best platform for news and views

ਦੰਦ ਕੁਦਰਤ ਦੀ ਅਨਮੋਲ ਦਾਤ ਹਨ: ਸਿਵਲ ਸਰਜਨ

Please Click here for Share This News

ਮੋਗਾ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਜੀ ਦੇ ਹੁਕਮਾ ਮੁਤਾਬਿਕ ਪੂਰੇ ਪੰਜਾਬ ਅੰਦਰ ਦੰਦਾ ਦੀ ਸਿਹਤ ਸਬੰਧੀ ਹਫਤਾ ਮਨਾਇਆ ਗਿਆ। ਜਿਸ ਦੇ ਤਹਿਤ ਜਿਲਾ ਮੋਗਾ ਅੰਦਰ ਵੀ ਦੰਦਾਂ ਦੀ ਸਿਹਤ ਸਬੰਧੀ ਜਾਗਰੂਕਤਾ ਸੈਮੀਨਾਰ ਬਾਬੇ ਕੇ ਕਾਲਜ ਆਫ ਐਜੂਕੇਸ਼ਨ ਦੌਧਰ ਵਿਖੇ ਪ੍ਰਿਸੀਪਲ ਜਸਕਿਰਨ ਕੌਰ ਦਿਆਲ ਦੇ ਸਹਿਯੋਗ ਸਦਕਾ ਕਰਵਾਇਆ ਗਿਆ।ਇਸ ਮੌਕੇ ਸਿਵਲ ਸਰਜਨ ਮੋਗਾ ਡਾ ਸੁਸੀਲ ਜੈਨ ਨੇ ਮੁੱਖ ਮਹਿਮਾਨ ਵਜੋ਼ ਸ਼ਿਰਕਤ ਕੀਤੀ ਇਸ ਮੌਕੇ ਕਾਲਜ ਦੇ ਵਿਿਦਆਰਥੀਆ ਵਿਚਕਾਰ ਦੰਦਾਂ ਦੀ ਸਿਹਤ ਸੰਭਾਲ ਸਬੰਧੀ ਪੋਸਟਰ ਮੁਕਾਬਲੇ ਕਰਵਾਏ ਗਏ।ਪੋਸਟਰ ਮੇਕਿੰਗ ਮੁਕਾਬਲੇ ਦੌਰਾਨ ਬੀ ਐਡ ਦੀ ਵਿਿਦਆਰਥਣ ਮਨਦੀਪ ਕੌਰ ਪਹਿਲੇ ਦਰਜੇ ,ਸਿਮਰਜੀਤ ਕੌਰ ਦੂਸਰੇ ਦਰਜੇ, ਕਿਰਨਦੀਪ ਕੌਰ ਅਤੇ ਵੀਰਪਾਲ ਕੌਰ ਨੇ ਕ੍ਰਮਵਾਰ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਵਿਿਦਆਰਥਣਾ ਨੂੰ ਸਿਹਤ ਵਿਭਾਗ ਵੱਲੋਂ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਸਿਵਲ ਸਰਜਨ ਮੋਗਾ ਡਾ ਸੁਸੀਲ ਜੈਨ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਦੰਦਾਂ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ।ਮੂੰਹ ਅਤੇ ਦੰਦਾਂ ਦੀ ਸਿਹਤ ਸਬੰਧੀ ਜਾਣਕਾਰੀ ਹੋਣੀ ਜਰੂਰੀ ਅਤੇ ਦੰਦ ਸਾਡੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹਨ ਅਤੇ ਕੁਦਰਤ ਦੀ ਅਨਮੋਲ ਦਾਤ ਹਨ ਅਤੇ ਦੰਦਾਂ ਦੀ ਸਾਂਭ ਸੰਭਾਲ ਸਬੰਧੀ ਕਿਹਾ ਕਿ ਬਚਪਨ ਤੋਂ ਹੀ ਦੰਦਾਂ ਦੀ ਸਾਂਭ ਸੰਭਾਲ ਕਰਨੀ ਜਰੂਰੀ ਹੈ ਅਤੇ ਇਸ ਸਬੰਧੀ ਕੋਈ ਵੀ ਅਣਗਹਿਲੀ ਨਹੀ ਵਰਤਣੀ ਚਾਹੀਦੀ ਅਤੇ ਆਮ ਤੌਰ ਤੇ ਲੋਕ ਦੰਦਾਂ ਦੀ ਸਬੰਧੀ ਪੂਰੀ ਜਾਗਰੂਕ ਨਹੀਂ ਹੁੰਦੇ ਇਸ ਲਈ ਦੰਦਾਂ ਦੀ ਸਾਂਭ ਸੰਭਾਲ ਸਿਹਤ ਲਈ ਬਹੁਤ ਜਰੂਰੀ ਹੈ।