
ਚੰਡੀਗੜ-ਅੱਜ ਇਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਐਸ.ਜੇ. ਵਜੀਫਦਾਰ ਵਲੋਂ ਦੋ ਵਧੀਕ ਜੱਜਾਂ ਨੂੰ ਸਹੁੰ ਚੁਕਵਾਈ ਗਈ। ਸ੍ਰੀ ਜਸਟਿਸ ਪਵਨ ਕੁਮਾਰ ਭੀਮੱਪਾ ਬਜਨਥਰੀ ਨੇ ਪਰਮਾਨੈਂਟ ਵਧੀਕ ਜੱਜ ਵਜੋਂ ਅਤੇ ਸ੍ਰੀ ਰਮੇਨਦਰਾ ਜੈਨ ਨੇ ਵਧੀਕ ਜੱਜ ਵਜੋਂ ਸਹੁੰ ਚੁੱਕੀ।
ਇਸ ਖਾਸ ਮੌਕੇ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਮੂਹ ਜੱਜਾਂ ਤੋਂ ਇਲਾਵਾ, ਰਜਿਸਟਰਾਰ, ਸੀਨੀਅਰ ਐਡਵੋਕੇਟ, ਹਾਈ ਕੋਰਟ ਬਾਰ ਐਸੋਸਿਏਸ਼ਨ ਦੇ ਮੈਂਬਰਾਂ ਅਤੇ ਹਾਈ ਕੋਰਟ ਦੇ ਹੋਰ ਅਫਸਰ ਵੀ ਹਾਜਰ ਸਨ।