best platform for news and views

ਦੰਦਾਂ ਦੇ ਵਿਭਾਗ ਦੀ ਮਹੀਨਾਵਾਰ ਮੀਟਿੰਗ ਹੋਈ।

Please Click here for Share This News

ਮੋਗਾ: ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਦੰਦਾਂ ਦੇ ਵਿਸ਼ੇਸ ਮੈਡੀਕਲ ਅਫਸਰ ਸਾਹਿਬਾਨਾਂ ਦੀ ਮੀਟਿੰਗਾਂ ਦੰਦਾਂ ਦੇ ਵਿਭਾਗ ਮੋਗਾ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸਿਵਲ ਸਰਜਨ ਮੋਗਾ ਡਾ ਮਨਜੀਤ ਸਿੰਘ ਨੇ ਦੰਦਾਂ ਦੇ ਵਿਭਾਗ ਵੱਲੋਂ ਪਿਛਲੇ ਮਹੀਨੇ ਕੀਤੇ ਕੰਮਾਂ ਦਾ ਜਾਇਜਾ ਦਾ ਰਿਪੋਰਟ ਲਿਆ ਅਤੇ ਮੀਟਿੰਗ ਦੌਰਾਨ ਡਾ ਮਨਜੀਤ ਸਿੰਘ ਨੇ ਕਿਹਾ ਕਿ ਡਾਕਟਰ ਸਾਹਿਬਾਨ ਲੋਕਾਂ ਨੂੰ ਵੱਧ ਤੋਂ ਵੱਧ ਦੰਦਾਂ ਦੀਆਂ ਬਿਮਾਰੀਆਂ ਪ੍ਰਤੀ ਇਲਾਜ ਦੇ ਨਾਲ ਨਾਲ ਜਾਗਰੂਕ ਵੀ ਕਰਨ ਕਿਉਕਿ ਆਮ ਤੌਰ ਤੇ ਲੋਕ ਦੰਦਾਂ ਦੀਆਂ ਬਿਮਾਰੀਆਂ ਨੂੰ ਮਹੱਤਵਪੂਰਨ ਨਹੀਂ ਸਮਝਦੇ ਅਤੇ ਕਈ ਵਾਰ ਇਹ ਵੱਡਾ ਰੋਗ ਬਣ ਜਾਂਦਾ ਹੈ ਇਸ ਮੌਕੇ ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਾਡੇ ਸਰੀਰ ਦਾ ਹਰ ਅੰਗ ਕੁਦਰਤ ਦੀ ਅਨਮੋਲ ਦਾਤ ਹੈ ਇਸ ਨੂੰ ਸੰਭਾਲ ਕੇ ਰੱਖਣਾ ਸਾਡਾ ਮੁਢਲਾ ਫਰਜ਼ ਹੈ।ਇਸ ਮੌਕੇ ਮੀਟਿੰਗ ਦੀ ਅਗਵਾਈ ਕਰਦੇ ਹੋਏ ਡਾ ਕਮਲਦੀਪ ਕੌਰ ਮਾਹਲ ਜਿਲ੍ਹਾ ਡੈਂਟਲ ਅਤੇ ਸਿਹਤ ਅਫਸਰ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਜਿਲਾ ਅਤੇ ਬਲਾਕ ਪੱਧਰ ਤੇ ਦੰਦਾਂ ਦੇ ਵਿਸ਼ੇਸ ਕੈਂਪ ਲਗਾਉਣਗੇ ਜਿਸ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਦੇ ਮੁਫਤ ਇਲਾਜ ਦੇ ਨਾਲ ਨਾਲ ਜਾਗਰੂਕ ਕੀਤਾ ਜਾਵੇਗਾ ਅਤੇ ਇਕ ਵਿਸ਼ੇਸ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।ਇਸ ਮੌਕੇ ਡਾ ਵੀਨਾ ਗੁਪਤਾ ਮੈਡੀਕਲ ਅਫਸਰ ਦੰਦਾਂ ਦੇ ਵਿਭਾਗ ਸਿਵਲ ਹਸਪਤਾਲ ਮੋਗਾ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਦੰਦਾਂ ਦੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਬਾਰੇ ਚਾਨਣਾ ਪਾਇਆ। ਇਸ ਮੌਕੇ ਡਾ ਵਰੁਣ ਮੈਡੀਕਲ ਅਫਸਰ ਡਰੋਲੀ ਭਾਈ ਨੇ ਵੀ ਇਕ ਪ੍ਰਜੈਨਟੇਸ਼ਨ ਰਾਹੀਂ ਦੰਦਾਂ ਦੀਆਂ ਬਿਮਾਰੀਆਂ ਦੇ ਮੈਡੀਕਲ ਨੁਕਤੇ ਸਾਝੇ ਕੀਤੇ। ਮੀਟਿੰਗ ਦੌਰਾਨ ਡਾ ਗੌਤਮਵੀਰ ਸੋਢੀ, ਡਾ ਸਮਰਪ੍ਰੀਤ ਕੌਰ, ਡਾ ਹਰਸਿਮਰਨ ਕੌਰ, ਡਾ ਵਰੁਣ ਆਦਿ ਸ਼ਾਮਿਲ ਸਨ।

Please Click here for Share This News

Leave a Reply

Your email address will not be published. Required fields are marked *