best platform for news and views

ਧਮਕੀ ਦੇ ਕੇ ਕਸੂਤੇ ਫਸ ਗਏ ਬੀਬਾ ਬਾਦਲ

Please Click here for Share This News

ਚੰਡੀਗੜ੍ਹ : ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਸਨੀਅਰ ਅਕਾਲੀ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਹਿੰਸਾ ਬਾਰੇ ਬਿਆਨ ਦੇ ਕੇ ਕਸੂਤੇ ਫਸ ਗਏ ਹਨ। ਵਿਰੋਧੀ ਪਾਰਟੀਆਂ ਵਲੋਂ ਬੀਬਾ ਬਾਦਲ ਦੇ ਬਿਆਨ ਨੂੰ ਉਛਾਲਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਬੀਬਾ ਬਾਦਲ ਹੁਣ ਵਾਰ ਵਾਰ ਇਸ ਬਾਰੇ ਸਪਸ਼ਟੀਕਰਨ ਦੇ ਰਹੇ ਹਨ। ਪਰ ਬੀਬਾ ਬਾਦਲ ਦਾ ਇਹ ਬਿਆਨ ਇਸ ਵੇਲੇ ਬੇਹੱਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਕੱਲ੍ਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ਵਿਚ ਉਨ੍ਹਾਂ ‘ਤੇ ਜੁੱਤੀ ਮਾਰਨ ਅਤੇ ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਦੇ ਕਾਫਲੇ ‘ਤੇ ਹਮਲੇ ਦੀ ਘਟਨਾ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਵਰਕਰਾਂ ਨੂੰ ਇਜਾਜਤ ਦੇ ਦੇਣ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਜਿੰਦਾ ਨਹੀਂ ਬਚਣਗੇ। ਬੀਬਾ ਬਾਦਲ ਦੀ ਇਸ ਗੱਲ ਨੂੰ ਅੰਗਰੇਜੀ ਦੇ ਅਖਬਾਰ Hindustan Times ਨੇ ਅੱਜ ਅਖਬਾਰ ਦੇ ਪਹਿਲੇ ਪੰਨੇ ‘ਤੇ ਵਿਸ਼ੇਸ਼ ਤੌਰ ਤੇ ਛਾਪਿਆ ਹੈ। ਬੀਬਾ ਦਾ ਕਹਿਣਾ ਉਨ੍ਹਾਂ ਲਈ ਮੁਸੀਬਤ ਬਣ ਗਿਆ ਅਤੇ ਹੁਣ ਬੀਬਾ ਬਾਦਲ ਸਪਸ਼ਟੀਕਰਨ ਦੇ ਰਹੇ ਹਨ ਕਿ ਉਨ੍ਹਾਂ ਦਾ ਭਾਵ ਇਹ ਨਹੀਂ ਸੀ, ਸਗੋਂ ਵਿਰੋਧੀਆਂ ਵਲੋਂ ਗਲਤ ਉਛਾਲਿਆ ਗਿਆ ਹੈ। ਬੀਬਾ ਬਾਦਲ ਦੇ ਇਸ ਬਿਆਨ ਵਿਰੁੱਧ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਹਿੰਸਾ ਫੈਲਾਈ ਜਾ ਰਹੀ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਹਿੰਸਾ ਫੈਲਾਉਣ ਵਾਲੇ ਅਕਾਲੀ ਆਗੂਆਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸੇ ਤਰਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦਰ ਕੇਜਰੀਵਾਲ ਨੇ ਵੀ ਬੀਬਾ ਬਾਦਲ ਦੇ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਸ਼ਰੇਆਮ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਅਤੇ ਪੰਜਾਬ ਦੇ ਲੋਕ ਇਸ ਨੂੰ ਸਹਿਣ ਨਹੀਂ ਕਰਨਗੇ ਤੇ 4 ਫਰਵਰੀ ਨੂੰ ਇਸਦਾ ਠੋਕਵਾਂ ਜਵਾਬ ਦੇਣਗੇ। ਇਸ ਤਰਾਂ ਬੀਬਾ ਬਾਦਲ ਵਲੋਂ ਬੋਲੇ ਗਏ ਸ਼ਬਦ ਹੁਣ ਵਾਪਸ ਨਹੀਂ ਹੋ ਰਹੇ ਅਤੇ ਬੀਬਾ ਬਾਦਲ ਸਪਸ਼ਟੀਕਰਨ ਦੇਣ ਵਿਚ ਰੁੱਝੇ ਹੋਏ ਹਨ।

ਬੀਬਾ ਹਰਸਿਮਰਤ ਕੌਰ ਬਾਦਲ ਦਾ ਬਿਆਨ ਜੋ ਅੰਗਰੇਜੀ ਅਖਬਾਰ Hindustan Times ਦੇ ਪਹਿਲੇ ਪੰਨੇ ‘ਤੇ ਛਪਿਆ।

Please Click here for Share This News

Leave a Reply

Your email address will not be published. Required fields are marked *