ਇਸ ਮੌਕੇ ਜਿਲਾ ਜਿਲਾ ਡੈਟਲ ਸਿਹਤ ਅਫਸਰ ਮੋਗਾ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਦੰਦਾਂ ਦੀ ਸਿਹਤ ਪ੍ਰਤੀ ਦੇਣਾ ਬਹੁਤ ਜਰੂਰੀ ਹੈ ਵਿਿਦਆਰਥੀਆਂ ਨੂੰ ਦੰਦਾਂ ਦੀਆਂ ਬਿਮਾਰੀਆ ਬਾਰੇ ਤਕਨੀਕੀ ਜਾਣਕਾਰੀ ਦਿਤੀ ਅਤੇ ਇਸ ਦੇ ਬਚਾਅ ਅਤੇ ਬੁਰਸ਼ ਕਰਨ ਦੇ ਵੀ ਠੀਕ ਤਰੀਕੇ ਦੱਸੇ ਤਾਂ ਜੋ ਦੰਦਾ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ ਅਤੇ ਤੰਬਾਕੂ ਦੀ ਵਰਤੋਂ ਕਰਨ ਤੋਂ ਵੀ ਗਰੇਜ਼ ਕਰਨ ਲਈ ਵਿਸੇਸ ਤੌਰ ਤੇ ਕਿਹਾ।ਇਸ ਮੌਕੇ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਕ੍ਰਿਸ਼ਨਾ ਸ਼ਰਮਾ ਨੇ ਕਿਹਾ ਕਿ ਜਿਲੇ ਅੰਦਰ ਵੱਖ ਵੱਖ ਸਕੂਲਾਂ ਕਾਲਜਾ ਦੇ ਵਿਿਦਆਰਥੀਆਂ ਅਤੇ ਆਮ ਲੋਕਾਂ ਨੂੰ ਦੰਦਾ ਦੀ ਸਾਂਭ ਸੰਭਾਲ ਬਾਰੇ ਜਾਗਰੂਕ ਕੀਤਾ ਗਿਆ ਤਾਂ ਜੋ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਜਾਣਕਾਰੀ ਹਰ ਘਰ ਤੱਕ ਪਹੁੰਚ ਸਕੇ ਅਤੇ ਇਸ ਜਾਗਰੂਕਤਾ ਲਈ ਮੀਡੀਆ ਵਿੰਗ ਸਿਹਤ ਵਿਭਾਗ ਵੱਲੋਂ ਹੋਰ ਵੀ ਸਮੇ ਸਮੇਂ ਤੇ ਯਤਨ ਕੀਤੇ ਜਾਣਗੇ।ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਅੰਮ੍ਰਿਤ ਸ਼ਰਮਾ ਨੇ ਨਿਭਾਈ ਅਤੇ ਇਸ ਸੈਮੀਨਾਰ ਦੌਰਾਨ ਸਮੂਹ ਵਿਿਦਆਰਥੀ ਅਤੇ ਡਾ ਗੌਤਮਵੀਰ ਸੋਢੀ ਤੋਂ ਇਲਾਵਾ ਹੋਰ ਸਟਾਫ ਵੀ ਹਾਜ਼ਰ ਸਨ।


ਫੋਟੋ ਕੈਪਸ਼ਨ: ਸਿਵਲ ਸਰਜਨ ਮੋਗਾ ਡਾ ਸੁਸੀਲ ਜੈਨ ਅਤੇ ਡਾ ਕਮਲਦੀਪ ਕੌਰ ਮਾਹਲ ਵਿਿਦਆਰਥੀਆਂ ਵੱਲੋਂ ਬਣਾਏ ਪੋਸਟਰਾ ਦੀ ਜਜਮੈਟ ਕਰਦੇ ਹੋਏ।

Please Click here for Share This News

Leave a Reply

Your email address will not be published. Required fields are marked *