best platform for news and views

ਦੇਸ਼ ਵਿਚ ਬੇਰੁਜ਼ਗਾਰੀ ਸਬੰਧੀ ਕੋਈ ਅੰਕੜੇ ਮੌਜੂਦ ਨਹੀਂ-ਆਰ.ਟੀ.ਆਈ

Please Click here for Share This News
ਦੇਸ਼ ਵਿਚ ਬੀਤੇ ਕਈ ਦਿਨਾਂ ਤੋਂ ਸੱਤਾਧਾਰੀ ਪਾਰਟੀ ਬੀ.ਜੇ.ਪੀ.ਅਤੇ ਵਿਰੋਧੀ ਪਾਰਟੀਆਂ ਸਰਕਾਰ ਵਲੋਂ ਦਿੱਤੀਆਂ ਗਈਆ ਨੌਕਰੀਆ ਨੂੰ ਲੈਕੇ ਵੱਖੋ ਵੱਖਰੇ ਦਾਅਵੇ ਕਰਕੇ ਬਹਿਸ ਕਰ ਰਹੀਆਂ ਹਨ।ਪਰ ਇਹ ਦਾਅਵੇ ਅਤੇ ਬਹਿਸ ਬਿਨਾ ਕਿਸੇ ਸਰਕਾਰੀ ਰਿਕਾਰਡ ਤੋਂ ਹੈ,ਸਗੋਂ ਭਾਰਤ ਸਰਕਾਰ ਦੇ ਲੇਬਰ ਅਤੇ ਰੁਜ਼ਗਾਰ ਵਿਭਾਗ ਵਲੋਂ ਅਜਿਹੇ ਕੋਈ ਅੰਕੜੇ ਦਰਜ ਹੀ ਨਹੀਂ ਕੀਤੇ ਜਾਂਦੇ।ਲੇਬਰ ਅਤੇ ਰੁਜ਼ਗਾਰ ਵਿਭਾਗ ਕੋਲੋ ਆਰ.ਟੀ.ਆਈ.ਐਕਟਿਵਿਸਟ ਦਿਨੇਸ਼ ਚੱਢਾ ਵਲੋਂ ਲਈ ਗਈ ਜਾਣਕਾਰੀ ਅਨੁਸਾਰ ਸਰਕਾਰੀ ਅਤੇ ਗੈਰ ਸਰਕਾਰੀ ਸਕੀਮਾਂ ਤਹਿਤ ਰੁਜ਼ਗਾਰ ਦੇ ਕਿੰਨੇ ਮੌਕੇ ੳੱਪਲਭਧ ਕਰਵਾਏ ਗਏ ਹਨ,ਅਜਿਹੇ ਅੰਕੜੇ ਨਾ ਤਾਂ ਇਕੱਠੇ ਕੀਤੇ ਜਾਂਦੇ ਹਨ ਤੇ ਨਾ ਹੀ ਦਰਜ ਕੀਤੇ ਜਾਂਦੇ ਹਨ।ਇੱਥੋਂ ਤੱਕ ਕਿ ਇਸ ਮਹਿਕਮੇ ਕੋਲ 2015 ਤੋਂ ਬਾਅਦ ਦੇ ਇਹ ਅੰਕੜੇ ਵੀ ਮੌਜੂਦ ਨਹੀਂ ਹਨ ਕਿ ਮੁਲਕ ‘ਚ ਨੌਕਰੀ ਦੇ ਚਾਹਵਾਨ ਬੇਰੁਜ਼ਗਾਰ ਕਿੰਨੀ ਗਿਣਤੀ ‘ਚ ਹਨ।ਆਰ.ਟੀ.ਆਈ.ਰਾਹੀਂ ਹਾਸਿਲ ਜਾਣਕਾਰੀ ਮੁਤਾਬਿਕ ਨੌਕਰੀ ਦੇ ਚਾਹਵਾਨਾ ਸਬੰਧੀ ਬਣਾਏ ਗਏ ਲਾਈਵ ਰਜਿਸਟਰ ਮੁਤਾਬਿਕ 2015 ‘ਚ 4.49 ਕਰੋੜ,2014 ‘ਚ 4.83 ਕਰੌੜ,2013 ‘ਚ 4.68 ਕਰੌੜ,2012 ਵਿਚ 4.48 ਕਰੋੜ,2011 ‘ਚ 4.02 ਕਰੋੜ ਅਤੇ 2010 ਵਿਚ 3.88 ਕਰੋੜ ਨੋਕਰੀ ਦੇ ਚਾਹਵਾਨ ਸਨ।ਐਡਵੋਕੇਟ ਚੱਢਾ ਨੇ ਕਿਹਾ ਕਿ ਜਦੋਂ ਸਰਕਾਰ ਵਲੋਂ ੳਪਲੱਭਧ ਕਰਵਾਏ ਗਏ ਰੁਜ਼ਗਾਰ ਦੇ ਮੌਕਿਆ ਸਬੰਧੀ ਕੋਈ ਸਰਕਾਰੀ ਅੰਕੜੇ ਹੀ ਮੌਜੂਦ ਨਹੀਂ ਹਨ ਤਾਂ 2 ਕਰੋੜ ਲੋਕਾਂ ਨੂੰ ਰੁਜ਼ਗਾਰ ਉਪਲੱਭਧ ਕਰਵਾਉਣ ਦੇ ਦਾਅਵੇ ਮਹਿਜ ਅੱਖੀ ਘੱਟਾਂ ਪਾਉਣ ਬਰਾਬਰ ਹੈ।ੳਨ੍ਹਾਂ ਕਿਹਾ ਕਿ ਪਕੌੜੇ ਵੇਚਣ ਵਾਲੇ ਰੁਜ਼ਗਾਰ ਦੀ ਗਿਣਤੀ ‘ਚ ਸ਼ਮਿਲ ਹੋਣੇ ਚਾਹੀਦੇ ਹਨ ਜਾਂ ਨਹੀਂ ਹੋਣੇ ਚਾਹੀਦੇ ਹਨ ਇਸ ਨਾਲ ਫਰਕ ਨਹੀਂ ਪੈਂਦਾ,ਪਰੰਤੂ ਘੱਟ ਤੋਂ ਘੱਟ ਰੁਜ਼ਗਾਰ ਸਬੰਧੀ ਸਰਕਾਰੀ ਅੰਕੜੇ ਮੌਜੂਦ ਹੋਣੇ ਚਾਹੀਦੇ ਹਨ।ਜੇਕਰ ਸਰਕਾਰ ਰੁਜ਼ਗਾਰ ਪ੍ਰਦਾਨ ਨਹੀਂ ਕਰ ਸਕਦੀ ਤਾਂ ਝੂਠੇ ਦਾਅਵੇ ਕਰਕੇ ਬੇਰੁਜ਼ਗਾਰਾਂ ਦੀਆਂ ਭਾਵਨਾਵਾਂ ਨਾਲ ਵੀ ਨਹੀਂ ਖੇਡਣਾ ਚਾਹੀਦਾ ਹੈ।
Please Click here for Share This News

Leave a Reply

Your email address will not be published. Required fields are marked *