਸਿਆਸੀ
ਸ਼ਹਿ ‘ਤੇ ਪੁਰਾਣੇ ਤਿੰਨ ਮੁਲਾਜਮਾਂ ਨੂੰ ਰੱਖ ਲੈਣਾ ਤੇ ਬਾਕੀਆਂ ਮੁਲਾਜਮਾਂ ਨੂੰ ਆਪਣੇ
ਹੱਕਾਂ ਦੀ ਖਾਤਰ ਪਿਛਲੇ ਚਾਰ-ਪੰਜ ਮਹੀਨੇ ਤੋਂ ਕਮੇਟੀ ਦਫਤਰ ਭਿੱਖੀਵਿੰਡ ਅੱਗੇ
ਭੁੱਖੇ-ਧਿਆਹੇ ਬਿਠਾ ਰੱਖਣਾ ਇਹ ਕਿਧਰ ਦਾ ਇਨਸਾਫ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ
ਨਗਰ ਪੰਚਾਇਤ ਭਿੱਖੀਵਿੰਡ ਦਫਤਰ ਅੱਗੇ ਬੀਤੇ ਸਾਲ ਦੇ ਨਵੰਬਰ ਮਹੀਨੇ ਤੋਂ ਲਗਾਤਾਰ ਧਰਨਾ
ਦੇ ਰਹੇ ਸਫਾਈ ਸੇਵਕ ਯੂਨੀਅਨ ਭਿੱਖੀਵਿੰਡ ਪ੍ਰਧਾਨ ਲਾਟੀ ਸਿੰਘ ਨੇ ਕੀਤਾ ਤੇ ਆਖਿਆ ਕਿ
ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਕਈ ਵਾਰ ਸਾਨੂੰ ਵਿਸ਼ਵਾਸ਼ ਦਿਵਾਇਆ ਗਿਆ ਹੈ,
ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਵਿਧਾਇਕ ਵੱਲੋਂ ਸਾਡੇ ਨਾਲ ਕੀਤਾ ਵਾਅਦਾ ਵਫਾ
ਨਹੀ ਹੋ ਰਿਹਾ, ਜਿਸ ਨਾਲ ਮੁਲਾਜਮ ਪ੍ਰੇਸ਼ਾਨੀ ਦੇ ਆਲਮ ਵਿਚ ਹਨ। ਉਹਨਾਂ ਨੇ ਕੇਂਦਰੀ
ਕਾਨੂੰਨ ਮੰਤਰੀ ਭਾਰਤ ਸਰਕਾਰ, ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ, ਮਾਣਯੋਗ ਪੰਜਾਬ ਐਂਡ
ਹਰਿਆਣਾ ਹਾਈ ਕੋਰਟ, ਰਾਜਪਾਲ ਪੰਜਾਬ ਤੋਂ ਪੁਰਜੋਰ ਮੰਗ ਕੀਤੀ ਕਿ ਕਮੇਟੀ ਵਿਚ ਰੱਖੇ ਗਏ
ਪੁਰਾਣੇ ਤਿੰਨ ਮੁਲਾਜਮਾਂ ਵਾਂਗ ਸਾਨੂੰ ਵੀ ਨੌਕਰੀ ‘ਤੇ ਰੱਖ ਕੇ ਇਨਸਾਫ ਦਿਵਾਇਆ ਜਾਵੇ।
ਇਸ ਮੌਕੇ ਵਾਈਸ ਪ੍ਰਧਾਨ ਅਵਤਾਰ ਸਿੰਘ, ਜਨਰਲ ਸਕੱਤਰ ਸਤਨਾਮ ਕੌਰ, ਦਵਿੰਦਰ ਸਿੰਘ,
ਕੋਮਲ ਰਾਣੀ, ਜਸਬੀਰ ਕੌਰ, ਅਨੀਤਾ ਰਾਣੀ, ਦੀਪਕ ਕੁਮਾਰ, ਜੀਤੋ, ਬਲਵਿੰਦਰ ਸਿੰਘ, ਰਮੇਸ਼
ਬੰਗੜ, ਗੁਰਵੇਲ ਸਿੰਘ, ਉਧਮ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਕੁਲਵੰਤ ਕੌਰ,
ਦਲਜੀਤ ਕੁਮਾਰ ਖਾਲੜਾ, ਬਿੰਦਰ ਸਿੰਘ, ਗੱਬਰ ਸਿੰਘ, ਪੱਪੂ, ਮੁਖਤਿਆਰ ਸੰਘ ਮੁੱਖੀ ਆਦਿ
ਮੁਲਾਜਮ ਵੀ ਹਾਜਰ ਸਨ।

ਫੋਟੋ ਕੈਪਸ਼ਨ :- ਨਗਰ ਪੰਚਾਇਤ ਭਿੱਖੀਵਿੰਡ ਦਫਤਰ ਅੱਗੇ ਧਰਨਾ ਦਿੰਦੇ ਪੁਰਾਣੇ ਮੁਲਾਜਮ।

Please Click here for Share This News

Leave a Reply

Your email address will not be published. Required fields are marked *