best platform for news and views

ਦੰਦਾਂ ਦੇ ਵਿਭਾਗ ਵੱਲੋਂ ਜਾਗਰੂਕਤਾ ਹਸਤਾਖਰ ਮੁਹਿੰਮ ਜਾਰੀ ਕੀਤੀ

Please Click here for Share This News

ਮੋਗਾ: ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਦੰਦਾਂ ਦੀ ਬਿਮਾਰੀਆਂ ਸਬੰਧੀ ਜਾਗਰੂਕਤਾ ਮੁਹਿੰਮ ਸੁਰੂ ਕੀਤੀ ਗਈ|ਇਸ ਜਾਗਰੂਕਤਾ ਮੁਹਿੰਮ ਦੀ ਸ.ੁਰੂਆਤ ਕਰਦੇ ਹੋਏ ਸਿਵਲ ਸਰਜਨ ਮੋਗਾ ਡਾ ਸੁਸੀਲ ਜੈਨ ਨੇ ਆਪਣੇ ਹਸਤਾਖਰ ਕਰਦੇ ਹੋਏ ਕਿਹਾ ਕਿ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਹੋਣੀ ਅਤੀ ਜਰੂਰੀ ਹੈ ਅਤੇ ਦਸਤਖਤ ਕਰਕੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਹਰ ਰੋਜ. ਦੰਦਾਂ ਦੀ ਸਫਾਈ ਜਰੂਰ ਕਰਾਂਗੇ ਅਤੇ ਲੋੜ ਪੈਣ ਤੇ ਚੈਕਅਪ ਵੀ ਕਰਵਾਉਣਾ ਯਕੀਨੀ ਬਣਾਓ| ਇਸ ਮੌਕੇ ਡਾ ਕਮਲਦੀਪ ਕੌਰ ਮਾਹਲ ਜਿਲਾ ਡੈਂਟਲ ਸਿਹਤ ਅਫਸਰ ਕਮ ਡਿਪਟੀ ਡਾਇਰੈਕਟਰ (ਡੈਂਟਲ) ਨੇ ਹਸਤਾਖਰ ਕਰਦੇ ਹੋਏ ਜਾਣਕਾਰੀ ਦਿਤੀ ਕਿ ਦੰਦਾਂ ਦੇ ਵਿਭਾਗ ਵੱਲੋਂ ਪਿਛਲੇ ਮਹੀਨੇ ਦੰਦਾ ਦਾ ਸਿਹਤ ਪੰਦਰਵਾੜਾ ਮਨਾਇਆ ਗਿਆ| ਜਿਸ ਦੌਰਾਨ ਲੋਕਾਂ ਅਤੇ ਵੱਖ ਵੱਖ ਵਿਦਿਅਕ ਸੰਸਥਾਵਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਅਤੇ ਬਹੁਤ ਸਾਰੇ ਵਿਦਿਅਕ ਸੰਸਥਾਵਾਂ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਅਤੇ ਭਾਸ.ਣ ਮੁਕਾਬਲੇ ਵੀ ਕਰਵਾਏ ਗਏ ਅਤੇ ਲੋੜਵੰਦ ਲੋਕਾਂ ਨੂੰ ਦੰਦਾਂ ਦੇ ਮੁਫਤ ਸੈਟ ਲਗਾਏ ਗਏ ਦੰਦਾਂ ਦੇ ਮਾਹਿਰ ਡਾਕਟਰ ਸਾਹਿਬਾਨਾ ਵੱਲੋਂ ਦੰਦਾਂ ਦੇ ਮਰੀਜਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਇਲਾਜ ਵੀ ਕੇਤੇ ਗਏ|ਇਸ ਮੌਕੇ ਸੁਪਰਡੈਟ ਜਸਵੀਰ ਕੌਰ, ਡਾ ਮਨੀਸ. ਅਰੋੜਾ ਜਿਲਾ ਮਲੇਰੀਆ ਅਫਸਰ,ਡਾ ਚੰਦਨ, ਡਾ ਵਰੁਣ, ਡਾ ਹਰਸਿਮਰਨਜੋਤ, ਡਾ ਗੌਤਮਵੀਰ ਸੋਢੀ, ਡਾ ਹਰਸਿਮਰਨਜੋਤ , ਪ੍ਰਵੀਨ ਸ.ਰਮਾ ਜਿਲਾ ਮੋਨੋਟਰਿਗ ਐਡ ਇਵੈਲੂਏਸ.ਨ ਅਫਸਰ, ਅੰਮ੍ਰਿਤ ਸ.ਰਮਾ , ਰਾਕੇਸ. ਰਾਜਾ ਡਾਟਾ ਮੈਨੇਜਰ, ਸ.ਾਲੂ ਮਰਵਾਹਾ,ਸੁਮੀਤ ਬਜਾਜ ਤੇ ਹੋਰ ਸਟਾਫ ਵੀ ਹਾਜ.ਰ ਸਨ|


ਫੋਟੋ ਕੈਪਸ.ਨ: ਸਿਵਲ ਸਰਜਨ ਡਾ ਸੁਸੀਲ ਜੈਨ ਤੇ ਡਾ ਕਮਲਦੀਪ ਕੌਰ ਮਾਹਲ ਜਿਲਾ ਡੈਟਲ ਸਿਹਤ ਅਫਸਰ ਕਮ ਡਿਪਟੀ ਡਾਇਰੈਕਟਰ ਹਸਤਾਖਰ ਮੁਹਿੰਮ ਦੀ ਸ.ੁਰੂਆਤ ਕਰਦੇ ਹੋਏ|

Please Click here for Share This News

Leave a Reply

Your email address will not be published. Required fields are marked *