best platform for news and views

ਦੋ ਰੋਜ਼ਾ ਬਲਾਕ ਪੱਧਰੀ ਖੇਡਾਂ ਸਮਾਪਤ

Please Click here for Share This News

 

ਧੂਰੀ,16 ਸਤੰਬਰ (ਮਹੇਸ਼ ਜਿੰਦਲ) ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ, ਘਨੌਰੀ ਕਲਾਂ ਵਿਖੇ ਸਕੂਲ ਮੁਖੀ ਮੈਡਮ ਰੀਤੂ ਗੁਪਤਾ ਦੀ ਅਗਵਾਈ ਹੇਠ ਹੋਏ ਦੋ ਰੋਜ਼ਾ ਬਲਾਕ ਪੱਧਰੀ ਪ੍ਰਾਇਮਰੀ ਖੇਡ ਮੁਕਾਬਲੇ ਸਫਲਤਾਪੂਰਵਕ ਸਮਾਪਤ ਹੋ ਗਏ ਹਨ। ਖੇਡ ਮੇਲੇ ਦੇ ਦੂਜੇ ਦਿਨ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਥਾਂ ਉਨ੍ਹਾਂ ਦੇ ਪਿਤਾ ਬਲਦੇਵ ਸਿੰਘ ਖੰਗੂੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਸਰਪੰਚ ਕਰਮਜੀਤ ਸਿੰਘ ਘਨੌਰੀ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ, ਪ੍ਰਗਟ ਸਿੰਘ, ਹਰਜੀਵਨ ਸਿੰਘ, ਜਗਜੀਤ ਸਿੰਘ (ਤਿੰਨੇ ਪੰਚ), ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੇਲ ਸਿੰਘ ਲੀਲਾ, ਪੰਚਾਇਤੀ ਸੈੱਲ ਦੇ ਚੇਅਰਮੈਨ ਗੁਰਜੰਟ ਸਿੰਘ ਹੈਪੀ ਨੇ ਕੀਤੀ। ਇਸ ਮੌਕੇ ਕਲੱਬ ਆਗੂ ਅਮਰੀਕ ਸਿੰਘ, ਕੁਲਵਿੰਦਰ ਸਿੰਘ, ਗੁਰਜੀਤ ਸਿੰਘ, ਮਨਦੀਪ ਚਾਂਗਲੀ, ਬਲਵੰਤ ਸਿੰਘ, ਮੀਨਾ ਗਰਗ, ਸ਼ਰਨਜੀਤ ਕੌਰ, ਨੀਤੂ ਮੈਡਮ, ਪਰਮਜੀਤ ਕੌਰ, ਇੰਦਰਵੀਰ ਕੌਰ, ਸੁਖਵਿੰਦਰ ਕੌਰ ਆਦਿ ਮੌਜੂਦ ਸਨ।

Please Click here for Share This News

Leave a Reply

Your email address will not be published. Required fields are marked *