best platform for news and views

ਧਨੇਰ ਦੀ ਸਜਾ ਮੁਆਫ਼ੀ ਨੂੰ ਲੈ ਕੇ ‘ਆਪ’ ਵਿਧਾਇਕਾਂ ਦਾ ਵਫ਼ਦ ਮੁੱਖ ਮੰਤਰੀ ਦੀ ਰਿਹਾਇਸ਼ ਪੁੱਜਾ

Please Click here for Share This News

 

ਚੰਡੀਗੜ੍ਹ, 27 ਸਤੰਬਰ 2019
ਮਾਲਵੇ ਦੇ ਬਹੁਚਰਚਿਤ ਸ਼ਹੀਦ ਕਿਰਨਜੀਤ ਕਾਂਡ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਹੋਈ ਸਜਾ ਦੇ ਮਾਮਲੇ ਨੂੰ ਲੈ ਕੇ ‘ਆਪ’ ਵਿਧਾਇਕਾਂ ਦਾ ਵਫ਼ਦ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ‘ਤੇ ਪੁੱਜਾ।
ਜਿਸ ਦੌਰਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਦੱਸਿਆ ਕਿ ਕਰੀਬ 22 ਸਾਲ ਪਹਿਲਾਂ ਵਾਪਰੇ ਮਹਿਲ ਕਲਾਂ ਵਿਖੇ ਕਿਰਨਜੀਤ ਕੌਰ ਕਾਂਡ ਨੂੰ ਲੈ ਕੇ ਇੱਕ ਐਕਸ਼ਨ ਕਮੇਟੀ ਬਣਾਈ ਗਈ ਸੀ। ਜਿਸ ਦੇ ਤਿੰਨ ਆਗੂਆਂ ਤੇ ਨਜਾਇਜ਼ ਕਤਲ ਦਾ ਪਰਚਾ ਦਰਜ ਕਰਵਾ ਦਿੱਤਾ ਗਿਆ ਸੀ। ਜਿਸ ਦੀ ਲੰਬੀ ਪ੍ਰਕਿਰਿਆ ਦੌਰਾਨ ਮਾਣਯੋਗ ਹਾਈਕੋਰਟ ਵੱਲੋਂ ਦਿੱਤੀ ਗਈ ਉਮਰ ਕੈਦ ਰਾਜਪਾਲ ਪੰਜਾਬ ਦੀ ਜਾਇਜ਼ ਦਖ਼ਲ ਅੰਦਾਜ਼ੀ ਨਾਲ ਦੋ ਆਗੂਆਂ ਦੀ ਸਜਾ ਮੁਆਫ਼ ਕਰਵਾਈ ਜਾ ਚੁੱਕੀ ਸੀ ਪਰੰਤੂ ਇੱਕ ਆਗੂ ਮਨਜੀਤ ਸਿੰਘ ਧਨੇਰ ਦੀ ਸਜਾ ਬਹਾਲ ਰਹਿ ਗਈ ਹੈ। ਜਿਸ ਲਈ ਬੀਤੇ ਦਿਨ ਰਾਜਪਾਲ ਪੰਜਾਬ ਨੂੰ ਮਿਲਣ ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਾਈਲ ਆ ਜਾਣ ‘ਤੇ ਤੁਰੰਤ ਬਣਦੀ ਯੋਗ ਕਾਰਵਾਈ ਕੀਤੀ ਜਾਵੇਗੀ। ਜਿਸ ਦੇ ਮੱਦੇਨਜ਼ਰ ਅੱਜ ‘ਆਪ’ ਵਿਧਾਇਕਾਂ ਦਾ ਵਫ਼ਦ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ‘ਤੇ ਪੁੱਜਾ, ਪਰੰਤੂ ਮੁੱਖ ਮੰਤਰੀ ਪੰਜਾਬ ਦੇ ਨਾ ਹੋਣ ਦੀ ਸੂਰਤ ਵਿਚ ਦਫ਼ਤਰੀ ਅਮਲੇ ਵੱਲੋਂ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਫਾਈਲ ਰਾਜਪਾਲ ਨੂੰ ਜਲਦੀ ਸੌਂਪੇ ਜਾਣ ਦਾ ਭਰੋਸਾ ਦਵਾਇਆ ਗਿਆ।

Please Click here for Share This News

Leave a Reply

Your email address will not be published.