ਮੋਗਾ, 8 ਸਤੰਬਰ- ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਜ਼ਿਲਾ ਡੈਂਟਲ ਸਿਹਤ ਅਫ਼ਸਰ, ਮੋਗਾ ਦੇ ਦਫ਼ਤਰ ਵਿੱਚ ਡਾ. ਕਮਲਦੀਪ ਕੌਰ ਮਾਹਲ ਦੀ ਅਗਵਾਈ ਹੇਠ ਦੰਦਾਂ ਦੇ ਵਿਭਾਗ ਦੀ ਮੀਟਿੰਗ ਹੋਈ। ਇਸ ਮੌਕੇ ਜ਼ਿਲੇ ਵਿੱਚੋਂ ਆਏ ਡਾਕਟਰ ਸਾਹਿਬਾਨ ਨੇ ਆਪਣੀਆਂ ਮਹੀਨਾ ਭਰ ਦੀਆਂ ਕਾਰਗੁਜ਼ਾਰੀਆਂ ਪੇਸ਼ ਕੀਤੀਆ। ਇਸ ਮੌਕੇ ਜ਼ਿਲਾ ਡੈਂਟਲ ਸਿਹਤ ਅਫ਼ਸਰ, ਮੋਗਾ ਡਾ. ਕਮਲਦੀਪ ਕੌਰ ਮਾਹਲ ਨੇ ਹਦਾਇਤਾ ਜਾਰੀ ਕਰਦੇ ਹੋਏ ਡੈਂਟਲ ਮੈਡੀਕਲ ਅਫ਼ਸਰਾਂ ਨੂੰ ਕਿਹਾ ਕਿ ਮਰੀਜ਼ਾਂ ਦੇ ਇਲਾਜ ਦੇ ਨਾਲ ਨਾਲ ਉਨ੍ਹਾਂ ਨੂੰ ਦੰਦਾਂ ਦੀ ਸਾਂਭ-ਸੰਭਾਲ ਵੀ ਜਾਗਰੂਕ ਕਰਨ ਲਈ ਕਿਹਾ ਅਤੇ ਡੈਂਟਲ ਵਿਭਾਗ ਨੇ ਸਬੰਧਤ ਪੋਸਟਰ ਵਿਭਾਗ ਵਿੱਚ ਲਗਾਉਣ ਲਈ ਕਿਹਾ। ਇਸ ਮੌਕੇ ਡਾ. ਵੀਨਾ ਗੁਪਤਾ ਡੈਂਟਲ ਮੈਡੀਕਲ ਅਫ਼ਸਰ ਸਿਵਲ ਹਸਪਤਾਲ, ਮੋਗਾ ਨੇ ਦੰਦਾ ਅਤੇ ਮੂੰਹ ਨਾਲ ਸਬੰਧਿਤ ਮੈਡੀਕਲ ਕੇਸਾਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਇਸ ਮੌਕੇ ਵੱਖ-ਵੱਖ ਬਲਾਕਾਂ ਤੋਂ ਡੈਂਟਲ ਮੈਡੀਕਲ ਅਫ਼ਸਰਾਂ ਨੇ ਵੀ ਭਾਗ ਲਿਆ।